Wed. Jul 17th, 2019

ਪ੍ਰਿੰਸੀਪਲ ਤਰਸਿੱਕਾ ਵੱਲੋਂ ਆਸਟਰੇਲੀਆ ਦੇ ਕ੍ਰਾਂਤੀਕਾਰੀ ਯੂਨਿਟ ਦੀ ਪ੍ਰਧਾਨ ਕੈਥਲੀਨ ਦਾ ਨਿੱਘਾ ਸਵਾਗਤ

ਪ੍ਰਿੰਸੀਪਲ ਤਰਸਿੱਕਾ ਵੱਲੋਂ ਆਸਟਰੇਲੀਆ ਦੇ ਕ੍ਰਾਂਤੀਕਾਰੀ ਯੂਨਿਟ ਦੀ ਪ੍ਰਧਾਨ ਕੈਥਲੀਨ ਦਾ ਨਿੱਘਾ ਸਵਾਗਤ

ਪੰਜਾਬ ਅਤੇ ਪੰਜਾਬੀਅਤ ਦਾ ਪਿਆਰ ਮੈਂ ਕਦੀਂ ਨਹੀਂ ਭੁੱਲ ਸਕਦੀ-ਕੈਥਲੀਨ

ਚੌਂਕ ਮਹਿਤਾ 10 ਦਸੰਬਰ (ਬਲਜਿੰਦਰ ਸਿੰਘ ਰੰਧਾਵਾ) ਸਮਾਜ ਸੇਵੀਂ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਵੱਲੋਂ ਸਮਾਜਿਕ ਬੁਰਾਈਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਹਰ ਪਾਸੇ  ਤੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਅੱਜ ਆਸਟਰੇਲੀਆ ਯੂਨਿਟ ਦੀ ਪ੍ਰਧਾਨ ਕੈਥਲੀਨ ਤੇ ਮਨੀ ਦਾ ਪੰਜਾਬ ਪਹੁੰਚ ਤੇ ਲਹਿਰ ਦੇ ਕੌਮੀ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵੱਲੋਂ ਨਿੱਘਾ ਸਵਾਗਤ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਲਹਿਰਦੀ ਆਸਟਰੇਲੀਆ ਯੂਨਿਟ ਦੀ ਪ੍ਰਧਾਨ ਕੈਥਲੀਨ ਨੇ ਕਿਹਾ ਕਿ ਮੈਨੂੰ ਪੰਜਾਬ ਆਕੇ ਬਹੁਤ ਚੰਗਾ ਮਹਿਸੂਸ ਹੋਇਆ ਤੇ ਪੰਜਾਬੀ ਲੋਕਾਂ ਦੀ ਆਪਸੀ ਪਿਆਰ ਸਤਿਕਾਰ ਵੇਖਕੇ ਮੇਰੇ ਦਿਲ ਨੂੰ ਬਹੁਤ ਖੁਸ਼ੀ ਹੋਈ, ਮੈਂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਦੀ ਵਿਚਾਰਧਾਰਾ ਤੋਂ ਬਹੁਤ ਖੁਸ ਹਾਂ ਜਿਸ ਕਰਕੇ ਅਸੀ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਨਾਲ ਜੁੜੇ ਹਾਂ ਤੇ ਸਮੇਂ ਸਮੇਂ ਤੇ ਲਹਿਰ ਦੀ ਮਦਦ ਕਰਕੇ ਸਾਨੂੰ ਬਹੁਤ ਖੁਸੀ ਤੇ ਸਕੂਨ ਪ੍ਰਾਪਤ ਹੁੰਦਾ,ਇਸ ਮੌਕੇ ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਦੇ ਨਾਲ ਨਾਲ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਾਂਝੀਵਾਲਤਾ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਕੇ ਬਹੁਤ ਮਾਣ ਮਹਿਸੂਸ ਕਰਦੇ ਹਾਂ ਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਆਪਣੀ ਲਹਿਰ ਸਮੂਹ ਅਹੁੱਦੇਦਾਰਾ ਤੇ ਮੈਂਬਰਾਂ ਧੰਨਵਾਦ ਕਰਦੇ ਹਾਂ ਜੋ  ਸਾਨੂੰ ਸਮਾਜਿਕ ਬੁਰਾਈਆਂ ਖਿਲਾਫ ਭਰਪੂਰ ਸਹਿਯੋਗ ਦਿੰਦੇ ਨੇ,ਇਸ ਮੌਕੇ ਕਵਲਜੀਤ ਕੌਰ ਤਰਸਿੱਕਾ,ਦਲਜੀਤ ਕੌਰ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *

%d bloggers like this: