ਪੈਸਟੀਸਾਈਡ ਦੀ ਦੁਕਾਨ ਨੂੰ ਲਗੀ ਅੱਗ ਫਰਨੀਚਰ, ਬਿੱਲ ਬੁੱਕ ਸੜ ਕੇ ਸੁਆਹ

ss1

ਪੈਸਟੀਸਾਈਡ ਦੀ ਦੁਕਾਨ ਨੂੰ ਲਗੀ ਅੱਗ ਫਰਨੀਚਰ, ਬਿੱਲ ਬੁੱਕ ਸੜ ਕੇ ਸੁਆਹ

dsc_8117ਮਾਨਸਾ (ਜਗਦੀਸ,ਰੀਤਵਾਲ) ਬੀਤੀ ਰਾਤ ਕਰੀਬ 9:30 ਵਜੇ ਪੈਸਟੀਸਾਈਡ ਦੀ ਦੁਕਾਨ ਕਰਨ ਵਾਲੇ ਕਮਲ ਗੋਇਲ ਜਿਸਦੀ ਫਰਮ ਦਾ ਨਾਮ ਮੈਸ.ਐਨ ਕੇ ਗੋਇਲ ਸੇਲਜ਼ ਹੈ ਨੂੰ ਅੱਗ ਅਚਾਨਕ ਲਗ ਗਈ ਜਿਸ ਨਾਲ ਦੁਕਾਨ ਤੇ ਉਸਦਾ ਸਮਾਨ ਫਰਨੀਚਰ, ਬਿੱਲ ਬੁੱਕ ਆਦਿ ਸਭ ਕੁਝ ਸੜ ਕੇ ਸੁਆਹ ਹੋ ਗਿਆ। ਇਹ ਕਿ ਬਾਰ ਬਾਰ ਫੋਨ ਕਰਨ ਉਪਰੰਤ ਵੀ ਫਾਇਰ ਬਿਗ੍ਰੇਡ ਸਮੇਂ ਸਿਰ ਨਾ ਪਹੁੰਚੀ ਅਤੇ ਜਦ ਪਹੁੰਚੀ ਤਾਂ ਉਸ ਨਾਲ ਉਸਦਾ ਅਪਰੇਟਰ ਨਹੀਂ ਸੀ, ਨਾਂ ਹੀ ਉਸ ਨਾਲ ਜਰੂਰੀ ਉਪਕਰਨ ਸਨ ਖੁਦ ਦੁਕਾਨਦਾਰਾਂ ਨੇ ਆਪਣੀ ਜਾਨ ਉਪਰ ਖੇਡ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਦੁਕਾਨ ਮਾਲਕਾਂ ਨੂੰ ਗੰਭੀਰ ਚੋਟਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਰੀਬ ਤੀਹ ਲੱਖ ਰੁਪੈ ਦਾ ਨੁਕਸਾਨ ਹੋਇਆ ਹੈ। ਜ਼ੋ ਕਿ ਫਾਇਰ ਬਿਗੇਡ ਤੇ ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਹੋਇਆ ਹੈ। ਇਸ ਦੇ ਖਿਲਾਫ਼ ਅੱਜ ਥਾਣਾ ਨੂੰ ਮਾਨਸਾ ਦੇ ਵਪਾਰੀ ਵਰਗ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਧਰਨਾ ਲਗਾ ਕੇ ਬੰਦ ਰਖਿਆ ਗਿਆ। ਇਸ ਮੌਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਤੋਂ ਅਣਗਹਿਲੀ ਵਰਤਣ ਵਾਲੇ ਫਾਇਰ ਸਟਾਫ਼, ਜਿਲ੍ਹਾ ਪ੍ਰਸ਼ਾਸ਼ਨ ਦੇ ਜਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਦੁਕਾਨਦਾਰ ਨੂੰ ਉਸਦੀ ਨੁਕਸਾਨ ਦੇ ਏਵਜ ਵਿਚ ਤੀਹ ਲੱਖ ਰੁਪੈ ਦੇ ਮੁਆਵਜੇ ਦੀ ਮੰਗ ਕੀਤੀ ਇਸ ਸਮੇਂ ਪੈਸਟੀਸਾਈਡ ਐਸੋਸੀਏਸ਼ਨ ਦੇ ਜਨ. ਸਕੱਤਰ ਸ੍ਰੀ ਪ੍ਰੇਮ ਚੰਦ ਕਰਿਆਨਾ ਐਸੋਸੀਏਸ਼ਨ ਦੇ ਸੁਰੇਰ ਨੰਦਗੜ੍ਰੀਆਂ, ਆੜਤੀਆਂ ਐਸੋਸੀਏਸ਼ਨ ਦੇ ਬੱਬੀ ਦਾਨੇਵਾਲੀਆ, ਮਰਚੈਂਟ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਵਿਸ਼ਾਲ ਜੈਨ , ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਅਨਿਲ ਜ਼ੋਨੀ ਅੇੈਸ.ਸੀ. ਸੀਤਾ ਰਾਮ ਚੁਨੀਆਂ ਐਸ.ਸੀ. ਪ੍ਰੇਮ ਅਰੋੜਾ, ਗੁਰਪ੍ਰੀਤ ਕੌਰ ਗਾਗੋਵਾਲ, ਬਬਲਜੀਤ ਖਿਆਲਾ, ਕ੍ਰਿਸ਼ਨ ਚੋਹਾਨ ਇਸ ਸਮੇਂ ਬਾਰ ਐਸੋਸੀਏਸ਼ਨ ਮਾਨਸਾ ਵਲੋਂ ਮਤਾ ਪਾ ਕੇ ਕੱਲ੍ਹ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਉਪਰ ਜਾਣ ਦਾ ਐਲਾਨ ਕੀਤਾ ਗਿਆ। ਇਹ ਮਤਾ ਗੁਰਲਾਭ ਸਿੰਘ ਮਾਹਲ ਐਡਵੋਕੇਟ ਲੈ ਕੇ ਆਏ ਇਸ ਮੌਕੇ ਆਮ ਆਦਮੀ ਪਾਰਟੀ ਵਲੋਂ ਸਮਰਥਨ ਵਿਚ ਕਿਹਾ ਗਿਆ ਕਿ ਜ਼ੋ ਵੀ ਵਪਾਰ ਮੰਡਲ ਫੈਸਲਾ ਲਵੇਗਾ ਉਸਦਾ ਸਾਥ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *