ਪ੍ਰਧਾਨ ਮੰਤਰੀ ਮੋਦੀ ਅਤੇ ਭਗਵੰਤ ਮਾਨ ਪਤਨੀਆਂ ਨਹੀਂ ਸੰਭਾਲ ਸਕੇ ਤਾਂ ਦੇਸ਼ ਅਤੇ ਪੰਜਾਬ ਕਿਵੇਂ ਸੰਭਾਲਣਗੇ : ਰਾਜਾ ਵੜਿੰਗ

ss1

ਪ੍ਰਧਾਨ ਮੰਤਰੀ ਮੋਦੀ ਅਤੇ ਭਗਵੰਤ ਮਾਨ ਪਤਨੀਆਂ ਨਹੀਂ ਸੰਭਾਲ ਸਕੇ ਤਾਂ ਦੇਸ਼ ਅਤੇ ਪੰਜਾਬ ਕਿਵੇਂ ਸੰਭਾਲਣਗੇ : ਰਾਜਾ ਵੜਿੰਗ
ਅਕਾਲੀ – ਭਾਜਪਾ 84 ਦੰਗਿਆਂ ਦੇ ਦੋਸ਼ੀਆਂ ਨੂੰ ਬਚਾਉਣ ਦੀ ਰਚ ਰਹੇ ਹਨ ਸਾਜਿਸ਼

youth-congress-4ਲੁਧਿਆਣਾ (ਪ੍ਰੀਤੀ ਸ਼ਰਮਾ) ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਜਾ ਵੜਿੰਗ ਨੇ ਅਕਾਲੀ ਦਲ ਤੇ 1984 ਦੇ ਸਿੱਖ ਵਿਰੋਧੀ ਦੰਗਿਆ ਦਾ ਰਾਜਨਿਤੀਕਰਣ ਕਰਣ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨਹੀਂ ਸਗੋਂ ਅਕਾਲੀ – ਭਾਜਪਾ ਦੰਗੇ ਦੇ ਦੋਸ਼ੀਆਂ ਨੂੰ ਬਚਾਉਣ ਦੀ ਸਾਜਿਸ਼ ਰਚ ਰਹੇ ਹਨ ਜੇਕਰ ਅਕਾਲੀ ਦਲ ਦੰਗਿਆ ਤੇ ਰਾਜਨਿਤੀ ਕਰਨ ਦੀ ਬਜਾਏ ਗੰਭੀਰ ਹੁੰਦਾ ਤਾਂ ਪਿਛਲੇ ਢਾਈ ਸਾਲ ਵਿੱਚ ਪੰਜਾਬ ਅਤੇ ਕੇਂਦਰ ਵਿੱਚ ਸਤਾਸੀਨ ਰਹਿੰਦੇ ਹੋਏ ਟਾਈਟਲਰ ਅਤੇ ਸੱਜਨ ਕੁਮਾਰ ਦੇ ਖਿਲਾਫ ਸਬੂਤ ਅਦਾਲਤ ਵਿੱਚ ਪੇਸ਼ ਕਰਕੇ ਸੱਜਾ ਦਿਲਵਾ ਦਿੰਦੇ ਉਕਤ ਇਲਜ਼ਾਮ ਰਾਜਾ ਵੰਡਿਗ਼ ਨੇ ਸਥਾਨਕ ਪਖੋਵਾਲ ਰੋਡ ਤੇ ਜਿਲਾ ਯੂਥ ਕਾਂਗਰਸ ਵੱਲੋਂ ਰਾਜੀਵ ਰਾਜਾ ਦੀ ਅਗਵਾਈ ਹੇਠ ਲੁਧਿਆਣਾ ਲੋਕਸਭਾ ਦੇ ਜਨਰਲ ਸੱਕਤਰ ਸੁਖਪ੍ਰੀਤ ਸਿੰਘ ਔਲਖ ਅਤੇ ਵਿਧਾਨਸਭਾ ਪੱਛਮੀ ਤੋਂ ਯੂਥ ਕਾਂਗਰਸ ਪ੍ਰਧਾਨ ਟਵਿੰਕਲ ਗਿਲ ਵਲੋ ਆਯੋਜਿਤ ਕੁੱਝ ਸੁਣਇਏ, ਕੁੱਝ ਸੁਣਾਈਏ, ਆਜੋ ਰਲ ਕੇ ਰੰਗਲਾ ਪੰਜਾਬ ਬਨਾਈਏ ਪ੍ਰੋਗਰਾਮ ਵਿੱਚ ਹਾਜਰ ਸੈਂਕੜੇਂ ਨੌਜਵਾਨ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਲਗਾਏ 1984 ਦੇ ਦੰਗਿਆ ਤੇ ਹੋ ਰਹੀ ਰਾਜਨਿਤੀ ਤੇ ਯੂਥ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਸਤਾ ਦੇ ਲਾਲਚ ਵਿੱਚ ਖੁਦ ਦਿੱਲੀ ਦੰਗਿਆ ਦੇ ਆਰੋਪੀਆਂ ਦਾ ਬਚਾਅ ਕਰਕੇ ਕਾਂਗਰਸ ਨੂੰ ਬਦਨਾਮ ਕਰ ਰਿਹਾ ਹੈ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਆਪ ਸਾਂਸਦ ਭਗਵੰਤ ਮਾਨ ਵੱਲੋਂ ਨਾਰੀ ਸਸ਼ਕਤੀਕਰਣ ਦੇ ਵੱਡੇ ਵੱਡੇ ਦਾਅਵਿਆਂ ਤੇ ਦੇਸ਼ ਸੇਵਾ ਲਈ ਪਤਨੀਆਂ ਦੇ ਤਿਆਗ ਕਰਣ ਦੇ ਬਿਆਨ ਤੇ ਫਬਤੀ ਕਰਦੇ ਹੋਏ ਮਜਾਕਿਆ ਅੰਦਾਜ ਵਿੱਚ ਚੁਟਕੀ ਲੈਂਦੇ ਹੋਏ ਕਿਹਾ ਕਿ ਜੋ ਲੋਕ ਆਪਣੀਆਂ ਪਤਨੀਆਂ ਨਹੀਂ ਸੰਭਾਲ ਸਕੇ ਉਹ ਦੇਸ਼ ਤੇ ਪੰਜਾਬ ਨੂੰ ਕਿਵੇਂ ਸੰਭਾਲਣਗੇ ਪੰਜਾਬ ਵਿੱਚ ਫੈਲੇ ਨਸ਼ੇ ਦੇ ਕੰਮ-ਕਾਜ ਲਈ ਉਨਾਂ ਨੇ 80 ਫ਼ੀਸਦੀ ਰਾਜ ਸਰਕਾਰ ਅਤੇ 20 ਫ਼ੀਸਦੀ ਨੌਜਵਾਨ ਪੀੜੀ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਕਿਹਾ ਕਿ ਨੌਜਵਾਨ ਪੀੜੀ ਜੇਕਰ ਨਸ਼ੇ ਦੇ ਖਿਲਾਫ ਸੰਘਰਸ਼ ਦਾ ਦ੍ਰਿੜ ਨਿਸ਼ਚਾ ਕਰ ਲਵੇ ਤਾਂ ਪੰਜਾਬ ਵਿੱਚੋਂ ਨਸ਼ੇ ਦਾ ਕੰਮ-ਕਾਜ ਦਿਨਾਂ ਵਿੱਚ ਖਤਮ ਹੋ ਜਾਵੇਗਾ ਆਮ ਆਦਮੀ ਪਾਰਟੀ ਵੱਲੋਂ 25 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦੀ ਖਿੱਲੀ ਉਡਾਉਂਦੇ ਹੋਏ ਕਿਹਾ ਕਿ ਆਪ ਦੀ ਸਰਕਾਰ ਬਣੇਗੀ ਤਾਂ ਨੌਕਰੀਆਂ ਕਿੱਥੋ ਦੇਣਗੇ ਕਾਂਗਰਸ ਦੇ ਵੱਲੋਂ ਕਿਸਾਨਾਂ ਦੇ ਕਰਜੇ ਮਾਫੀ ਦੀ ਘੋਸ਼ਣਾ ਤੇ ਕੀਤੇ ਜਾ ਰਹੇ ਕਿੰਤੂ ਪੰਰਤੂ ਤੇ ਉਨਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਮਨਮੋਹਣ ਸਿੰਘ ਨੇ ਇਸਤੋਂ ਪਹਿਲਾਂ ਵੀ ਕਿਸਾਨਾਂ ਦੇ 77 ਹਜਾਰ ਕਰੋੜ ਦੇ ਕਰਜੇ ਮਾਫ ਕਰਕੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕੀਤੀ ਸੀ ਕਾਂਗਰਸ ਨੂੰ ਸਿੱਖ ਹਿਤੈਸ਼ੀ ਦੱਸਦੇ ਹੋਏ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੇ ਰਾਸ਼ਟਰਪਤੀ ਵਰਗੇ ਸਰਉੱਚ ਅੱਹੁਦੇ ਤੇ ਸਿੱਖ ਧਰਮ ਨਾਲ ਜੁੜੇ ਗਿਆਨੀ ਜੈਲ ਸਿੰਘ, ਪ੍ਰਧਾਨਮੰਤਰੀ ਦੇ ਅੱਹੁਦੇ ਤੇ ਮਨਮੋਹਣ ਸਿੰਘ ਅਤੇ ਦੇਸ਼ ਦੇ ਤੀਸਰੇ ਵੱਡੇ ਗ੍ਰਹਿ ਮੰਤਰੀ ਵਰਗੇ ਮਹੱਤਵਪੂਰਣ ਅੱਹੁਦੇ ਤੇ ਬੂਟਾ ਸਿੰਘ ਵਰਗੀ ਸ਼ਖਸ਼ਿਅਤ ਨੂੰ ਕਮਾਨ ਸੌਂਪਕੇ ਮਾਨ ਸਨਮਾਨ ਦੇਣ ਦੇ ਯਤਨ ਕਾਂਗਰਸ ਦੇ ਸਿਵਾਏ ਕਿਸੇ ਰਾਜਨਿਤੀਕ ਦਲ ਨੇ ਨਹੀਂ ਕੀਤੇ ਹਨ ਇਸ ਮੌਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਵਿਧਾਇਕ ਭਾਰਤ ਭੂਸ਼ਨ ਆਸ਼ੂ, ਪੰਜਾਬ ਯੂਥ ਕਾਂਗਰਸ ਦੇ ਉਪ-ਪ੍ਰਧਾਨ ਕੁਲਬੀਰ ਸਿੰਘ ਜੀਰਾ, ਜਨਰਲ ਸੱਕਤਰ ਗੁਰਕੀਮਤ ਸਿੰਘ ਸਿੱਧੂ, ਕੌਂਸਲਰ ਹੇਮਰਾਜ ਅੱਗਰਵਾਲ, ਸੰਜੈ ਤਲਵਾੜ, ਜੈ ਪ੍ਰਕਾਸ਼, ਸੰਨੀ ਭੱਲਾ, ਬਲਕਾਰ ਸੰਧੂ, ਨਰਿੰਦਰ ਕਾਲ਼ਾ, ਵਿਧਾਨਸਭਾ ਆਤਮ ਨਗਰ ਦੇ ਇੰਚਾਰਜ ਕੁਲਵੰਤ ਸਿੱਧੂ, ਐਨਐਸਯੂਆਈ ਪੰਜਾਬ ਦੇ ਪ੍ਰਧਾਨ ਇਕਬਾਲ ਗਰੇਵਾਲ, ਪਰਵਿੰਦਰ ਲਾਪਰਾਂ, ਲੁਧਿਆਣਾ ਲੋਕਸਭਾ ਦੇ ਜਨਰਲ ਸੱਕਤਰ ਸੁਖਪ੍ਰੀਤ ਸਿੰਘ ਔਲਖ, ਮਨੀ ਪਾਲ ਸਿੰਘ ਰਣੀਆਂ, ਬਲਬੀਰ ਸਿੰਘ ਝੱਮਟ, ਵਿਧਾਨਸਭਾ ਪੱਛਮੀ ਤੋਂ ਯੂਥ ਕਾਂਗਰਸ ਪ੍ਰਧਾਨ ਟਵਿੰਕਲ ਗਿਲ, ਵਿਧਾਨਸਭਾ ਉਤਰੀ ਦੇ ਪ੍ਰਧਾਨ ਸਾਬੀ ਤੂਰ, ਵਿਧਾਨਸਭਾ ਸੈਂਟਰਲ ਦੇ ਪ੍ਰਧਾਨ ਯੋਗੇਸ਼ ਹਾਂਡਾ, ਵਿਧਾਨਸਭਾ ਪੂਰਵੀ ਦੇ ਪ੍ਰਧਾਨ ਅੰਕੁਰ ਸ਼ਰਮਾ, ਜਿਲਾ ਕਾਂਗਰਸ ਘੱਚ ਗਿਣਤੀ ਡਿਪਾਰਟਮੈਂਟ ਯੂਥ ਇਕਾਈ ਪ੍ਰਧਾਨ ਅੱਬਾਸ ਰਾਜ, ਬਲਵਿੰਦਰ ਸਿੰਘ ਸੰਧੂ, ਮਿੱਕੀ ਸਾਹਨੀ, ਮੋਨੂੰ ਖਿੰਡ, ਅਵਿ ਮਲਹੌਤਰਾ, ਦਿਨੇਸ਼ ਸ਼ਰਮਾ, ਚੇਤਨ ਥਾਪਰ, ਰਮਨਦੀਪ ਚੌਹਾਨ, ਪਰਵਿੰਦਰ ਸਿੰਘ ਗਾਬੀ, ਸੌਰਭ ਖਰਬੰਦਾ, ਸਤਨਾਮ ਢਿੱਲੋਂ, ਅਤੁਲ ਮਹਿਤਾ, ਈਸ਼ਵਰਜੋਤ ਸਿੰਘ ਚੀਮਾ , ਚਿਰਾਗ ਰਾਜੂ ਥਾਪਰ , ਪ੍ਰਦੀਪ ਗਰੇਵਾਲ , ਹਰਮਿੰਦਰ ਜੰਗਪੁਰ , ਵਿਸ਼ਾਲ ਗੁਲਾਟੀ , ਮੋਨੂੰ ਸਭਰਵਾਲ , ਰਾਘਵ ਭੂੰਬਲਾ , ਵਿਸ਼ਾਲ ਖੋਸਲਾ , ਮੀਨੂੰ ਮਲਹੌਤਰਾ , ਪੱਪਲ ਕਪੂਰ ਅਤੇ ਹੋਰ ਵੀ ਮੌਜੂਦ ਸਨ|

Share Button

Leave a Reply

Your email address will not be published. Required fields are marked *