Fri. Jul 19th, 2019

ਪ੍ਰਿੰਸੀਪਲ ਬੁੱਧ ਰਾਮ ਨੇ ਪਾਰਟੀ ਵਰਕਰਾਂ ਨਾਲ ਮਸਲੇ ਵਿਚਾਰੇ

ਪ੍ਰਿੰਸੀਪਲ ਬੁੱਧ ਰਾਮ ਨੇ ਪਾਰਟੀ ਵਰਕਰਾਂ ਨਾਲ ਮਸਲੇ ਵਿਚਾਰੇ

img-20161123-wa0010ਬੋਹਾ,24 ਨਵੰਬਰ(ਦਰਸਨ ਹਾਕਮਵਾਲਾ/ਸਿਕੰਦਰ):ਬੀਤੇ ਦਿਨ ਆਮ ਆਦਮੀ ਪਾਰਟੀ ਦੀ ਵਰਕਰ ਮੀਟਿੰਗ ਬੋਹਾ ਵਿਖੇ ਆਮ ਆਦਮੀ ਪਾਰਟੀ ਵੱਲੋ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਜੀ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚੋ ਵਰਕਰਾ ਅਤੇ ਲੋਕਾ ਵੱਲੋ ਪਿ੍ਰੰਸੀਪਲ ਸਾਹਿਬ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਮਿਠਾਈ ਵੱਡੀ ਗਈ ਅਤੇ ਜਿਸ ਨੂੰ ਸੰਬੋਧਨ ਕਰਦਿਆ ਪ੍ਰਿੰਸੀਪਲ ਸਾਹਿਬ ਵੱਲੋ ਵਰਕਰਾ ਅਤੇ ਲੋਕਾ ਨੂੰ ਭਰੋਸਾ ਦਿੱਤਾ ਗਿਆ ਕਿ ਹਲਕੇ ਦੇ ਹਰ ਕੰਮ ਨੂੰ ਇਮਾਨਦਾਰੀ ਅਤੇ ਦੂਰਦਰਸੀ ਸੋਚ ਨਾਲ ਕੀਤਾ ਜਾਵੇ ਅਤੇ ਹਲਕੇ ਵਿੱਚ ਕਿਸੇ ਵੀ ਪ੍ਰਕਾਰ ਦਾ ਭ੍ਹਿਸਟਾਚਾਰ ਅਤੇ ਗੁੰਡਾਗਰਦੀ ਮਨਜੂਰ ਨਹੀ ਕੀਤੀ ਜਾਵੇਗੀ ਅਤੇ ਹਰ ਵਰਗ ਦਾ ਖਿਆਲ ਰੱਖਿਆ ਜਾਵੇਗਾ ਤੇ ਪਾਰਟੀ ਇੱਕ ਵੱਡੀ ਜਿੱਤ ਪੰਜਾਬ ਵਿੱਚੋ ਦਰਜ ਕਰੇਗੀ । ਇਸ ਸਮੇਂ ਪਾਰਟੀ ਦੇ ਕਾਫੀ ਵਰਕਰ ਮੌਜੂਦ ਹਨ ਜਿਸ ਵਿੱਚ ਰਾਜਵਿੰਦਰ ਸਿੰਘ ਗਾਦੜਪੱਤੀ, ਕੁਲਵੰਤ ਸਿੰਘ ਸੇਰਖਾਵਾਲਾ, ਸੁਨੀਲ ਕੁਮਾਰ, ਮੇਵਾ ਸਿੰਘ, ਗੁਰਲਾਲ ਸਿੰਘ ਅਤੇ ਹੋਰ ਬਹੁਤ ਪਾਰਟੀ ਵਰਕਰ ਮੌਜੂਦ ਸਨ ।

Leave a Reply

Your email address will not be published. Required fields are marked *

%d bloggers like this: