ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫੌਰੈਂਸਿਕ ਸਾਇੰਸ ਵਿਸ਼ੇ ਬਾਰੇ ਤਿੰਨ ਦਿਨਾ ਕਾਨਫਰੰਸ ਸ਼ੁਰੂ

ss1

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫੌਰੈਂਸਿਕ ਸਾਇੰਸ ਵਿਸ਼ੇ ਬਾਰੇ ਤਿੰਨ ਦਿਨਾ ਕਾਨਫਰੰਸ ਸ਼ੁਰੂ
ਆਈ.ਜੀ.ਪੀ ਸਾਈਬਰ ਕਰਾਈਮ ਸਿਨਹਾ ਨੇ ਕੀਤਾ ਕਾਨਫਰੰਸ ਦਾ ਉਦਘਾਟਨ

ਪਟਿਆਲਾ, 19 ਦਸੰਬਰ: (ਧਰਮਵੀਰ ਨਾਗਪਾਲ) ਪੰਜਾਬੀ ਯੂਨੀਵਰਸਿਟੀ ਦੇ ਫੌਰੈਂਸਿਕ ਸਾਇੰਸ ਵਿਭਾਗ ਵਲੋਂ ਕਰਵਾਈ ਜਾ ਰਹੀ ਤਿੰਨ ਰੋਜ਼ਾ ਕਾਨਫਰੰਸ ਦਾ ਉਦਘਾਟਨ ਅੱਜ ਇੱਥੇ ਪੰਜਾਬ ਪੁਲਿਸ ਦੇ ਆਈ.ਜੀ.ਪੀ ਸ੍ਰੀ ਪੀ.ਕੇ ਸਿਨਹਾ ਨੇ ਕੀਤਾ।ਇਸ ਮੋਕੇ ਸੰਬੋਧਨ ਕਰਦਿਆਂ ਸ੍ਰੀ ਸਿਨਹਾ ਨੇ ਕਿਹਾ ਕਿ ਤਕਨਾਲੋਜੀ ਵਿਚ ਦਿਨੋ ਦਿਨ ਹੋ ਰਹੇ ਵਿਕਾਸ ਨਾਲ ਅਪਰਾਧ ਕਰਨ ਦੇ ਢੰਗ ਤਰੀਕੇ ਵੀ ਬਦਲ ਗਏ ਹਨ, ਇਸ ਲਈ ਮੌਜੂਦਾ ਦੌਰ ਵਿਚ ਅਪਰਾਧੀਆਂ ਨੂੰ ਕਾਬੂ ਕਰਨ ਲਈ ਸਾਨੂੰ ਵੀ ਅਤਿਅਧੁਨਿਕ ਤਰੀਕੇ ਨਾਲ ਮਾਹਿਰ ਤਿਆਰ ਕਰਨੇ ਚਾਹੀਦੇ ਹਨ ।ਉਨ੍ਹਾਂ ਸਾਈਬਰ ਕਰਾਈਮ ਦਾ ਜਿਕਰ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿਚ ਤਕਨਾਲੋਜੀ ਜਿਸ ਦੇ ਨਾਲ ਸਾਡੇ ਕੰਮ ਬਹੁਤ ਅਸਾਨ ਹੋਏ ਹਨ ਉਨ੍ਹੇ ਹੀ ਬਦਲਾਅ ਅਪਰਾਧ ਕਰਨ ਵਿਚ ਆਏ ਹਨ ਅਤੇ ਅਪਰਾਧੀ ਕੰਪਿਊਟਰ ਰਾਹੀਂ ਵਡੇ ਤੋਂ ਵੱਡੇ ਅਪਰਾਧ ਨੂੰ ਮਿੰਟਾਂ ਸਕਿੰਟਾਂ ਵਿਚ ਅੰਜਾਮ ਦੇ ਸਕਦੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧਾ ਨੂੰ ਰੋਕਣ ਲਈ ਸਾਨੂੰ ਅਜਿਹੇ ਫੌਰੈਂਸਿਕ ਮਾਹਿਰ ਵੱਡੀ ਗਿਣਤੀ ਵਿਚ ਤਿਆਰ ਕਰਨੇ ਚਾਹੀਦੇ ਹਨ ਜੋ ਅਜਿਹੇ ਅਪਰਾਧੀਆਂ ਦੀਆਂ ਕਰਾਵਾਈਆਂ ਤੇ ਲਗਾਤਾਰ ਨਿਗਾ ਰੱਖਣ ਅਤੇ ਅਜਿਹੇ ਅਪਰਾਧੀਆਂ ਨੂੰ ਕਰਨ ਵਿਚ ਜਲਦ ਤੋਂ ਜਲਦ ਸਫਲ ਹੋਣ।
ਇਸ ਮੌਕੇ ਕੂੰਜੀਵਦ ਭਾਸ਼ਣ ਦਿੰਦਿਆਂ ਰਾਜਸਥਾਨ ਫੌਰੈਂਸਿਕ ਸਾਇੰਸ ਲੈਬ ਦੇ ਡਾਇਰੈਕਟਰ ਡਾ. ਬੀ.ਬੀ ਅਰੋੜਾ ਨੇ ਫੌਰੈਂਸਿਕ ਸਾਇਸ ਦੇ ਮੁਢਲੇ ਢਾਂਚੇ ਅਤੇ ਲੈਬਾਂ ਨੂੰ ਅਤਿਅਧੁਨਿਕ ਬਣਾਉਣ ਅਤੇ ਫੌਰੈਨਸਿਕ ਮਾਹਿਰਾਂ ਨੂੰ ਵਿਸ਼ਵ ਪੱਧਰ ਸਿਖਲਾਈ ਦੇਣ ‘ਤੇ ਜੋਰ ਦਿੰਦਿਆਂ ਕਿਹਾ ਕਿ ਅਜਿਹਾ ਢਾਂਚਾ ਖੜ੍ਹਾ ਕਰਨ ਨਾਲ ਜਾਂਚ ਏਜੰਸੀਆਂ ਲਈ ਬਹੁਤ ਲਾਹੇਵੰਦ ਹੋਵੇਗਾ ਅਤੇ ਅਪਰਧੀਆਂ ਨੂੰ ਨਕੇਲ ਪਵੇਗੀ।

         ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਮੌਜੂਦਾ ਦੌਰ ਵਿਚ ਫੌਰੈਂਸਿਕ ਸਾਇੰਸ ਦੀ ਮਹੱਤਤਾ ਬਾਰੇ ਸੰਖੇ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਮੌਜੂਦਾ ਦੌਰ ਵਿਚ ਤਕਨਾਲੋਜੀ ਦੇ ਵਿਕਾਸ ਨਾਲ ਅਪਰਾਧ ਦੇ ਬਦਲ ਰਹੇ ਢੰਗ ਤਰੀਕਿਆਂ ਬਾਰੇ ਵਿਚਾਰ ਪੇਸ਼ ਕੀਤੇ।

Share Button

Leave a Reply

Your email address will not be published. Required fields are marked *