ਪ੍ਰੋਗਰੈਸਿਵ ਮਨੁੱਖੀ ਅਧਿਕਾਰ ਸੰਗਠਨ ਦੀ ਸੂਬਾ ਪੱਧਰੀ ਮੀਟਿੰਗ ਡੇਰਾ ਬਾਬਾ ਧਿਆਨਦਾਸ ਝੁਨੀਰ ਵਿਖੇ ਹੋਈ

ss1

ਪ੍ਰੋਗਰੈਸਿਵ ਮਨੁੱਖੀ ਅਧਿਕਾਰ ਸੰਗਠਨ ਦੀ ਸੂਬਾ ਪੱਧਰੀ ਮੀਟਿੰਗ ਡੇਰਾ ਬਾਬਾ ਧਿਆਨਦਾਸ ਝੁਨੀਰ ਵਿਖੇ ਹੋਈ
ਰੋਜਾਨਾ ਹੁੰਦੇ ਰੋਡ ਐਕਸੀਡੈਂਟ ਤੇ ਜਿਤਾਈ ਚਿੰਤਾ

img-20161106-wa0463ਝੁਨੀਰ 7 ਨਵੰਬਰ(ਗੁਰਜੀਤ ਸ਼ੀਂਹ) ਪ੍ਰੋਗਰੈਸਿਵ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੀ ਮੀਟਿੰਗ ਜ਼ਿਲਾਂ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਡੇਰਾ ਬਾਬਾ ਧਿਆਨਦਾਸ ਝੁਨੀਰ ਵਿਖੇ ਹੋਈ।ਜਿਸ ਵਿੱਚ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਸਿੱਧੂ ਅਤੇ ਸਟੇਟ ਸਕੱਤਰ ਸ੍ਰੀ ਐਸ ਕੇ ਵਰਮਾ ਅਤੇ ਇਨਕੁਆਰੀ ਅਫਸਰ ਪੰਜਾਬ ਅਜਮੇਰ ਸਿੰਘ ਖੁੱਡੀ ਉਚੇਚੇ ਤੌਰ ਤੇ ਪੁੱਜੇ।ਇਸ ਮੌਕੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਸਿੱਧੂ ਨੇ ਮਨੁੱਖੀ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਅਵਾਰਾ ਪਸ਼ੂਆਂ ਕਾਰਨ ਅੱਜ ਰੋਡ ਐਕਸੀਡੈਂਟ ਚ ਬਹੁਤ ਸਾਰੇ ਮਨੁੱਖਾਂ ਦੀ ਜਾਨ ਚਲੀ ਜਾਂਦੀ ਹੈ।ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਵਾਰਾ ਪਸੂਆਂ ਦੀ ਸਾਂਭ ਸੰਭਾਲ ਕਰੇ 10 ਦਸੰਬਰ ਨੂੰ ਹਰ ਸਾਲ ਮਨੁੱਖੀ ਅਧਿਕਾਰ ਦਿਵਸ ਪੂਰੀ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ ਪਰ ਅੱਜ ਆਮ ਲੋਕ ਅਤੇ ਅਧਿਕਾਰਾਂ ਪ੍ਰਤੀ ਦਫਤਰਾਂ ਦੇ ਚੱਕਰ ਕੱਢ ਰਹੇ ਹਨ।ਕੋਈ ਵੀ ਸਰਕਾਰੀ ਅਧਿਕਾਰੀ ਗੱਲ ਸੁਣਨ ਲਈ ਤਿਆਰ ਨਹੀ ਉਹਨਾਂ ਕਿਹਾ ਕਿ ਸਾਡੀ ਸੰਸਥਾ ਵੱਲੋ ਜੇਲਾਂ ਦੇ ਦੌਰੇ ਕਰਨ ਤੋ ਪਤਾ ਚੱਲਿਆ ਹੈ ਕਿ ਜਿਆਦਾਤਰ ਮਾਮਲੇ ਆਪਸੀ ਰੰਜਿਸ ਦਾ ਨਤੀਜਾ ਹੁੰਦੇ ਹਨ।ਇਸ ਲਈ ਕੇਸਾਂ ਨੂੰ ਸਾਡੀ ਸੰਸਥਾ ਵੱਲੋ ਮਾਨਯੋਗ ਹਾਈਕੋਰਟ ,ਮਾਨਯੋਗ ਸੁਪਰੀਮ ਕੋਟ ਅਤੇ ਨੈਸਨਲ ਮਨੁੱਖੀ ਅਧਿਕਾਰ ਕਮੀਸ਼ਨ ਨਵੀਂ ਦਿੱਲੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।ਮਨੁੱਖੀ ਸੁਰੱਖਿਆ ਅਧਿਕਾਰ ਐਕਟ 1993 ਦੀ ਇਫਾਜਤ ਧਾਰਾ 17 ਅਨੁਸਾਰ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ।ਮਨੁੱਖੀ ਅਧਿਕਾਰ ਸੰਸਥਾ ਦਾ ਮੁੱਖ ਉਦੇਸ਼ ਆਮ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੁੰਦਾ ਹੈ।ਇਸ ਲਈ ਨੌਜਵਾਨ ਵਰਗ ਨੂੰ ਸਿੱਖਿਅਤ ਹੋ ਕੇ ਦੇਸ਼ ਅਤੇ ਆਮ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਸਾਡੇ ਗੁਰੂਆ ਅਤੇ ਦੇਵੀ ਦੇਵਤਿਆਂ ਨੇ ਹਮੇਸ਼ਾ ਹੀ ਮਨੁੱਖਤਾ ਦੀ ਰਾਖੀ ਦੇ ਉਦੇਸ਼ ਦਿੱਤੇ ਹਨ।ਜੋ ਸਾਨੂੰ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ।ਅੱਜ ਦੇ ਅਜੋਕੇ ਯੁੱਗ ਵਿੱਚ ਕਾਨੂੰਨ ਸਮਾਜ ਦਾ ਮਹੱਤਵਪੂਰਨ ਅੰਗ ਬਣ ਗਿਆ ਹੈ ਅਤੇ ਇਸ ਨੂੰ ਲਾਗੂ ਕਰਨਾ ਇੱਕ ਸਮਾਜ ਦੀ ਲੋੜ ਬਣ ਗਈ ਹੈ।ਇਸ ਮੌਜੂਦਾ ਕਾਨੂੰਨ ਸੰਘਤਾ ਵਿੱਚ ਫੌਜਦਾਰੀ ਕਨੂੰਨ ਦੇ 3 ਮੁੱਖ ਅੰਗਾਂ ਫੌਜਦਾਰੀ ਜਾਬਤਾ ਸੰਘਤਾ 1973 ,ਭਾਰਤੀ ਦੰਡਤਾ ਸੰਘਤਾ 1860 ਅਤੇ ਭਾਰਤੀ ਸ਼ਹਾਦਤ ਐਕਟ 1872 ਹਨ।ਇਹਨਾਂ ਤਿੰਨਾਂ ਅੰਗਾਂ ਦੇ ਅਧੀਨ ਭਾਰਤੀ ਸਮਾਜ ਵਿੱਚ ਫੌਜਦਾਰੀ ਮਾਮਲਿਆਂ ਨੂੰ ਨਜਿੱਠਿਆ ਜਾਦਾ ਹੈ।ਇਸ ਮੀਟਿੰਗ ਚ ਸੰਗਠਨ ਦੇ ਬਹੁਤ ਸਾਰੇ ਅਹੁਦੇਦਾਰ ਸਾਬਕਾ ਸਰਪੰਚ ਸੁਰਜੀਤ ਸਿੰਘ ਮਾੜੀ ,ਭੋਲਾ ਸਿੰਘ ਕਮਾਲੂ ,ਗੁਰਵਿੰਦਰ ਸਿੰਘ ,ਬਿੱਕਰ ਸਿੰਘ ਬਰਨਾਲਾ ,ਗੁਰਪ੍ਰੀਤ ਸਿੰਘ ਭੈਣੀ ,ਕੇਵਲ ਸਿੰਘ ਗਿੱਲ ,ਪ੍ਰਧਾਨ ਦਰਿਆਈ ਸਿੰਘ ਸਿੱਧੂ ਆਦਿ ਸ਼ਾਮਲ ਹੋਏ।ਅੰਤ ਵਿੱਚ ਆਏ ਹੋਏ ਅਹੁਦੇਦਾਰਾਂ ਦਾ ਗੁਰਦੀਪ ਸਿੰਘ ਭਲਾਈਕੇ ਨੇ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *