ਪੋਲਿੰਗ ਏਰੀਏ ਵਿਧਾਨ ਸਭਾ ਚੋਣ ਹਲਕਾ 65-ਲੁਧਿਆਣਾ ਉੱਤਰੀ ਤੋਂ ਵਿਧਾਨ ਸਭਾ ਚੋਣ ਹਲਕਾ 63-ਲੁਧਿਆਣਾ ਸੈਂਟਰਲ ਵਿੱਚ ਤਬਦੀਲ

ss1

ਪੋਲਿੰਗ ਏਰੀਏ ਵਿਧਾਨ ਸਭਾ ਚੋਣ ਹਲਕਾ 65-ਲੁਧਿਆਣਾ ਉੱਤਰੀ ਤੋਂ ਵਿਧਾਨ ਸਭਾ ਚੋਣ ਹਲਕਾ 63-ਲੁਧਿਆਣਾ ਸੈਂਟਰਲ ਵਿੱਚ ਤਬਦੀਲ

ਲੁਧਿਆਣਾ-(ਪ੍ਰੀਤੀ ਸ਼ਰਮਾ) ਸ੍ਰੀ ਸੁਰਿੰਦਰ ਕੁਮਾਰ ਡਾਬਰ, ਐਮ.ਐਲ.ਏ, ਵਿਧਾਨ ਸਭਾ ਚੋਣ ਹਲਕਾ 63-ਲੁਧਿਆਣਾ ਸੈਂਟਰਲ ਵੱਲੋ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ ਵੱਲੋ ਕਰਵਾਈ ਗਈ ਅਤੇ ਸਬੰਧਤ ਅਫ਼ਸਰਾਂ ਵੱਲੋਂ ਪ੍ਰਾਪਤ ਹੋਈਆਂ ਪੜਤਾਲੀਆਂ ਰਿਪੋਰਟਾਂ ਮੁਤਾਬਕ ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਚੋਣ ਹਲਕਾ 63-ਲੁਧਿਆਣਾ ਕੇਂਦਰੀ ਦੇ ਮੌਜੂਦਾ ਐਮ.ਐਲ.ਏ. ਸ਼੍ਰੀ ਸੁਰਿੰਦਰ ਕੁਮਾਰ ਡਾਬਰ (ਸ਼ਿਕਾਇਤਕਰਤਾ) ਦੇ ਨੁਮਾਇੰਦੇ ਅਤੇ ਵਿਧਾਨ ਸਭਾ ਚੋਣ ਹਲਕਾ 65-ਲੁਧਿਆਣਾ ਉੱਤਰੀ ਦੇ ਮੌਜੂਦਾ ਐੱਮ.ਐੱਲ.ਏ. ਸ਼੍ਰੀ ਰਾਕੇਸ਼ ਪਾਂਡੇ ਦੇ ਨੁਮਾਇੰਦੇ, ਸਬੰਧਤ ਈ.ਆਰ.ਓ. ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਕਾਰਵਾਈ ਦੌਰਾਨ ਹਾਜ਼ਰ ਆਏ ਮੈਂਬਰਾਂ/ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਸਰਬਸੰਮਤੀ ਨਾਲ ਲਏ ਗਏ ਫੈਸਲੇ ਮੁਤਾਬਿਕ ਵਿਧਾਨ ਸਭਾ ਚੋਣ ਹਲਕਾ 65-ਲੁਧਿਆਣਾ ਉੱਤਰੀ ਦੇ ਪੋਲਿੰਗ ਬੂਥ ਨੰ: 138 ਦਾ ਸੈਕਸ਼ਨ ਨੰ: 8-ਜੈਨ ਨਗਰ ਸ਼ਿਵਪੁਰੀ ਰੋਡ (ਵੋਟ ਨੰ: 961 ਤੋਂ 1013 ਤੱਕ, 1025 ਕੁੱਲ ਵੋਟਾਂ = 54) (ਕਿਉਂਕਿ ਇਸ ਸੈਕਸ਼ਨ ਦੇ ਸਾਰੇ ਵੋਟਰ ਵਾਰਡ ਨੰ: 64 ਨਾਲ ਸਬੰਧਤ ਹਨ) ਨੂੰ ਛੱਡ ਕੇ ਸੈਕਸ਼ਨ ਨੰ: 5-ਸ਼ਿਵਪੁਰੀ ਸ਼ੰਕਰਪੁਰੀ ਗਲੀ ਨੰ: 1 (ਵੋਟ ਨੰ: 598 ਤੋਂ 851 ਤੱਕ, 1022, 1023 ਕੁੱਲ ਵੋਟਾਂ = 258), ਸੈਕਸ਼ਨ ਨੰ: 6-ਸ਼ਿਵਪੁਰੀ ਲੱਛਮੀ ਗਲੀ ਨੰ: 1 (ਵੋਟ ਨੰ: 852 ਤੋਂ 926 ਤੱਕ, 1024 ਕੁੱਲ ਵੋਟਾਂ = 76), ਸੈਕਸ਼ਨ ਨੰ: 7-ਸ਼ੰਕਰਪੁਰੀ ਸ਼ਿਵਪੁਰੀ ਰੋਡ (ਵੋਟ ਨੰ: 927 ਤੋਂ 960 ਤੱਕ ਕੁੱਲ ਵੋਟਾਂ = 34) ਨਗਰ ਨਿਗਮ, ਲੁਧਿਆਣਾ ਦੀ ਵਾਰਡ ਹੱਦਬੰਦੀ (70 ਵਾਰਡਾਂ ਵਾਲੀ) ਮੁਤਾਬਕ ਵਾਰਡ ਨੰ: 63 ਵਿੱਚ ਪੈੈਂਦੇ ਹਨ। ਇਸ ਲਈ ਉਕਤ ਦਰਜ ਸੈਕਸ਼ਨਾਂ ਦੀਆਂ ਕੁੱਲ 368 ਵੋਟਾਂ ਨੂੰ ਵਿਧਾਨ ਸਭਾ ਚੋਣ ਹਲਕਾ 65-ਲੁਧਿਆਣਾ ਉੱਤਰੀ ਦੇ ਪੋਲਿੰਗ ਬੂਥ ਨੰ: 138 ਵਿੱਚੋਂ ਕੱਢ ਕੇ ਵਿਧਾਨ ਸਭਾ ਚੋਣ ਹਲਕਾ 63-ਲੁਧਿਆਣਾ ਸੈਂਟਰਲ ਦੇ ਪੋਲਿੰਗ ਬੂਥ ਨੰ: 13 ਅਤੇ 14 ਵਿੱਚ ਸਿਫ਼ਟ ਕਰਨ ਸਬੰਧੀ ਤਜਵੀਜ਼ ਭਾਰਤ ਚੋਣ ਕਮਿਸ਼ਨ ਦੀ ਪ੍ਰਵਾਨਗੀ ਲਈ ਇਸ ਜ਼ਿਲਾ ਚੋਣ ਦਫ਼ਤਰ ਵੱਲੋਂ ਭੇਜੀ ਗਈ ਸੀ, ਜਿਸ ਸਬੰਧੀ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋ ਉਕਤ ਦਰਜ ਸੈਕਸ਼ਨਾਂ ਨਾਲ ਸੰਬੰਧਤ ਵੋਟਰਾਂ/ਪੋਲਿੰਗ ਏਰੀਏ ਨੂੰ ਵਿਧਾਨ ਸਭਾ ਚੋਣ ਹਲਕਾ 65-ਲੁਧਿਆਣਾ ਉੱਤਰੀ ਤੋਂ ਵਿਧਾਨ ਸਭਾ ਚੋਣ ਹਲਕਾ 63-ਲੁਧਿਆਣਾ ਸੈਂਟਰਲ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *