ਪੋ੍ਰ. ਅੰਗਰੇਜ ਸਿੰਘ ਨੇ ਬਤੌਰ ਟਰੇਨਿੰਗ ਅਫਸਰ ਲਗਾਇਆ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ

ss1

ਪੋ੍. ਅੰਗਰੇਜ ਸਿੰਘ ਨੇ ਬਤੌਰ ਟਰੇਨਿੰਗ ਅਫਸਰ ਲਗਾਇਆ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ

1285ਰਾਮਪੁਰਾ ਫੂਲ 18 ਸਤੰਬਰ (ਕੁਲਜੀਤ ਸਿੰਘ ਢੀੰਗਰਾ) ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਗੈਰ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਅਤੇ ਸਮਾਜ ਸੇਵਾ ਲਈ ਪੇ੍ਰਰਿਤ ਕਰਨ ਲਈ 10 ਯੂਥ ਲੀਡਰਸ਼ਿਪ ਟਰੇਨਿੰਗ ਕੈਂਪ ਹਿਮਾਚਲ ਪ੍ਰਦੇਸ਼ ਦੇ ਕੁੱਲੂ ਨੇੜੇ ਨਗਰ ਵਿਖੇ ਆਯੋਜਿਤ ਕੀਤੇ ਗਏ ਹਨ, ਜਿਸਦੇ ਪਹਿਲੇ ਕੈਂਪ ਵਿੱਚ ਯੁਵਕ ਸੇਵਾਵਾਂ ਵਿਭਾਗ ਚੰਡੀਗੜ੍ਹ ਵੱਲੋਂ ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਐਨ. ਐਸ. ਐਸ. ਵਿਭਾਗ ਦੇ ਮੁਖੀ ਪੋ੍ਰ. ਅੰਗਰੇਜ ਸਿੰਘ ਦੀ ਵਿਸ਼ੇਸ਼ ਤੌਰ ਤੇ ਚੋਣ ਗਈ, ਜਿਸ ਤਹਿਤ ਪੋ੍ਰ ਅੰਗਰੇਜ ਸਿੰਘ ਨੇ ਨਗਰ ਵਿਖੇ ਆਯੋਜਿਤ ਇਸ ਕੈਂਪ ਵਿੱਚ ਬਤੌਰ ਟਰੇਨਿੰਗ ਅਫਸਰ ਕਾਲਜ ਵਿਦਿਆਰਥੀਆਂ ਨੂੰ ਟਰੇਨਿੰਗ ਲਈ ਸੇਵਾ ਨਿਭਾਈ। ਇਸ ਕੈਂਪ ਦੌਰਾਨ ਨੌਜਵਾਨਾਂ ਨੂੰ ਵੱਖ ਵੱਖ ਤਰਾਂ੍ਹ ਦੀ ਟਰੇਨਿੰਗ ਤੋਂ ਇਲਾਵਾ ਪਹਾੜੀ ਇਲਾਕੇ ਦੀਆਂ ਗਤੀਵਧੀਆਂ , ਐਡਵੈਂਚਰ ਸਪੋੋਟਰਸ, ਟਰੈਕਿੰਗ, ਹਿਮਾਚਲ ਦੀ ਭੂਗੋਲਿਕ, ਭਾਸ਼ਾ, ਪਹਿਰਾਵਾ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਵੀ ਦਿੱਤੀ ਗਈ। ਇਸ ਕੈਂਪ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ ਵਿਦਿਆਰਥੀਆਂ ਨੂੰ ਨੌਜਵਾਨ ਜਾਗਰੂਕਤਾ ਲਈੌ ਵੱਖ ਵੱਖ ਵਿਸ਼ਿਆਂ ਅਤੇ ਮੁੱਦਿਆਂ ਤੇ ਲੈਕਚਰ ਵੀ ਦਿੱਤੇ ਗਏ।ਇਸ ਤੋਂ ਇਲਾਵਾ ਵਿਦਿਆਰਥੀਆਂ ਦਾ ਮਨਾਲੀ ਅਤੇ ਰੋਹਤਾਂਗ ਪਾਸ ਦਾ ਦੌਰਾ ਵੀ ਕਰਵਾਇਆ ਗਿਆ। ਕਾਲਜ ਪਹੁੰਚਣ ਤੇ ਕਾਲਜ ਪਿ੍ਰੰਸੀਪਲ ਰਾਜ ਸਿੰਘ ਬਾਘਾ ਨੇ ਪੋ੍ਰ. ਅੰਗਰੇਜ ਸਿੰਘ ਨੂੰ ਇਸ ਡਿਊਟੀ ਲਈ ਵਧਾਈਆਂ ਦਿੰਦਿਆਂ ਦੱਸਿਆ ਕਿ ਅਕਤੂਬਰ ਮਹੀਨੇ ਵਿੱਚ ਇਸ ਸੰਸਥਾ ਦੀਆਂ ਵਿਦਿਆਰਥਣਾਂ ਵੀ ਯੂਥ ਲੀਡਰਸ਼ਿਪ ਕੈਂਪਾਂ ਵਿੱਚ ਭਾਗ ਲੈਣਗੀਆਂ।

Share Button

Leave a Reply

Your email address will not be published. Required fields are marked *