ਪ੍ਰਾਈਵੇਟ ਸਕੂਲ ਮਾਲਕਾਂ ਨੂੰ ਮਨਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ: ਅਮਰਜੀਤ ਸਿੰਘ ਸੰਦੋਆ

ss1

ਪ੍ਰਾਈਵੇਟ ਸਕੂਲ ਮਾਲਕਾਂ ਨੂੰ ਮਨਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ: ਅਮਰਜੀਤ ਸਿੰਘ ਸੰਦੋਆ
ਵਿਦਿਆਰਥੀਆਂ ਦੇ ਮਾਪਿਆਂ ਦੇ ਸਿਰ ਉੱਤੇ ਹਰ ਸਾਲ ਰੀਐਡਮਿਸ਼ਨ ਫੀਸ ਹਟਾਈ ਜਾਵੇਗੀ

ਰੂਪਨਗਰ, 29 ਮਾਰਚ (ਗੁਰਮੀਤ ਮਹਿਰਾ): ਉਸੇ ਹੀ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਤੋਂ ਹਰ ਸਾਲ ਹੀ ਰੀਐਡਮਿਸ਼ਨ ਦੇ ਰੂਪ ਵਿੱਚ ਲਈਆਂ ਜਾਂਦੀਆਂ ਮੋਟੀਆਂ ਰਕਮਾਂ ਲੈਣ ਵਾਲੇ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਨੂੰ ਮਨਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰੋਪੜ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਉਸ ਵੇਲੇ ਕੀਤਾ ਜਦੋਂ ਉਹ ਰੋਪੜ ਦੇ ਸਥਾਨਕ ਵਾਰਡ 9 ਅਤੇ 10 ਦੇ ਵਸਨੀਕਾਂ ਦਾ ਵੋਟਾਂ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕਰਨ ਲਈ ਆਏ ਸਨ।ਇਕੱਠ ਵਿੱਚ ਬੋਲਦਿਆਂ ਸੰਦੋਆ ਨੇ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਸਕੂਲ ਨੂੰ ਕਿਤਾਬਾਂ, ਵਰਦੀਆਂ ਅਤੇ ਮਨਮਰਜ਼ੀ ਦੇ ਫੰਡਾਂ ਦੇ ਨਾਂ ਤੇ ਦੁਕਾਨਦਾਰੀ ਨਹੀਂ ਕਰਨ ਦਿੱਤੀ ਜਾਵੇਗੀ। ਉਹਨਾ ਕਿਹਾ ਕਿ ਰੀਐਡਮੀਸ਼ਨ ਦੇ ਨਾਂ ਤੇ ਹੋ ਰਹੀ ਲੁੱਟ ਨੂੰ ਸਥਾਈ ਤੌਰ ਤੇ ਬੰਦ ਕਰਵਾਉਣ ਲਈ ਉਹ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਵਿੱਚ ਵੀ ਚੁੱਕਣਗੇ। ਇਥੇ ਵਰਣਨਯੋਗ ਹੈ ਕਿ 29 ਤਰੀਕ ਤੱਕ ਉਹ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਹਿੱਸਾ ਲੈ ਰਹੇ ਹਨ। ਇਸ ਮੌਕੇ ਉਹਨਾਂ ਦੇ ਨਾਲ ਰੋਪੜ ਦੇ ਸਰਕਲ ਇੰਚਾਰਜ ਬਲਵਿੰਦਰ ਸੈਣੀ, ਸ਼ੋਸ਼ਲ ਮੀਡੀਆ ਇੰਚਾਰਜ ਨੂਰ ਮੁਹੰਮਦ, ਗਾਂਧੀ ਨਗਰ ਦੇ ਗੁਰਦੁਆਰਾ ਨਾਨਕਸਰ ਦੇ ਮੁੱਖ ਸੇਵਾਦਾਰ ਸੁਰਿੰਦਰਪਾਲ ਸਿੰਘ, ਬਦਨ ਸਿੰਘ, ਗੱਜਣ ਸਿੰਘ, ਸਰਬਜੀਤ ਸਿੰਘ ਹੁੰਦਲ, ਬਰਜਿੰਦਰ ਸਿੰਘ ਬੰਲਾ, ਸਰਬਜੀਤ ਸਿੰਘ, ਮਨਜੀਤ ਸਿੰਘ ਮੁੰਦਰਾ, ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਲਾਂ ਤੋਂ ਇਲਾਵਾ ਗਾਂਧੀ ਨਗਰ ਅਤੇ ਆਦਰਸ਼ ਨਗਰ ਦੇ ਪਤਵੰਤ ਸਜਣ ਵੀ ਸ਼ਾਮਲ ਸਨ।

Share Button

Leave a Reply

Your email address will not be published. Required fields are marked *