ਪੰਜਾਬੀ ਲੋਕ ਗਾਇਕ ਦਿਲਜੀਤ ਨਿਗਾਹ ਦੇ ਸਿੰਗਲ ਟ੍ਰੈਕ ‘ਕਰੇਜ਼’ ਨੂੰ ਕੀਤਾ ਰਿਲੀਜ਼

ss1

ਪੰਜਾਬੀ ਲੋਕ ਗਾਇਕ ਦਿਲਜੀਤ ਨਿਗਾਹ ਦੇ ਸਿੰਗਲ ਟ੍ਰੈਕ ‘ਕਰੇਜ਼’ ਨੂੰ ਕੀਤਾ ਰਿਲੀਜ਼

ਸਾਦਿਕ, 12 ਦਸੰਬਰ (ਗੁਲਜ਼ਾਰ ਮਦੀਨਾ)-ਪਿਛਲੇ ਦਿਨੀਂ ਪੰਜਾਬੀ ਲੋਕ ਗਾਇਕੀ ਦੇ ਖੂਬਸੂਰਤ ਅਤੇ ਮਿੱਠੀ ਸੁਰੀਲੀ ਅਵਾਜ਼ ਦੇ ਮਾਲਿਕ ਦਿਲਜੀਤ ਨਿਗਾਹ ਦੇ ਬਿਲਕੁਲ ਨਵੇਂ ਸਿੰਗਲ ਟ੍ਰੈਕ ‘ਕਰੇਜ਼’ ਨੂੰ ਗੋਇੰਦਵਾਲ ਵਿਖੇ ਪੀਰ ਬਾਬਾ ਜੀ ਦੇ ਮੇਲੇ ਦੌਰਾਨ ਵਾਇਟ ਗੋਲਡ ਮਿਊਜ਼ਿਕ ਕੰਪਨੀ ਦੇ ਨਿਰਮਾਤਾ ਰਾਜੇਸ਼ ਗਰਗ ਅਤੇ ਸਮੂਹ ਮੇਲਾ ਕਮੇਟੀ ਵੱਲੋਂ ਸਾਝੇ ਤੌਰ ‘ਤੇ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਗੱਲਬਾਤ ਦੌਰਾਨ ਗਾਇਕ ਦਿਲਜੀਤ ਨਿਗਾਹ ਨੇ ਦੱਸਿਆ ਕਿ ਇਸ ਸਿੰਗਲ ਟ੍ਰੈਕ ਨੂੰ ਉਘੇ ਪੰਜਾਬੀ ਗੀਤਕਾਰ ਜੱਗਾ ਮਾਣੂਕੇ ਨੇ ਇਕ-ਇਕ ਸ਼ਬਦ ਬਾ-ਕਮਾਲ ਲਿਖੇ ਹਨ ਤੇ ਮਿਊਜ਼ਿਕ ਦੀਆਂ ਰਸਭਰੀਆਂ ਧੁਨਾ ਨਾਲ ਸੁਖਬੀਰ ਨੇ ਸਿੰਗਾਰਿਆ ਹੈ। ਉਨਾਂ ਅੱਗੇ ਕਿਹਾ ਕਿ ਇਸ ਗੀਤ ਨੂੰ ਪੇਸ਼ਕਸ ਰਜਿੰਦਰ ਨਾਗੀ (ਨਾਗੀ ਢੁੱਡੀ ਵਾਲਾ) ਨੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ ਅਤੇ ਇਸ ਗੀਤ ਦਾ ਵੀਡੀਓ ਡਇਰੈਕਟਰ ਮੀਤ ਗਿੱਲ ਨੇ ਵੱਖ-ਵੱਖ ਲੋਕਿਸ਼ਨਾਂ ਹੇਠ ਤਿਆਰ ਕੀਤਾ ਹੈ ਜੋ ਪੰਜਾਬੀ ਦੇ ਵੱਖ-ਵੱਖ ਚੈਨਲਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ। ਉਨਾਂ ਅੱਗੇ ਆਸ ਹੀ ਨਹੀਂ ਬਲਕਿ ਵਿਸ਼ਵਾਸ਼ ਜਤਾਇਆ ਹੈ ਕਿ ਜਿਸ ਤਰਾਂ ਮੇਰੇ ਪਹਿਲੇ ਗੀਤ ‘ਬਾਰਡਰ’ ਨੂੰ ਸਰੋਤਿਆਂ ਨੇ ਯੂ-ਟਿਊਬ ਅਤੇ ਸ਼ੋਸ਼ਲ ਸਾਇਟਾਂ ਤੇ ਰੱਜਵਾਂ ਪਿਆਰ ਦਿੱਤਾ ਹੈ ਉਸੇ ਤਰਾਂ ਇਸ ਸਿੰਗਰ ਟ੍ਰੈਕ ‘ਕਰੇਜ਼’ ਨੂੰ ਵੀ ਉਸ ਤੋਂ ਵਧੇਰੇ ਪਿਆਰ ਮਿਲੇਗਾ। ਇਸ ਮੌਕੇ ਉਨਾਂ ਨਾਲ ਸਮੂਹ ਗ੍ਰਾਂਮ ਪੰਚਾਇਤ, ਮੇਲਾ ਕਮੇਟੀ, ਭਿੰਦਰ ਝਾਡੇ, ਗੁਰਮੁੱਖ ਬੱਦੋਵਾਲ, ਸੁਖਦਰਸ਼ਨ, ਦੀਪ ਅਮਨਦੀਪ ਆਦਿ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

Share Button

Leave a Reply

Your email address will not be published. Required fields are marked *