ਪ੍ਰਵਾਸੀ ਮਜਦੂਰ ਨੇ ਕਹੀ ਮਾਰਕੇ ਕੀਤਾ ਪਤਨੀ ਦਾ ਕਤਲ, ਕੇਸ ਦਰਜ, ਦੋਸ਼ੀ ਫਰਾਰ

ਪ੍ਰਵਾਸੀ ਮਜਦੂਰ ਨੇ ਕਹੀ ਮਾਰਕੇ ਕੀਤਾ ਪਤਨੀ ਦਾ ਕਤਲ, ਕੇਸ ਦਰਜ, ਦੋਸ਼ੀ ਫਰਾਰ

4-oct-mlp-001ਮੁੱਲਾਂਪੁਰ ਦਾਖਾ, (ਮਲਕੀਤ ਸਿੰਘ) 4 ਅਕਤੂਬਰ ਬੀਤੀ ਰਾਤ ਲਾਗਲੇ ਪਿੰਡ ਚੱਕ ਕਲਾਂ ਵਿੱਚ ਇੱਕ ਪ੍ਰਵਾਸੀ ਮਜਦੂਰ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਦੀ ਮਾਂ ਦਾ ਕਹੀ ਮਾਰਕੇ ਕਤਲ ਕਰ ਦਿੱਤਾ । ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਗਿਆ ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐਸ.ਪੀ ਦਾਖਾ ਅਜੇਰਾਜ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਘਟਨਾ ਦਾ ਜਾਇਜਾ ਲਿਆ। ਦਾਖਾ ਪੁਲਿਸ ਨੇ ਮ੍ਰਿਤਕ ਊਸ਼ਾ ਰਾਣੀ ਦੀ ਮਾਂ ਚੰਦਾ ਪਤਨੀ ਰਾਧੇ ਵਾਸੀ ਹਾਲ ਵਾਸੀ ਚੱਕ ਕਲਾ ਦੇ ਬਿਆਨਾ ਦੇ ਆਧਾਰ ਤੇ ਦੋਸ਼ੀ ਖਿਲਾਫ ਧਾਰਾ 302 ਆਈ.ਪੀ.ਸੀ ਅਧੀਨ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕਾ ਊਸ਼ਾ ਰਾਣੀ ਦੀ ਮਾਤਾ ਚੰਦਾ ਪਤਨੀ ਰਾਧੇ ਪਿੰਡ ਕਾਈਰੀ ਥਾਣਾ ਬਿਸੰਦਾ ਜਿਲਾ ਬਾਂਦਾ (ਯੂ.ਪੀ) ਹਾਲ ਵਾਸੀ ਚੱਕ ਕਲਾਂ ਨੇ ਦੱਸਿਆ ਕਿ ਉਸਦੀ ਲੜਕੀ ਊਸ਼ਾ ਆਪਣੇ ਪਤੀ ਲਛਮਣ ਦੇ ਨਾਲ ਪਿਛਲੇ ਕਰੀਬ 5 ਸਾਲ ਤੋਂ ਰਹਿੰਦੀ ਸੀ ਉਹਨਾਂ ਦੇ ਕੋਲ ਪਿੰਡ ਚੱਕ ਕਲਾਂ ਵਿੱਖੇ ਹੀ ਰਹਿੰਦੀ ਸੀ ਅਤੇ ਉਸਦਾ ਜਵਾਈ ਲਛਮਣ ਪਿੰਡ ਵਿੱਚ ਹੀ ਮਜਦੂਰੀ ਕਰਦਾ ਸੀ । ਚੰਦਾ ਅਨੁਸਾਰ ਉਸਦਾ ਜਵਾਈ ਲਛਮਣ ਸ਼ਰਾਬ ਪੀਣ ਅਤੇ ਜੂਆ ਖੇਡਣ ਦਾ ਆਦਿ ਸੀ ਅਤੇ ਉਸਦੀ ਪਤਨੀ ਉਸਨੂੰ ਸ਼ਰਾਬ ਅਤੇ ਜੂਏ ਤੋਂ ਰੋਕਦੀ ਸੀ। ਉਸਨੇ ਦੱਸਿਆ ਕਿ ਬੀਤੀ ਰਾਤ 12 ਵਜੇਂ ਦੇ ਕਰੀਬ ਲਛਮਣ ਸ਼ਰਾਬ ਪੀਕੇ ਘਰ ਆਇਆ ਅਤੇ ਆਪਣੀ ਪਤਨੀ ਊਸ਼ਾ ਨਾਲ ਝਗੜਾ ਕਰਨ ਲੱਗਾ ਪਿਆ । ਉਸ ਸਮੇਂ ਉਹ ਕਮਰੇ ਵਿੱਚ ਹੀ ਸੁੱਤੇ ਪਏ ਸਨ ਤਾਂ ਅਚਾਨਕ ਲਛਮਣ ਨੇ ਉਥੇ ਪਈ ਕਹੀ ਚੁੱਕ ਕੇ ਊਸ਼ਾ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਕਹੀ ਨਾਲ ਊਸ਼ਾ ਦਾ ਗਲਾ ਕੱਟ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ, ਊਸ਼ਾ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾ ਹਵਾਲੇ ਕਰ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: