ਪੰਜਾਬੀ ਅਕੈਡਮੀ ਲਖਨਊ ਯੂਪੀ ਵਿੱਚ ਪੰਜਾਬੀ ਭਾਸ਼ਾ, ਸਭਿਅਚਾਰ ਅਤੇ ਸਾਹਿਤ ਨੂੰ ਹੋਰ ਪ੍ਰਫ਼ੁਲਤ ਕਰੇਗੀ: ਕ੍ਰਾਂਤੀਪਾਲ

ss1

ਪੰਜਾਬੀ ਅਕੈਡਮੀ ਲਖਨਊ ਯੂਪੀ ਵਿੱਚ ਪੰਜਾਬੀ ਭਾਸ਼ਾ, ਸਭਿਅਚਾਰ ਅਤੇ ਸਾਹਿਤ ਨੂੰ ਹੋਰ ਪ੍ਰਫ਼ੁਲਤ ਕਰੇਗੀ: ਕ੍ਰਾਂਤੀਪਾਲ

ਤਪਾ ਮੰਡੀ, 20ਸਤੰਬਰ (ਨਰੇਸ਼ ਗਰਗ) ਉਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਯਤਨਾਂ ਸਦਕਾ ਪੰਜਾਬੀ ਅਕੈਡਮੀ ਲਖਨੳ ਸੂਬੇ ਅੰਦਰ ਪੰਜਾਬੀ ਭਾਸ਼ਾ, ਸਭਿਅਚਾਰ ਅਤੇ ਪੰਜਾਬੀ ਸਾਹਿਤ ਨੂੰ ਪ੍ਰਫ਼ੁਲਤ ਕਰਨ ਲਈ ਹੋਰ ਕ੍ਰਿਆਸ਼ੀਲ ਕੀਤੀ ਜਾ ਰਹੀ ਹੈ ਤਾਂਕਿ ਇਥੇ ਵਸਦੇ ਪੰਜਾਬੀ ਆਪਣੇ ਵਿਰਸੇ ਨਾਲ ਜੁੜੇ ਰਹਿਣ। ਇਹ ਪ੍ਰਗਟਾਵਾ ਪੰਜਾਬੀ ਅਕੈਡਮੀ ਲਖਨਊ ਦੇ ਸਲਾਹਕਾਰ ਡਾ. ਕ੍ਰਾਂਤੀਪਾਲ ਨੇ ਇੱਥੇ ਜਾਰੀ ਇੱਕ ਲਿਖਤੀ ਬਿਆਨ ਰਾਹੀਂ ਕੀਤਾ। ਉਹ ਇੱਥੇ ਸ. ਰਾਮੂਵਾਲੀਆ ਦੀ ਪ੍ਰਧਾਨਗੀ ਹੇਠ 22 ਸਤੰਬਰ ਨੂੰ ਇਲਾਹਾਬਾਦ ਵਿਖੇ ਪੰਜਾਬੀ ਅਕੈਡਮੀ ਲਖਨਊ ਵੱਲੋ ਕਰਵਾਏ ਜਾ ਰਹੇ ਪੰਜਾਬੀ ਕਵੀ ਦਰਬਾਰ ਲਈ ਪੰਜਾਬ ਦੇ ਕਵੀਆਂ ਨੂੰ ਸੱਦਾ ਪੱਤਰ ਦੇਣ ਲਈ ਪਹੁੰਚੇ ਹੋਏ ਸਨ। ਕਵੀ ਦਰਬਾਰ ਦਾ ਖੁਲਾਸਾ ਕਰਦਿਆਂ ਉਨਾਂ ਆਖਿਆ ਕਿ ਪੰਜਾਬੀ ਦੇ 5 ਕਵੀਆਂ ਸਰਵ ਸ਼੍ਰੀ ਸੀ. ਮਾਰਕੰਡਾ, ਐਸ. ਨਸੀਮ, ਰਣਜੀਤ ਸਰਾਂਵਾਲੀ, ਦਰਸ਼ਨ ਸਿੰਘ ਗੁਰੂ ਅਤੇ ਜਗਤਾਰ ਸੇਖਾ ਇਸ ਕਵੀ ਦਰਬਾਰ ਵਿੱਚ ਸ਼ਾਮਲ ਹੋਣਗੇ। ਉਨਾਂ ਆਖਿਆ ਕਿ ਬਲਵੰਤ ਸਿੰਘ ਰਾਮੂਵਾਲੀਆ ਦੀ ਇੱਛਾ ਹੈ ਕਿ ਯੂਪੀ ਅੰਦਰ ਵੀ ਪੰਜਾਬੀ ਭਾਸ਼ਾ, ਸਭਿਅਚਾਰ ਅਤੇ ਸਾਹਿਤ ਪੂਰੀ ਤਰਾਂ ਪ੍ਰਫ਼ੁਲਤ ਕੀਤਾ ਜਾਵੇ।

Share Button

Leave a Reply

Your email address will not be published. Required fields are marked *