ਪ੍ਰਿੰਸੀਪਲ ਬੁੱਧ ਰਾਮ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ss1

ਪ੍ਰਿੰਸੀਪਲ ਬੁੱਧ ਰਾਮ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ
ਪਿੰਡ ਦਲੇਲਵਾਲਾ ਦੇ 40 ਪਰਿਵਾਰ ਵੱਖ ਵੱਖ ਪਾਰਟੀਆਂ ਛੱਡਕੇ “ਆਪ” ਚ ਸ਼ਾਮਲ

img-20161128-wa0020ਬੋਹਾ 29 ਨਵੰਬਰ (ਰੀਤਵਾਲ/ਦਰਸਨ ਹਾਕਮਵਾਲਾ)-ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਵੇਂ ਉਵੇਂ ਲੋਕਾਂ ਵਿੱਚ ਪਾਰਟੀਆਂ ਬਦਲਣ ਦਾ ਰੁਝਾਨ ਵਧਣ ਲੱਗਾ ਹੈ।ਇਸੇ ਤਰਾਂ ਨੇੜਲੇ ਪਿੰਡ ਦਲੇਲਵਾਲਾ ਦੇ ਤਕਰੀਬਨ 40 ਪਰਿਵਾਰਾਂ ਨੇ ਅਕਾਲੀ ਦਲ ਅਤੇ ਕਾਂਗਰਸ ਸਮੇਤ ਵੱਖ ਵੱਖ ਪਾਰਟੀਆਂ ਛੱਡਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਹੀ ਹੇਠ ਹੋਏ ਇਸ ਸਾਦੇ ਸਮਾਗਮ ਵਿੱਚ ਆਪ ਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਕਹਿਣਾਂ ਸੀ ਕਿ ਉਕਤ ਦੋਵੇਂ ਪਾਰਟੀਆਂ ਨੇ ਬਦਲ ਬਦਲ ਕੇ ਪੰਜਾਬ ਵਿੱਚ ਰਾਜ ਕੀਤਾ ਹੈ ਪਰ ਇਹਨਾਂ ਪਾਰਟੀਆਂ ਦੇ ਚੁਣੇ ਹੋਏ ਨੁੰਮਾਇਦਿਆਂ ਨੇ ਸਿਰਫ ਅਪਣੇ ਪਰਿਵਾਰਾਂ ਅਤੇ ਅਪਣੇ ਚਾਪਲੂਸਾਂ ਦਾ ਹੀ ਢਿੱਡ ਭਰਿਆ ਹੈ ਜਦੋਂ ਕਿ ਆਮ ਜਨਤਾ ਨੂੰ ਲੁੱਟਣ ਅਤੇ ਕੁੱਟਣ ਵਿੱਚ ਕੋਈ ਕਸਰ ਨਹੀ ਛੱਡੀ।ਇਸ ਮੌਕੇ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਬੁੱਧ ਰਾਮ ਨੇ ਆਖਿਆ ਕਿ ਮੌਕਾਪ੍ਰਸਤ ਅਤੇ ਲਾਲਬੱਤੀਆਂ ਦੇ ਲਾਲਚ ਵਿੱਚ ਰਾਜਨੀਤੀ ਵਿੱਚ ਆਉਣ ਵਾਲੇ ਲੋਕ ਕਦੇ ਵੀ ਆਮ ਲੋਕਾਂ ਦਾ ਦੁੱਖ ਦਰਦ ਨਹੀ ਸਮਝ ਸਕਦੇ ਉਹਨਾਂ ਆਖਿਆ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਰਾਜ ਤੋਂ ਪੰਜਾਬ ਦਾ ਬੱਚਾ ਬੱਚਾ ਦੁੱਖੀ ਹੈ ਜਿਸ ਕਾਰਨ ਲੋਕ ਹੁਣ ਸੂਬੇ ਵਿੱਚ ਅਮਨ ਕਨੂੰਨ ਦਾ ਰਾਜ ਬਹਾਲ ਕਰਨ ਲਈ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।ਇਸ ਮੌਕੇ ਸਰਕਲ ਇੰਚਾਰਜ ਚਰਨਜੀਤ ਸਿੰਘ,ਨਾਇਬ ਸਿੰਘ,ਮੇਜਰ ਸਿੰਘ,ਅਮਨਦੀਪ ਸਿੰਘ ਐਡਵੋਕੇਟ ਆਦਿ ਆਪ ਵਰਕਰ ਸ਼ਾਮਲ ਸਨ।

Share Button

Leave a Reply

Your email address will not be published. Required fields are marked *