ਪ੍ਰੇਮੀ ਜੋੜੇ ਨੇ ਘਰੋਂ ਫਰਾਰ ਹੋ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼

ss1

ਪ੍ਰੇਮੀ ਜੋੜੇ ਨੇ ਘਰੋਂ ਫਰਾਰ ਹੋ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼

ਲੰਬੀ, 22 ਜੁਲਾਈ (ਆਰਤੀ ਕਮਲ) : ਲੰਬੀ ਹਲਕੇ ਦੇ ਪਿੰਡ ਭੀਟੀਵਾਲਾ ਦੇ ਇਕ ਨੌਜਵਾਨ ਪ੍ਰੇਮੀ ਜੋੜੇ ਨੇ ਘਰੋਂ ਫਰਾਰ ਹੋਣ ਮਗਰੋਂ ਜਹਿਰੀਲੀ ਦਵਾਈ ਪੀਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ । ਇਸ ਸਮੇਂ ਦੋਹੇਂ ਬਠਿੰਡਾ ਦੇ ਇਕ ਹਸਪਤਾਲ ਵਿਚ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ । ਲੜਕੇ ਦੇ ਦਾਦਾ ਦੇ ਦੱਸਣ ਅਨੁਸਾਰ ਉਹਨਾਂ ਦਾ ਪੋਤਰੇ ਦਾ ਘਰੇ ਮੋਬਾਇਲ ਲੈਣ ਨੂੰ ਲੈ ਕੇ ਝਗੜਾ ਚਲ ਰਿਹਾ ਸੀ ਜਿਸ ਕਰਕੇ ਉਹ ਘਰੋਂ ਚਲਾ ਗਿਆ ਅਤੇ ਉਹਨਾਂ ਨੂੰ ਸੀ ਕਿ ਗੁੱਸਾ ਲਹਿਣ ਮਗਰੋਂ ਮੁੜ ਆਵੇਗਾ ਅਤੇ ਕਿਸੇ ਲੜਕੀ ਨੂੰ ਨਾਲ ਲਿਜਾਣ ਬਾਰੇ ਕੋਈ ਜਾਣਕਾਰੀ ਨਹੀ ਸੀ । ਉਧਰ ਪਿੰਡ ਵਾਲਿਆਂ ਤੋਂ ਮਿਲੀਆਂ ਕਨਸੋਆਂ ਅਨੁਸਾਰ ਲੜਕੇ ਲੜਕੀ ਦਾ ਲੰਮੇ ਸਮੇਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਪਰ ਦੋਹੇਂ ਇਕੋ ਮੁਹੱਲੇ ਦੇ ਹੋਣ ਕਾਰਨ ਪਰਿਵਾਰ ਰਿਸ਼ਤਾ ਨਹੀ ਕਰਨਾ ਚਾਹੁੰਦੇ ਸਨ । ਬੀਤੀ ਸ਼ਾਮ ਦੋਹੇਂ ਘਰੋਂ ਫਰਾਰ ਹੋ ਗਏ ਅਤੇ ਦੋਹੇਂ ਬੇਸੁੱਧ ਹਾਲਤ ਵਿਚ ਪਿੰਡ ਦੇ ਬਾਹਰ ਮਿਲੇ । ਦੋਹਾਂ ਨੂੰ ਤੁਰੰਤ ਲੰਬੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੋਂ ਉਹਨਾਂ ਨੂੰ ਪਿੰਡ ਬਾਦਲ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਦੋਹਾਂ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਰੈਫਰ ਕਰ ਦਿੱਤਾ ਗਿਆ । ਇਸ ਸਬੰਧੀ ਹਸਪਤਾਲ ਦੇ ਡ੍ਰਾ. ਅੰਕੁਸ਼ ਨੇ ਕਿਹਾ ਕਿ ਦੋਹਾਂ ਨੇ ਕਾਫੀ ਮਾਤਰਾ ਵਿਚ ਸਪਰੇ ਵਗੈਰਾ ਪੀਤੀ ਲੱਗਦੀ ਹੈ ਅਤੇ ਹਾਲਤ ਕਾਫੀ ਗੰਭੀਰ ਹੈ ।

Share Button

Leave a Reply

Your email address will not be published. Required fields are marked *