Sun. Jun 16th, 2019

ਪੰਚਾਇਤ ਮੰਤਰੀ ਮਲੂਕਾ ਵੱਲੋ ਪਿੰਡਾਂ ਅੰਦਰ ਵਿਕਾਸ ਕਾਰਜਾ ਦੇ ਉੁਦਘਾਟਨ

ਪੰਚਾਇਤ ਮੰਤਰੀ ਮਲੂਕਾ ਵੱਲੋ ਪਿੰਡਾਂ ਅੰਦਰ ਵਿਕਾਸ ਕਾਰਜਾ ਦੇ ਉੁਦਘਾਟਨ

ਭਗਤਾ ਭਾਈ ਕਾ 10 ਦਸੰਬਰ (ਸਵਰਨ ਸਿੰਘ ਭਗਤਾ) ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿੱਚ ਮੁੜ ਅਕਾਲੀ-ਭਾਜਪਾ ਗਠਜੋੜ ਦੀ ਹੀ ਨਿਰੋਲ ਸਰਕਾਰ ਬਣੇਗੀ। ਸੂਬਾ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜ ਨੂੰ ਲੈ ਕੇ ਜਿਥੇ ਸੂਬੇ ਅੰਦਰ ਸਰਕਾਰ ਪ੍ਰਤੀ ਲੋਕ ਪ੍ਰੀਆ ਵਿੱਚ ਅਥਾਹ ਵਾਧਾ ਹੋਇਆ ਹੈ, ਉਥੇ ਵਿਰੋਧੀ ਪਾਰਟੀਆਂ ਦੇ ਮੂੰਹ ਬੰਦ ਹੋ ਗਏ ਹਨ। ਇਨਾਂ ਸਬਦਾ ਦਾ ਪ੍ਰਗਟਾਵਾ ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਸਥਾਨਕ ਬਲਾਕ ਦੇ ਪਿੰਡਾਂ ਅੰਦਰ ਵੱਖ-ਵੱਖ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।

        ਉਨਾ ਕਿਹਾ ਕਿ ਰਿਕਾਰਡ ਵਿੱਚ ਪਹਿਲਾ ਅਜਿਹਾ ਕਦੇ ਵੀ ਨਹੀ ਹੋਇਆ ਸੀ ਕਿ ਸਰਕਾਰ ਵੱਲੋਂ ਆਪਣੇ ਕਾਰਜਕਾਲ ਦਾ ਪੂਰਾ ਸਮਾਂ ਵਿਕਾਸ ਕਾਰਜਾ ਨੂੰ ਸਮੱਰਪਤ ਕੀਤਾ ਗਿਆ ਹੋਵੇ। ਸੂਬੇ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ 5 ਸਾਲ ਦੀ ਬਜਾਏ ਪੂਰੇ 10 ਸਾਲ ਲਗਾਤਾਰ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਕੇ ਲੋਕਾਂ ਦੇ ਚਾਅ ਪੂਰੇ ਕੀਤੇ। ਇਸੇ ਅਰਸੇ ਦੌਰਾਨ ਸਰਕਾਰ ਦਾ ਇੱਕ-ਇੱਕ ਨੁਮਾਇੰਦਾ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਹੈ।

        ਇਸ ਉਪਰੰਤ ਉਨਾ ਵੱਲੋਂ ਪਿਛਲੇ ਦਿਨੀਂ ਕਰਵਾਏ ਗਏ ਵਿਕਾਸ ਕਾਰਜ ਜਿਵਂੇ ਕਿ ਪਿੰਡ ਬੁਰਜ ਥਰੋੜ ਵਿਖੇ 9 ਲੱਖ ਦੀ ਲਾਗਤ ਨਾਲ ਢਾਣੀਆਂ ਦੇ ਰਸਤੇ ਅਤੇ ਸਮਸਾਨਘਾਟ ਦੇ ਵਰਾਂਡੇ, ਪਿੰਡ ਸਿਰੀਏਵਾਲਾ ਵਿਖੇ 9 ਲੱਖ 45 ਹਜਾਰ ਦੀ ਲਾਗਤ ਨਾਲ ਇੰਟਰਲਾਕ ਗਲੀਆਂ ਨਾਲੀਆਂ ਅੰਦਰ, ਪਿੰਡ ਬੁਰਜ ਲੱਧਾ ਸਿੰਘ ਵਾਲਾ ਵਿਖੇ 10 ਲੱਖ 30 ਹਜਾਰ ਦੀ ਲਾਗਤ ਨਾਲ ਇੰਟਰਲਾਕ ਗਲੀਆਂ, ਪਿੰਡ ਨਵਾਂ ਕੇਸਰ ਸਿੰਘ ਵਾਲਾ ਵਿਖੇ 11 ਲੱਖ 15 ਹਜਾਰ ਦੀ ਲਾਗਤ ਨਾਲ ਇੰਟਰਲਾਕ ਗਲੀਆਂ, ਪਿੰਡ ਰਾਮੂੰਵਾਲਾ ਵਿਖੇ 12 ਲੱਖ 45 ਹਜਾਰ ਦੀ ਲਾਗਤ ਨਾਲ ਇੰਟਰਲਾਕ ਗਲੀਆਂ, ਪਿੰਡ ਹਾਕਮ ਸਿੰਘ ਵਾਲਾ ਵਿਖੇ 1 ਲੱਖ 30 ਹਜਾਰ ਨਾਲ ਇੰਟਰਲਾਕ ਗਲੀਆਂ, ਪਿੰਡ ਭੋਡੀਪੁਰਾ ਵਿਖੇ 3 ਲੱਖ 30 ਹਜਾਰ ਦੀ ਲਾਗਤ ਨਾਲ ਇੰਟਰਲਾਕ ਗਲੀਆਂ ਅਤੇ ਸੁਵਿਧਾ ਸੈਂਟਰ, ਪਿੰਡ ਕੋਇਰ ਸਿੰਘ ਵਾਲਾ ਵਿਖੇ 4 ਲੱਖ 15 ਹਜਾਰ ਦੀ ਲਾਗਤ ਨਾਲ ਇੰਟਰਲਾਕ ਗਲੀਆਂ, ਸਮਸਾਨਘਾਟ ਦਾ ਸੈਡ ਅਤੇ ਰਾਸਤਾ, ਪਿੰਡ ਆਕਲੀਆ ਜਲਾਲ ਵਿਖੇ 5 ਲੱਖ ਦੀ ਲਾਗਤ ਨਾਲ ਪਿੰਡ ਦਾ ਮੁੱਖ ਰਸਤਾ ਅਤੇ ਸੁਵਿਧਾ ਸੈਂਟਰ, ਪਿੰਡ ਗੁਰੂਸਰ ਵਿਖੇ 5 ਲੱਖ 30 ਹਜਾਰ ਨਾਲ ਜਨਰਲ ਧਰਮਸਾਲਾ ਦਾ ਉਦਘਾਟਨ ਕੀਤਾ ਗਿਆ।

        ਇਸ ਮੌਕੇ ਡਾ ਨਰਿੰਦਰ ਸਿੰਘ ਧਾਲੀਵਾਲ ਐਸ ਡੀ ਐਮ ਫੂਲ, ਪ੍ਰਨੀਤ ਕੌਰ ਬੀ ਡੀ ਪੀ ਓ ਭਗਤਾ ਭਾਈਕਾ, ਸਤਨਾਮ ਸਿੰਘ ਭਾਈਰੂਪਾ ਚੇਅਰਮੈਨ, ਮਨਜੀਤ ਸਿੰਘ ਧੁੰਨਾ ਪ੍ਰਧਾਨ, ਬਲਦੇਵ ਸਿੰਘ ਭੋਡੀਪੁਰਾ ਚੇਅਰਮੈਨ, ਗਗਨਦੀਪ ਸਿੰਘ ਗਰੇਵਾਲ ਚੇਅਰਮੈਨ, ਕਰਮਜੀਤ ਸਿੰਘ ਕਾਂਗੜ ਵਾਇਸ ਚੇਅਰਮੈਨ, ਰਾਮ ਸਿੰਘ ਸਰਪੰਚ ਭੋਡੀਪੁਰਾ, ਇੰਦਰਜੀਤ ਸਿੰਘ ਭੋਡੀਪੁਰਾ, ਲਖਵੀਰ ਸਿੰਘ ਮੌੜ, ਮੰਦਰ ਸਿੰਘ ਬਰਾੜ ਸਰਪੰਚ, ਸੁਖਜੀਵਨ ਸਿੰਘ ਔਲਖ ਸਰਪੰਚ, ਹਰਭਜਨ ਸਿੰਘ ਸਰਪੰਚ ਬੁਰਜ ਥਰੋੜ, ਲਵਲੀ ਮਾਂਗਟ ਬੁਰਜ ਪ੍ਰਧਾਨ, ਗੋਲੂ ਸਿੰਘ ਬਰਾੜ, ਹਰਦੇਵ ਸਿੰਘ ਬਰਾੜ ਬੁਰਜ ਲੱਧਾ, ਅਮਨਦੀਪ ਸਿੰਘ ਬਰਾੜ, ਹਰਸਪਿੰਦਰ ਸਿੰਘ ਬੁਰਜ ਲੱਧਾ, ਜਗਦੀਸ ਸਿੰਘ ਬੱਬੀ, ਸਵਿੰਦਰ ਸਿੰਘ ਸਾਬਕਾ ਸਰਪੰਚ, ਸੁੱਕਰ ਸਿੰਘ ਸਾਬਕਾ ਸਰਪੰਚ, ਜਗਦੇਵ ਸਿੰਘ ਸਰਪੰਚ ਆਕਲੀਆ, ਹਰਦੇਵ ਸਿੰਘ ਕਿੰਗਰਾ, ਹਰਦੀਪ ਕੌਰ ਢਿੱਲੋਂ ਸਰਪੰਚ ਸਿਰੀਏਵਾਲਾ, ਗੁਰਜੰਟ ਸਿੰਘ ਭੋਡੀਪੁਰਾ, ਡਾ ਸੁਰਜੀਤ ਸਿੰਘ ਭੋਡੀਪੁਰਾ, ਸਰਬਜੀਤ ਸਿੰਘ ਪ੍ਰਧਾਨ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: