ਪ੍ਰੈਸ ਕਲੱਬ ਰਾਮਪੁਰਾ ਮੌੜ ਦਾ ਗਠਨ

ਪ੍ਰੈਸ ਕਲੱਬ ਰਾਮਪੁਰਾ ਮੌੜ ਦਾ ਗਠਨ

ਰਾਮਪੁਰਾ ਫੂਲ, 19 ਦਸੰਬਰ (ਜਸਵੰਤ ਦਰਦ ਪ੍ਰੀਤ/ ਮਨਦੀਪ ਢੀਂਗਰਾ): ਫੀਲਡ ਵਿੱਚ ਕੰਮ ਕਰਦੇ ਬਲਾਕ ਰਾਮਪੁਰਾ ਮੌੜ ਦੇ ਸਮੁੱਚੇ ਪੱਤਰਕਾਰਾਂ ਦੀ ਅਹਿਮ ਮੀਟਿੰਗ ਬ੍ਰਾਹਮਣ ਸਭਾ ਰਾਮਪੁਰਾ ਫੂਲ ਵਿਖੇ ਹੋਈ।ਮੀਟਿੰਗ ਵਿੱਚ ਫੀਲਡ ਵਿੱਚ ਕੰਮ ਕਰਨ ਵਾਲੇ ਸਮੁੱਚੇ ਪਤੱਰਕਾਰਾਂ ਨੇ ਸਰਬ ਸੰਮਤੀ ਨਾਲ ਪ੍ਰੈਸ ਕਲੱਬ ਰਾਮਪੁਰਾ ਮੌੜ ਦਾ ਗਠਨ ਕੀਤਾ।ਜਿਸ ਵਿੱਚ ਸਰਪ੍ਰਸਤ ਮਨਜੀਤ ਘੜੈਲੀ (ਅਜੀਤ) ਚੇਅਰਮੈਨ ਹਰਪ੍ਰੀਤ ਸ਼ਰਮਾ ਹੈਪੀ (ਪੰਜਾਬੀ ਜਾਗਰਣ), ਪ੍ਰਧਾਨ ਜਸਪਾਲ ਢਿੱਲੋ (ਪੰਜਾਬੀ ਜਾਗਰਣ)ਮੀਤ ਪ੍ਰਧਾਨ ਜਗਸੀਰ ਭੁੱਲਰ (ਚੜ੍ਹਦੀ ਕਲਾ,ਟਾਇਮ ਟੀ.ਵੀ),ਜਨਰਲ ਸਕੱਤਰ ਲੁਭਾਸ਼ ਸਿੰਗਲਾ (ਸਪੋਕਸਮੈਨ),ਖਜਾਨਚੀ ਜਸਵੰਤ ਦਰਦ ਪ੍ਰੀਤ(ਪਹਿਰੇਦਾਰ)ਸਹਿ.ਖਜਾਨਚੀ ਭੁਸ਼ਨ ਘੜੈਲਾ (ਅੱਜ ਦੀ ਆਵਾਜ) , ਜੁਆਇੰਟ ਸਕੱਤਰ ਦਲਜੀਤ ਸਿੰਘ ਸਿਧਾਣਾ (ਭਾਸ਼ਕਰ) ਅਤੇ ਸਲਾਹਕਾਰ ਗੁਰਪ੍ਰੀਤ ਤਪਾ ਚੁਣੇ ਗਏ ।ਇਸ ਤੋ ਇਲਾਵਾ ਇੱਕ ਕਾਰਜਕਰਨੀ 7 ਮੈਂਬਰੀ ਕਮੇਟੀ ਬਣਾਈ ਗਈ।ਜਿਸ ਵਿੱਚ ਗੁਰਜੀਤ ਭੁੱਲਰ (ਪੰਜਾਬੀ ਟ੍ਰਿਬੀਊਨ) ੳਮੇਸ਼ ਸਿੰਗਲਾ (ਪੀ.ਟੀ.ਸੀ ) ਕੁਲਦੀਪ ਮਤਵਾਲਾ (ਅਜੀਤ ) ਗੁਰਪ੍ਰੀਤ ਖੋਖਰ (ਪੰਜਾਬੀ ਜਾਗਰਣ )ਰਮਨਦੀਪ ਸਿੱਧੂ (ਪੰਜਾਬੀ ਟ੍ਰਿਬਿਊਨ )ਜਗਤਾਰ ਅਨਜਾਣ (ਸਪੋਕਸਮੈਨ ) ਨੂੰ ਲਿਆ ਗਿਆ । ਇਸ ਮੌਕੇ ਸਮੁੱਚੇ ਪੱਤਰਕਾਰਾਂ ਨੇ ਅਹਿਦ ਲਿਆ ਉਹ ਪੱਤਰਕਾਰੀ ਦੌਰਾਨ ਸਮਾਜਿਕ ਬੁਰਾਈਆਂ ਵਿਰੁੱਧ ਤਨਦੇਹੀ ਨਾਲ ਲੜਨਗੇ ।ਉਹਨਾਂ ਪੱਤਰਕਾਰਾਂ ਨੂੰ ਫੀਲਡ ਵਿਚ ਕੰਮ ਕਰਦੇ ਸਮੇਂ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਤੇ ਇੰਨਾਂ ਨੂੰ ਦੂਰ ਕਰਨ ਲਈ ਵਿਉਤਬੰਦੀ ਬਣਾਈ ।

Share Button

Leave a Reply

Your email address will not be published. Required fields are marked *

%d bloggers like this: