ਪੰਚਾਇਤ ਮੰਤਰੀ ਵੱਲੋ ਭਗਤਾ ਭਾਈ ਵਿੱਚ ਬਲਾਕ ਪੱਧਰੀ ਸੰਗਤ ਦਰਸਨ

ਪੰਚਾਇਤ ਮੰਤਰੀ ਵੱਲੋ ਭਗਤਾ ਭਾਈ ਵਿੱਚ ਬਲਾਕ ਪੱਧਰੀ ਸੰਗਤ ਦਰਸਨ

img_3038ਭਗਤਾ ਭਾਈ ਕਾ 19 ਅਕਤੂਬਰ (ਸਵਰਨ ਸਿੰਘ ਭਗਤਾ) ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਸਥਾਨਿਕ ਸ਼ਹਿਰ ਵਿਖੇ ਬਲਾਕ ਪੱਧਰੀ ਸੰਗਤ ਦਰਸਨ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਬਲਾਕ ਦੇ ਵੱਖ ਪਿੰਡਾਂ ਚੋਂ ਵੱਡੀ ਗਿਣਤੀ ਵਿੱਚ ਲੋਕ ਆਪੋ-ਆਪਣੀਆਂ ਮੁਸਕਲਾਂ ਲੈ ਪੁੱਜੇ ਜਿਨਾਂ ਚੋਂ ਬਹੁਤੀਆਂ ਦਾ ਮੌਕੇ ‘ਤੇ ਹੱਲ ਕੀਤਾ ਗਿਆ। ਜਦ ਕਿ ਕੁਝ ਦਰਖਾਸਤਾਂ ਨੂੰ ਮੌਜੂਦ ਪ੍ਰਸਾਸ਼ਾਨਿਕ ਅਧਿਕਾਰੀਆਂ ਵੱਲੋਂ ਜਾਂਚ ਪੜਤਾਲ ਲਈ ਵਿਚਾਰ ਅਧੀਨ ਰੱਖਿਆ ਗਿਆ।ਇਸ ਮੌਕੇ ਮਲੂਕਾ ਨੇ ਦੱਸਿਆ ਕਿ ਉਹ 2012 ਦੀਆਂ ਚੋਣਾਂ ਤੋਂ ਬਾਅਦ ਲਗਾਤਾਰ ਹਰ ਹਫਤੇ ਦੇ ਦੋ ਦਿਨ ਪਿੰਡ ਮਲੂਕਾ ਵਿਖੇ ਸੰਗਤ ਦਰਸਨ ਕਰਦੇ ਆ ਰਹੇ ਹਨ ਅਤੇ ਦੋ ਦਿਨ ਪਿੰਡਾਂ ਅੰਦਰ ਵੱਖ ਵੱਖ ਸਮਾਗਮਾਂ ਵਿੱਚ ਸਮੂਲੀਅਤ ਕਰਨ ਤੋਂ ਇਲਾਵਾ ਵਰਕਰਾਂ ਦੇ ਦੁੱਖ-ਸੁੱਖ ਵਿੱਚ ਸਰੀਕ ਹੁੰਦੇ ਹਨ। ਉਨਾ ਦੱਸਿਆਂ ਕਿ ਇਸੇ ਤਰਾ ਹੀ ਉਨਾ ਦੇ ਬੇਟੇ ਗੁਰਪ੍ਰੀਤ ਸਿੰਘ ਮਲੂਕਾ ਵੀ ਹਰ ਹਫਤੇ ਦੇ ਦੋ ਦਿਨ ਹਲਕੇ ਵਿੱਚ ਰਾਮਪੁਰਾ ਫੂਲ ਅਤੇ ਭਾਈਰੂਪਾ ਵਿਖੇ ਸੰਗਤ ਦਰਸਨ ਪ੍ਰੋਗਰਾਮ ਕਰ ਕੇ ਹਲਕੇ ਦੇ ਲੋਕਾਂ ਦੀ ਮੁਸਕਲਾਂ ਦਾ ਨਿਪਟਾਰਾਂ ਕਰਦੇ ਹਨ। ਉਨਾ ਦੋਸ਼ ਲਾਇਆ ਕਿ ਕੁਝ ਰਾਜਸੀ ਲੋਕ ਸਿਰਫ ਵੋਟਾਂ ਦੇ ਦਿਨਾਂ ਵਿੱਚ ਬਰਸਾਤੀ ਡੱਡੂਆਂ ਵਾਂਗ ਵਿਖਾਈ ਦਿੰਦੇ ਹਨ। ਉਨਾਂ ਕਿਹਾ ਉਹ ਝੂਠ ਦੀ ਰਾਜਨੀਤੀ ਵਿੱਚ ਕਦੇ ਵੀ ਵਿਸਵਾਸ਼ ਨਹੀ ਕਰਦੇ ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਝੂਠੇ ਵਾਅਦੇ ਕਰਕੇ ਗੁੰਮਰਾਹ ਕਰਨ ਵਾਲੇ ਲੀਡਰਾਂ ਨੂੰ ਮੂੰਹ ਨਾ ਲਾਉਣ।ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲਾ ਪ੍ਰੀਸ਼ਦ ਬਠਿੰਡਾ ਨੇ ਇਕੱਤਰ ਸੰਗਤਾਂ ਨੂੰ ਅਪੀਲ ਕੀਤੀ ਕਿ ਉਨਾ ਦੇ ਦਰਵਾਜੇ ਸਿਰਫ ਚੋਣਾਂ ਦੇ ਦਿਨਾਂ ਵਿੱਚ ਹੀ ਨਹੀ ਸਗੋਂ ਹਰ ਸਮੇਂ ਖੁੱਲੇ ਹਨ ਅਤੇ ਉਹ ਉਨਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਬਿਨਾ ਝਿਜਕ ਮਿਲਣ। ਇਸ ਮੌਕੇ ਨਰਿੰਦਰ ਸਿੰਘ ਧਾਲੀਵਾਲ ਐਸ ਡੀ ਐਮ ਫੂਲ, ਗੁਰਜੀਤ ਸਿੰਘ ਰੋਮਾਣਾ ਡੀ ਐਸ ਪੀ, ਪਰਨੀਤ ਕੌਰ ਸਿੱਧੂ ਬੀਡੀਪੀਓ ਭਗਤਾ, ਅਵਿਨਾਸ ਕੋਰ ਸੀਡੀਪੀਓ, ਮੋਹਨ ਸਿੰਘ ਐੱਸ ਡੀ ਓ, ਗਗਨਦੀਪ ਸਿੰਘ ਗਰੇਵਾਲ ਚੇਅਰਮੈਨ, ਰਾਕੇਸ ਕੁਮਾਰ ਗੋਇਲ ਪ੍ਰਧਾਨ, ਮਨਜੀਤ ਸਿੰਘ ਧੁੰਨਾ ਪ੍ਰਧਾਨ, ਮੇਵਾ ਸਿੰਘ ਮਾਨ ਪ੍ਰਧਾਨ, ਜਗਮੋਹਨ ਲਾਲ ਭਗਤਾ, ਕਰਮਜੀਤ ਸਿੰਘ ਕਾਂਗੜ, ਨਾਇਬ ਸਿੰਘ ਹਮੀਰਗੜ, ਬੂਟਾ ਸਿੰਘ ਭਗਤਾ, ਜਗਦੇਵ ਸਿੰਘ ਆਕਲੀਆਂ, ਪਰਮਜੀਤ ਕੌਰ ਭਗਤਾ, ਜਸਵੰਤ ਸਿੰਘ ਭਾਈਰੂਪਾ, ਗੁਲਾਬ ਚੰਦ ਸਿੰਗਲਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: