ਪ੍ਰਧਾਨ ਮੰਤਰੀ ਦੀ ਰੈਲੀ ‘ਤੇ ਤੈਨਾਤ ਪੁਲਿਸ ਮੁਲਾਜ਼ਮ ਨਾਲ ਮਲੂਕਾ ਦੀ ਧੱਕੇਸ਼ਾਹੀ ਦੀ ਪੰਜਾਬ ਕਾਂਗਰਸ ਨੇ ਕੀਤੀ ਨਿੰਦਾ

ss1

ਪ੍ਰਧਾਨ ਮੰਤਰੀ ਦੀ ਰੈਲੀ ‘ਤੇ ਤੈਨਾਤ ਪੁਲਿਸ ਮੁਲਾਜ਼ਮ ਨਾਲ ਮਲੂਕਾ ਦੀ ਧੱਕੇਸ਼ਾਹੀ ਦੀ ਪੰਜਾਬ ਕਾਂਗਰਸ ਨੇ ਕੀਤੀ ਨਿੰਦਾ

ਬਠਿੰਡਾ, 25 ਨਵੰਬਰ(ਪਰਵਿੰਦਰ ਜੀਤ ਸਿੰਘ )ਪੰਜਾਬ ਕਾਂਗਰਸ ਨੇ ਸ਼ੁੱਕਰਵਾਰ ਨੂੰ ਬਠਿੰਡਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਇਕ ਪੁਲਿਸ ਮੁਲਾਜ਼ਮ ਪ੍ਰਤੀ ਬਾਦਲ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਨਿੰਦਾ ਕੀਤੀ ਹੈ, ਜਿਸ ਨਾਲ ਸੂਬੇ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਮਾੜੀ ਭਾਸ਼ਾ ਦੀ ਵਰਤੋਂ ਕਰਦਿਆਂ ਧੱਕਾ ਮੁੱਕੀ ਦੀਆਂ ਖ਼ਬਰਾਂ ਮਿੱਲੀ ਰਹੀਆਂ ਹਨ।

        ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਪੰਜਾਬ ਕਾਂਗਰਸ ਕਮੇਟੀ ਨੇ ਮਾਮਲੇ ਦੀ ਤੁਰੰਤ ਜਾਂਚ ਕੀਤੇ ਜਾਣ ਅਤੇ ਇਸ ਘੰਮਡੀ ਰਵੱਈਏ ਲਈ ਮਲੂਕਾ ਉਪਰ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

        ਇਥੇ ਜਾਰੀ ਬਿਆਨ ਵਿੱਚ ਪਾਰਟੀ ਆਗੂਆਂ ਮਨਪ੍ਰੀਤ ਸਿੰਘ ਬਾਦਲ, ਅਜਾਇਬ ਸਿੰਘ ਭੱਟੀ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਹੇ ਕਿ ਪੁਲਿਸ ਮੁਲਾਜ਼ਮ ਰੈਲੀ ਵਾਲੇ ਸਥਾਨ ‘ਤੇ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਤਹਿਤ ਮੰਤਰੀ ਨੂੰ ਕਾਰ ਦੂਜੇ ਪਾਸੇ ਲਗਾਉਣ ਵਾਸਤੇ ਕਹਿ ਕੇ ਸਿਰਫ ਆਪਣੀ ਡਿਊਟੀ ਨਿਭਾਅ ਰਿਹਾ ਸੀ।

       ਲੇਕਿਨ ਮਲੂਕਾ ਨੇ ਨਾ ਸਿਰਫ ਆਪਣਾ ਫਰਜ਼ ਨਿਭਾਅ ਰਹੇ ਪੁਲਿਸ ਮੁਲਾਜ਼ਮਲ ਕੰਵਲਜੀਤ ਸਿੰਘ ਖਿਲਾਫ ਮਾੜੀ ਭਾਸ਼ਾ ਦੀ ਵਰਤੋਂ ਕੀਤੀ, ਸਗੋਂ ਉਸ ਉਪਰ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਨੇ ਜਾਣਨਾ ਚਾਹਿਆ ਹੈ ਕਿ ਉਸ ਪੁਲਿਸ ਮੁਲਾਜ਼ਮ ਦੀ ਕੀ ਗਲਤੀ ਸੀ।

       ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਖ਼ਬਰਾਂ ਮੁਤਾਬਿਕ ਮੰਤਰੀ ਨੇ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਨ ਦੀ ਧਮਕੀ ਵੀ ਦਿੱਤੀ ਤੇ ਇਥੋਂ ਤੱਕ ਕਿ ਆਪਣੀ ਕਾਰ ਉਸ ਉਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਸੂਬੇ ਭਰ ਵਿੱਚ ਸੱਤਾਧਾਰੀ ਅਕਾਲੀ ਆਗੂਆਂ ਵਿੱਚ ਇਸ ਤਰ੍ਹਾਂ ਦਾ ਘਮੰਡ ਅਤੇ ਵੱਲੋਂ ਅਜਿਹੀ ਧੱਕੇਸ਼ਾਹੀ ਕਰਨਾ ਆਮ ਗੱਲ ਹੋ ਚੱਲੀ ਹੈ। ਮੁੱਖ ਮੰਤਰੀ ਤੋਂ ਲੈ ਕੇ ਹੇਠਲੇ ਪੱਧਰ ਦੇ ਵਰਕਰ ਤੱਕ, ਸੱਭ ਖੁਦ ਨੂੰ ਸੱਭ ਤੋਂ ਉਪਰ ਸਮਝਦੇ ਹਨ, ਜਿਨ੍ਹਾਂ ਦਾ ਸੂਬੇ ਦੇ ਲੋਕਾਂ ਦੀਆ ਜ਼ਿੰਦਗੀਆਂ ਉਪਰ ਪੂਰਾ ਕੰਟਰੋਲ ਹੋਵੇ।

         ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਉਕਤ ਘਟਨਾ ‘ਤੇ ਨੋਟਿਸ ਲੈਣ ਅਤੇ ਮਲੂਕਾ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਤੁਰੰਤ ਆਦੇਸ਼ ਦੇਣ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *