Sat. Apr 20th, 2019

ਪ੍ਰੋ. ਬਲਜਿੰਦਰ ਕੌਰ ਦੇ ਚੋਣ ਦਫਤਰ ਦੇ ਉਦਘਾਟਨ ਮੌਕੇ ਗੈਰਹਾਜ਼ਰ ਰਿਹਾ ਆਪ’ਦਾ ਇੱਕ ਵੱਡਾ ਧੜਾ

ਪ੍ਰੋ. ਬਲਜਿੰਦਰ ਕੌਰ ਦੇ ਚੋਣ ਦਫਤਰ ਦੇ ਉਦਘਾਟਨ ਮੌਕੇ ਗੈਰਹਾਜ਼ਰ ਰਿਹਾ ਆਪ’ਦਾ ਇੱਕ ਵੱਡਾ ਧੜਾ
ਜਨ ਸਭਾ ਨੂੰ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਬਨਣ ਤੇ ਮਲੂਕਾ, ਤੋਤਾ ਸਿੰਘ, ਕੈਰੋਂ ਤੇ ਮਜੀਠੀਏ ਨੂੰ ਭੇਜਾਂਗੇ ਜੇਲ੍ਹ
ਦੂਜੇ ਧੜੇ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਪਾਰਟੀ ਨੇ ਗਲਤ ਉਮੀਦਵਾਰ ਨੂੰ ਦਿੱਤੀ ਹੈ ਟਿਕਟ

_20161013_173926ਤਲਵੰਡੀ ਸਾਬੋ, 13 ਅਕਤੂਬਰ (ਗੁਰਜੰਟ ਸਿੰਘ ਨਥੇਹਾ) ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨੀ ਪ੍ਰੋ. ਬਲਜਿੰਦਰ ਕੌਰ ਸੂਬਾ ਪ੍ਰਧਾਨ ਇਸਤਰੀ ਵਿੰਗ ਦੇ ਚੋਣ ਦਫਤਰ ਦਾ ਉਦਘਾਟਨ ਬੀਤੀ ਦੇਰ ਰਾਤ ਆਪ’ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਜਰਨੈਲ ਸਿੰਘ ਵਿਧਾਇਕ ਦਿੱਲੀ ਨੇ ਰੀਬਨ ਕੱਟ ਕੇ ਕੀਤਾ। ਇਸ ਤੋਂ ਪਹਿਲਾਂ ਇਕੱਤਰ ਇਕੱਠ ਨੂੰ ਵੀ ਜਰਨੈਲ ਸਿੰਘ ਤੇ ਪਾਰਟੀ ਦੇ ਹੋਰ ਬੁਲਾਰਿਆਂ ਨੇ ਸੰਬੋਧਨ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਦਾ ਵਰਕਰਾਂ ਨੂੰ ਭਰੋਸਾ ਦਿੱਤਾ ਗਿਆ। ਚੋਣ ਦਫਤਰ ਦੇ ਉਦਘਾਟਨ ਮੌਕੇ ਬੀਬਾ ਬਲਜਿੰਦਰ ਕੌਰ ਦਾ ਟਿਕਟ ਮਿਲਣ ਵੇਲੇ ਤੋਂ ਹੀ ਵਿਰੋਧ ਕਰ ਰਿਹਾ ਇੱਕ ਵੱਡਾ ਧੜਾ ਤੇ ਉਨ੍ਹਾਂ ਦੇ ਸਮੱਰਥਕਾਂ ਦੇ ਗੈਰ ਹਾਜਿਰ ਰਹਿਣ ਕਾਰਣ ਪਾਰਟੀ ਦੀ ਅੰਦਰੂਨੀ ਧੜੇਬੰਦੀ ਇੱਕ ਵਾਰ ਫਿਰ ਉੱਭਰ ਕੇ ਸਾਹਮਣੇ ਆ ਗਈ।
ਦਫਤਰ ਦੇ ਉਦਘਾਟਨ ਤੋਂ ਪਹਿਲਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਲੁੱਟਣ ‘ਤੇ ਪਰਿਵਾਰਵਾਦ ਨੂੰ ਵਧਾਵਾ ਦੇਣ ਤੋਂ ਸਿਵਾਏ ਕੁਝ ਨਹੀ ਕੀਤਾ। ਉਨ੍ਹਾਂ ਕਿਹਾ ਕਿ ਬੇਟੇ ਨੂੰ ਉੱਪ ਮੁੱਖ ਮੰਤਰੀ, ਨੂੰਹ ਨੂੰ ਕੇਂਦਰੀ ਮੰਤਰੀ, ਬੇਟੇ ਦੇ ਸਾਲੇ ਨੂੰ ਤੇ ਆਪਣੇ ਜਵਾਈ ਨੂੰ ਕੈਬਨਿਟ ਮੰਤਰੀ ਬਣਾਉਣ ਤੋਂ ਸਿਵਾਏ ਬਾਦਲ ਨੇ ਹੋਰ ਕੁਝ ਵੀ ਨਹੀ ਕੀਤਾ। ਉਨ੍ਹਾਂ ‘ਆਪ’ ਦੀ ਸਰਕਾਰ ਬਨਣ ਦਾ ਦਾਅਵਾ ਕਰਦਿਆਂ ਕਿਹਾ ਕਿ ਸਰਕਾਰ ਬਣਦਿਆਂ ਹੀ ਸਿਕੰਦਰ ਸਿੰਘ ਮਲੂਕਾ,ਤੋਤਾ ਸਿੰਘ,ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਮਜੀਠੀਆ ਨੂੰ ਜਾਂਚ ਕਰਨ ਉਪਰੰਤ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ। ਜਰਨੈਲ ਸਿੰਘ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ‘ਆਪ’ ਵਾਲੰਟੀਅਰਾਂ ਤੇ ਝੂਠੇ ਪਰਚੇ ਦਰਜ ਕਰਨੇ ਬੰਦ ਕਰੇ ਨਹੀ ਤਾਂ ਸਰਕਾਰ ਆਉਣ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਵੀ ਪੁੱਠੇ ਟੰਗਾਂਗੇ।ਵਿਕਾਸ ਦੇ ਨਾਂ ਤੇ ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਕਿਸੇ ਚੀਜ ਦਾ ਵਿਕਾਸ ਹੋਇਆ ਹੈ ਤਾਂ ਉਹ ਕੇਵਲ ਤੇ ਕੇਵਲ ਨਸ਼ਿਆਂ ਦਾ ਹੋਇਆ ਹੈ।ਸਕੂਲ ਲਗਾਤਾਰ ਬੰਦ ਹੋ ਰਹੇ ਹਨ ਅਤੇ ਸ਼ਰਾਬ ਦੇ ਠੇਕਿਆਂ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਬਾਦਲ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਅੱਜ ਵੀ ਮਾਫ ਕਰਨ ਲਈ ਤਿਆਰ ਹਨ ਬਸ਼ਰਤੇ ਕਿ ਉਹ ਇੰਨੇ ਸਾਲਾਂ ਵਿੱਚ ਕੀਤੀ ਕਮਾਈ ਨੂੰ ਕਰਜੇ ਵਿੱਚ ਡੁੱਬੇ ਕਿਸਾਨਾਂ ਵਿੱਚ ਵੰਡ ਦੇਣ,ਨਸ਼ੇ ਦੇ ਤਸਕਰ ਮਜੀਠੀਏ ਨੂੰ ਜੇਲ੍ਹ ਵਿੱਚ ਸੁੱਟ ਦੇਣ,ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਫੜ ਲੈਣ ਤੇ ਕੇਂਦਰ ਸਰਕਾਰ ਤੇ ਦਬਾਅ ਪਾ ਕੇ ਪੰਜਾਬ ਦੇ ਪਾਣੀ ਦੇ ਮਸਲੇ ਨੂੰ ਹੱਲ ਕਰਵਾ ਲੈਣ।
ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਨਸ਼ਿਆਂ ਨੂੰ ਠੱਲ ਪਾਈ ਜਾਵੇਗੀ ਤੇ ਸਰਕਾਰ ਬਨਣ ਤੋਂ ਕੁਝ ਸਮੇਂ ਵਿੱਚ ਹੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ।ਇਸ ਤੋਂ ਪਹਿਲਾਂ ਹਾਜਿਰ ਸਖਸ਼ੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਪ੍ਰੋ. ਬਲਜਿੰਦਰ ਕੌਰ ਨੇ ਲੋਕਾਂ ਨੂੰ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ।
ਜਿੱਥੇ ਬੀਤੀ ਰਾਤ ਹੋਏ ਸਮਾਗਮ ਦੌਰਾਨ ‘ਆਪ’ ਆਗੂਆਂ ਨੇ ਦਾਅਵਾ ਕੀਤਾ ਕਿ ਪਾਰਟੀ ਵਿੱਚ ਪੂਰੀ ਤਰ੍ਹਾਂ ਇਕਜੁਟਤਾ ਹੈ ਉੱਥੇ ਦੂਜੇ ਪਾਸੇ ਟਿਕਟ ਮਿਲਣ ਵੇਲੇ ਤੋਂ ਲੈ ਕੇ ਹੀ ਬਲਜਿੰਦਰ ਕੌਰ ਦਾ ਵਿਰੋਧ ਕਰਦੇ ਆ ਰਹੇ ਧੜੇ ਨੇ ਗਲਤ ਉਮੀਦਵਾਰ ਨੂੰ ਟਿਕਟ ਮਿਲਣ ਦੇ ਦੋਸ਼ ਲਾੳਂਦਿਆਂ ਸਮਾਗਮ ਵਿੱਚ ਗੈਰਹਾਜ਼ਰ ਰਹਿਣ ਵਾਲੇ ਪਾਰਟੀ ਆਗੂਆਂ ਦੀ ਸੂਚੀ ਸੋਸ਼ਲ ਸਾਈਟ ਤੇ ਪਾ ਦਿੱਤੀ ਜਿਸ ਨਾਲ ਪਾਰਟੀ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਗਈ। ਜਾਰੀ ਕੀਤੀ ਸੂਚੀ ਅਨੁਸਾਰ ਕ੍ਰਿਸ਼ਨ ਸਿੰਘ ਸੈਕਟਰ ਇੰਚਾਰਜ ਬੀ ਸੀ ਵਿੰਗ, ਗੁਰਜੰਟ ਸਿੰਘ ਸੈਕਟਰ ਇੰਚਾਰਜ ਕਿਸਾਨ ਵਿੰਗ, ਗੁਰਦੀਪ ਸਿੰਘ ਤੂਰ ਮੁੱਖ ਬੁਲਾਰਾ, ਗੁਰਦੀਪ ਬਰਾੜ ਸੈਕਟਰ ਇੰਚਾਰਜ ਯੂਥ ਵਿੰਗ, ਸੋਨੀ ਸੁਖਲੱਧੀ ਸੈਕਟਰ ਇੰਚਾਰਜ ਸ਼ੋਸਲ ਮੀਡੀਆ, ਮਨਦੀਪ ਕੌਰ ਬਰਾੜ ਸੂਬਾ ਮੈਂਬਰ ਸੀ ਵਾਈ ਐੱਸ ਐੱਸ, ਰਾਜੂ ਸਰਪੰਚ ਸਰਕਲ ਇੰਚਾਰਜ ਭਾਗੀਵਾਂਦਰ,ਬਲਵੰਤ ਸਿੰਘ ਸੈਕਟਰ ਇੰਚਾਰਜ ਕਿਸਾਨ ਵਿੰਗ,ਰ ਮੇਸ਼ ਸੇਤੀਆ ਸਰਕਲ ਇੰਚਾਰਜ ਰਾਮਾਂ ਮੰਡੀ, ਅਵਤਾਰ ਗਿਆਨਾ ਸੈਕਟਰ ਇੰਚਾਰਜ ਐੱਸ ਸੀ ਵਿੰਗ, ਗੁਰਦੀਪ ਸਿੰਘ ਸਰਕਲ ਇੰਚਾਰਜ ਕਲਾਲਵਾਲਾ ਕਿਸਾਨ ਵਿੰਗ, ਧਰਮ ਸਿੰਘ ਬਹਿਮਣ ਯੂਥ ਇੰਚਾਰਜ, ਜੱਸੀ ਭਾਗੀਵਾਂਦਰ ਯੂਥ ਇੰਚਾਰਜ, ਮਾ.ਕਰਨੈਲ ਸਿੰਘ ਹਲਕਾ ਇੰਚਾਰਜ ਬੀ ਸੀ ਵਿੰਗ, ਵੈਦ ਮੁਖਤਿਆਰ ਸਿੰਘ ਬੁੱਧੀਜੀਵੀ ਸੈੱਲ, ਪੰਡਿਤ ਬਲਦੇਵ ਰਾਮ ਯੂਥ ਇੰਚਾਰਜ, ਲਾਭ ਸਿੰਘ ਟਕਸਾਲੀ ਵਾਲੰਟੀਅਰ, ਰਾਜੂ ਔਲਖ ਟਕਸਾਲੀ ਵਾਲੰਟੀਅਰ, ਹਰਬੰਸ ਜੱਜਲ ਬੂਥ ਇੰਚਾਰਜ ਉਕਤ ਸਮਾਗਮ ਤੋਂ ਪੂਰੀ ਤਰ੍ਹਾਂ ਦੂਰ ਰਹੇ।

Share Button

Leave a Reply

Your email address will not be published. Required fields are marked *

%d bloggers like this: