ਪੰਜਾਬੀ ਚੈਨਲ ਦੀ ਡਿੱਗੀ ਸ਼ਾਖ ਨੂੰ ਬਚਾਉਣ ਲਈ ਅਕਾਲੀਆਂ ਨੇ ਲਿਆ ਕਬੱਡੀ ਦਾ ਸਹਾਰਾ – ਭੋਲਾ ਬਰਾੜ

ਪੰਜਾਬੀ ਚੈਨਲ ਦੀ ਡਿੱਗੀ ਸ਼ਾਖ ਨੂੰ ਬਚਾਉਣ ਲਈ ਅਕਾਲੀਆਂ ਨੇ ਲਿਆ ਕਬੱਡੀ ਦਾ ਸਹਾਰਾ – ਭੋਲਾ ਬਰਾੜ
10 ਅਕਤੂਬਰ ਨੂੰ ਸਮਾਧ ਭਾਈ ਵਿੱਚ ਕਾਂਗਰਸ ਦੀ ਵਿਸ਼ਾਲ ਮੀਟਿੰਗ ਹੋਵੇਗੀ

06-10-16gholia-02ਬਾਘਾ ਪੁਰਾਣਾ, 6 ਅਕਤੂਬਰ( ਕੁਲਦੀਪ ਘੋਲੀਆ/ ਸਭਾਜੀਤ ਪੱਪੂ )-ਲੋਕਤੰਤਰ ਦਾ ਚੌਥਾ ਥੰਮ ਸਮਝੀ ਜਾਂਦੀ ਪ੍ਰੈੱਸ ਨੂੰ ਸਿਰਫ ਇੱਕ ਹੀ ਸਿਆਸੀ ਪਾਰਟੀ ਦੀ ਧਿਰ ਵਜੋਂ ਪੇਸ਼ ਕਰਕੇ ਦੁਨੀਆਂ ਵਿੱਚ ਬਦਨਾਮ ਹੋਏ ਇੱਕ ਪੰਜਾਬੀ ਚੈੱਨਲ ਦੀ ਹਰ ਪਾਸੇ ਤੋਂ ਭਰਭੂਰ ਨਿੰਦਾ ਹੋ ਰਹੀ ਹੈ ਤੇ ਹੁਣ ਉਕਤ ਚੈਨਲ ਦੀ ਪੰਜਾਬੀ ਦਰਸ਼ਕਾਂ ਵਿੱਚ ਡਿੱਗੀ ਸਾਖ ਨੂੰ ਬਚਾਉਣ ਲਈ ਸੱਤਾਧਾਰੀ ਅਕਾਲੀ ਸਰਕਾਰ ਵੱਲੋਂ ਨਿਊਜ਼ ਚੈੱਨਲ ਉੱਤੇ ਲਾਈਵ ਕਬੱਡੀ ਲੀਗ ਦਾ ਪ੍ਰਸਾਰਣ ਕਰਕੇ ਨਾ-ਕਾਮਯਾਬ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੂਬਾ ਸਕੱਤਰ ਭੋਲਾ ਸਿੰਘ ਬਰਾੜ ਨੇ 10 ਅਕਤੂਬਰ ਦਿਨ ਸੋਮਵਾਰ ਨੂੰ ਪਿੰਡ ਸਮਾਧ ਭਾਈ ਵਿਖੇ ਹੋ ਰਹੀ ਕਾਂਗਰਸ ਦੀ ਅਹਿਮ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕੀਤਾ। ਉਨਾਂ ਕਿਹਾ ਕਿ ਇਸ ਮੀਟਿੰਗ ਨੂੰ ਸਾਬਕਾ ਐੱਮ.ਪੀ. ਵਿਜੇਇੰਦਰ ਸਿੰਗਲਾ, ਜੋਨ ਇੰਚਾਰਜ ਗੁਰਪ੍ਰੀਤ ਸਿੰਘ ਕਾਂਗੜ, ਮੀਤ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਸੰਬੋਧਨ ਕਰਨਗੇ। ਉਨਾਂ ਉਕਤ ਚੈੱਨਲ ਵੱਲੋਂ ਹਰ ਵਕਤ ਸਿਰਫ ਸੱਤਾਧਾਰੀ ਪਾਰਟੀ ਦੀਆਂ ਝੂਠੀਆਂ-ਸੱਚੀਆਂ ਖਬਰਾਂ ਪ੍ਰਸਾਰਿਤ ਕਰਕੇ ਪ੍ਰੈੱਸ ਦੀ ਬਣੀ ਹੋਈ ਵਧੀਆ ਸ਼ਾਖ ਨੂੰ ਵੱਡੀ ਢਾਹ ਲਾਈ ਹੈ। ਉਨਾਂ ਕਿਹਾ ਕਿ ਚੈੱਨਲ ਵੱਲੋਂ ਵਿਰੋਧੀਆਂ ਦੀ ਕਿਸੇ ਵੀ ਪ੍ਰਾਪਤੀ ਜਾਂ ਗਤੀਵਿਧੀ ਦੌਰਾਨ ਸੱਚਾਈ ਨੂੰ ਅੱਖੋਂ ਪਰੋਖੇ ਕਰਕੇ ਮਨਘੜਤ ਖਬਰਾਂ ਰਾਹੀਂ ਦਰਸ਼ਕਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਦੀਆਂ ਨਾ ਪੂਰੀਆਂ ਹੋਣ ਵਾਲੀਆਂ ਕੋਝੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਜਿਸਦਾ ਹਿਸਾਬ ਆਉਣ ਵਾਲੀਆਂ 2017 ਦੀਆਂ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਸਰਕਾਰ ਨੂੰ ਸੱਤਾ ਤੋਂ ਲਾਂਬੇ ਕਰਕੇ ਲਵੇਗੀ। ਉਨਾਂ ਕਿਹਾ ਕਿ ਪੱਤਰਕਾਰਤਾ ਨਾਲ ਸੰਬੰਧਿਤ ਬਣੀ ਉੱਚ ਸੰਸਥਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਇਲੈਕਟ੍ਰੋਨਿਕ ਜਾਂ ਪ੍ਰਿੰਟ ਮੀਡੀਆ ਨੂੰ ਸਿਰਫ ਇੱਕ ਹੀ ਧਿਰ ਦਾ ਪੱਖ ਰੱਖਣ ‘ਤੇ ਝਾੜ ਪਾਈ ਜਾਵੇ ਅਤੇ ਦਰਸ਼ਕਾਂ ਲਈ ਸੱਚੀਆਂ-ਸੁੱਚੀਆਂ ਤੇ ਨਿਰਪੱਖਤਾ ਭਰਭੂਰ ਖਬਰਾਂ ਪ੍ਰਸਾਰਿਤ ਕਰਨ ਲਈ ਵਚਨਬੱਧ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਪ੍ਰੈੱਸ ਨਾਮ ਦੀ ਪਵਿੱਤਰਤਾ ਦਾ ਸਹਾਰਾ ਲੈ ਕੇ ਆਪਣਾ ਉੱਲੂ ਸਿੱਧਾ ਕਰਨ ਦੀ ਜੁਅੱਰਤ ਨਾ ਕਰ ਸਕੇ। ਇਸ ਮੌਕੇ ਗੁਰਚਰਨ ਸਿੰਘ ਹਕੀਮ, ਨੰਬਰਦਾਰ ਸੁਖਦਰਸਨ ਸਿੰਘ, ਪੰਚ ਬਲਦੇਵ ਸਿੰਘ, ਬਿੱਕਰ ਸਿੰਘ ਪੰਪ ਵਾਲੇ, ਪੰਚ ਛਿੰਦਰ ਸਿੰਘ, ਨੰਬਰਦਾਰ ਅਵਤਾਰ ਸਿੰਘ, ਲਖਵੀਰ ਸਿੰਘ ਰਾਜੂ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: