ਪ੍ਰਧਾਨ ਮੰਤਰੀ ਬਠਿੰਡਾ ਵਿਖੇ 25 ਨੂੰ ਰੱਖਣਗੇ ਏਮਜ਼ ਦਾ ਨੀਂਹ ਪੱਥਰ-ਘਣਸ਼ਿਆਮ ਥੋਰੀ

ਪ੍ਰਧਾਨ ਮੰਤਰੀ ਬਠਿੰਡਾ ਵਿਖੇ 25 ਨੂੰ ਰੱਖਣਗੇ ਏਮਜ਼ ਦਾ ਨੀਂਹ ਪੱਥਰ-ਘਣਸ਼ਿਆਮ ਥੋਰੀ
ਪ੍ਰਧਾਨ ਮੰਤਰੀ ਦੇ ਦੌਰੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਬਠਿੰਡਾ-ਡੱਬਵਾਲੀ ਰੋਡ ‘ਤੇ ਸਥਾਪਿਤ ਹੋਵੇਗਾ ਏਮਜ਼

dsc_2373ਬਠਿੰਡਾ,  ਨਵੰਬਰ (ਜਸਵੰਤ ਦਰਦ ਪ੍ਰੀਤ/ ਪਰਵਿੰਦਰ ਜੀਤ ਸਿੰਘ): ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੋਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 18 ਨਵੰਬਰ ਨੂੰ ਬਠਿੰਡਾ ਵਿਖੇ 926 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ 25 ਨਵੰਬਰ ਨੂੰ ਰੱਖਣਗੇ।
ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀ ਥੋਰੀ ਨੇ ਕਿਹਾ ਕਿ ਏਮਜ਼ ਦੀ ਸਥਾਪਨਾ ਬਠਿੰਡਾ-ਡੱਬਵਾਲੀ ਰੋਡ ‘ਤੇ ਹੋਵੇਗੀ, ਜਿਸ ਦੀ ਸਥਾਪਨਾ ਲਈ ਜਿਲਾ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਆਰੰਭ ਕ ਦਿੱਤੀਅਾਂ ਗਈਅਾਂ ਹਨ। ਉਨਾਂ ਕਿਹਾ ਕਿ ਸਮਾਗਮ ਦੌਰਾਨ ਜਿੱਥੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਹਾਜ਼ਰ ਰਹਿਣਗੇ ਉੱਥੇ ਹੀ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ ਤੇ ਹੋਰ ਅਹਿਮ ਸ਼ਖਸ਼ੀਅਤਾਂ ਦੇ ਸਮਾਗਮ ਵਿਚ ਭਾਗ ਲੈਣ ਦੀ ਸੰਭਾਵਨਾ ਹੈ।
ਸ੍ਰੀ ਥੋਰੀ ਨੇੇ ਕਿਹਾ ਕਿ ਏਮਜ਼ ਦੀ ਸ਼ਥਾਪਨਾ ਨਾਲ ਨਾ ਕੇਵਲ ਪੰਜਾਬ ਸਗੋਂ ਗੁਆਂਢੀ ਰਾਜਾਂ ਦੇ ਲੋਕਾਂ ਨੂੰ ਬਿਹਤਰੀਨ ਇਲਾਜ ਲਈ ਵੱਡੀ ਸਹੂਲਤ ਮਿਲੇਗੀ। ਸ੍ਰੀ ਥੋਰੀ ਨੇ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਇਸ ਸਮਾਗਮ ਲਈ ਵੱਖ=ਵੱਖ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ ਤਾਂ ਜੋ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ।

Share Button

Leave a Reply

Your email address will not be published. Required fields are marked *

%d bloggers like this: