Sun. Apr 21st, 2019

ਪ੍ਰਸ਼ਾਸਨ ਨੇ ਪਿੰਡਾਂ ਦੇ ਦੌਰੇ ਦੌਰਾਨ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ

ਪ੍ਰਸ਼ਾਸਨ ਨੇ ਪਿੰਡਾਂ ਦੇ ਦੌਰੇ ਦੌਰਾਨ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ

07malout03ਲੰਬੀ, 7 ਨਵੰਬਰ (ਆਰਤੀ ਕਮਲ) : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 12 ਤਰੀਕ ਨੂੰ ਹੋਣ ਜਾ ਰਹੇ ਹਲਕੇ ਦੇ ਪਿੰਡਾਂ ‘ਚ ਸੰਗਤ ਦਰਸ਼ਨ ਨੂੰ ਲੈ ਕੇ ਅੱਜ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੱਖ ਵੱਖ ਪਿੰਡਾਂ ਢਾਣੀ ਕੁੰਦਨ ਸਿੰਘ, ਢਾਣੀ ਬਰਕੀ, ਕੋਲਿਆਂਵਾਲੀ ਅਤੇ ਸ਼ਾਮਖੇੜਾ ਆਦਿ ਸਮੇਤ ਅੱਧੀ ਦਰਜਨ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਮਕਾਨ ਮੁਰੰਮਤ ਦੇ ਚੈਕ ਵੀ ਵੰਡੇ ਗਏ । ਮਕਾਨ ਮੁਰੰਮਤ ਲਈ ਸਰਕਾਰ ਵੱਲੋਂ 15 ਹਜਾਰ ਤੋਂ ਲੈ ਕੇ 35 ਹਜਾਰ ਤੱਕ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਜਿਸ ਅਨੁਸਾਰ ਅੱਜ ਲੱਖਾਂ ਰੁਪਏ ਦੇ ਇਹ ਚੈਕ ਸਬੰਧਿਤ ਲਾਭਪਾਤਰੀਆਂ ਨੂੰ ਵੰਡੇ ਗਏ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸੁਮੀਤ ਜਰੰਗਲ, ਓਐਸਡੀ ਗੁਰਚਰਨ ਸਿੰਘ, ਐਸਡੀਐਮ ਮਲੋਟ ਵਿਸ਼ੇਸ਼ ਸਰੰਗਲ ਅਤੇ ਨਾਇਬ ਤਹਿਸੀਲਦਾਰ ਮਲੋਟ ਆਦਿ ਸਮੇਤ ਰਾਜਵਿੰਦਰ ਸਿੰਘ ਰਾਜਾ, ਪਿੱਪਲ ਸਿੰਘ ਸਰਪੰਚ, ਗੁਰਪ੍ਰੀਤ ਕੌਰ ਸਰਪੰਚ, ਹਰਨਾਮ ਦਾਸ ਸਾਬਕਾ ਸਰਪੰਚ, ਬਲਵੀਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਸੁਚਾ ਸਿੰਘ, ਮੀਤਾ ਰਾਮ, ਮਾਨਾ ਰਾਮ ਅਤੇ ਹਰਭਜਨ ਸਿੰਘ ਆਦਿ ਪਿੰਡਵਾਸੀ ਵੀ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: