ਪੈਟਰੋਲ ਅਤੇ ਡੀਜਲ ਕੀਮਤਾਂ ਦੇ ਵਾਧੇ ਦੇ ਖਿਲਾਫ ਰੋਸ ਵਜੋਂ ਕੇਂਦਰ ਸਰਕਾਰ ਦੀ ਸਾੜੀ ਅਰਥੀ

ss1

ਪੈਟਰੋਲ ਅਤੇ ਡੀਜਲ ਕੀਮਤਾਂ ਦੇ ਵਾਧੇ ਦੇ ਖਿਲਾਫ ਰੋਸ ਵਜੋਂ ਕੇਂਦਰ ਸਰਕਾਰ ਦੀ ਸਾੜੀ ਅਰਥੀ

ਮਾਨਸਾ (ਜਗਦੀਸ,ਰੀਤਵਾਲ) ਅੱਜ ਪਿੰਡ ਭੈਣੀ ਬਾਘਾ ਵਿਖੇ ਪਿੰਡ ਇਕਾਈ ਪ੍ਰਧਾਨ ਲੱਖਾ ਸਿੰਘ ਦੀ ਅਗਵਾਈ ਕਿਸਾਨਾਂ ਅਤੇ ਔਰਤਾਂ ਨੇ ਕੇਂਦਰ ਸਰਕਾਰ ਅਰਥੀ ਸਾੜੀ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਰੋਸ ਜਾਹਰ ਕਰਦਿਆਂ ਕੇਂਦਰ ਸਰਕਾਰ ਵੱਲੋਂ ਵਾਰਵਾਰ ਚੁੱਪ ਚੁਪੀਤੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਾਧਾ ਕੀਤਾ ਗਿਆ ਹੈ ਜੋ ਕਿ ਆਮ ਲੋਕਾਂ ਲਈ ਇਸ ਦਾ ਭਾਰੀ ਵਿਰੋਧ ਕੀਤਾ ਗਿਆ ਹੈ ਅਤੇ ਮਾਲ ਭਾੜੇ ਦੇ ਕਿਰਾਏ ਵਿੱਚ ਵਾਧਾ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਦੂਜੇ ਪਾਸੇ ਤੇਲ ਦੀ ਖੁੱਲੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਚੱਲ ਰਹੀਆਂ ਹਨ ਜਿਸ ਕਾਰਨ ਤੇਲ ਕੰਪਨੀਆਂ ਨੂੰ ਕੇਂਦਰ ਸਰਕਾਰ ਵੱਲੋਂ ਮੁਨਾਫਾ ਦੇਣ ਵਾਸਤੇ ਆਏ ਵਾਰ ਹਰ ਰੋਜ ਦੀ ਤਰ੍ਹਾਂ ਬਗੈਰ ਇਜਲਾਸ ਜਾ ਮੀਟਿੰਗ ਸੱਦੇ ਤੋਂ ਬਗੈਰ ਚੁੱਪ ਚੁਪੀਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ ਅੱਜ ਕਿਸਾਨ ਔਰਤਾਂ ਤੇ ਮਰਦ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਅਰਥੀ ਸਾੜ ਕੇ ਰੋਸ ਜਾਹਰ ਕੀਤਾ ਅਤੇ ਵਧੀਆਂ ਤੇਲ ਦੀਆਂ ਕੀਮਤਾਂ ਵਾਪਸ ਲੈਣ ਦੀ ਮੰਗ ਕੀਤੀ। ਉਧੱਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਪੈ੍ਰਸ ਸਕੱਤਰ ਗੋਰਾ ਸਿੰਘ ਭੈਣੀ ਬਾਘਾ, ਮਹਿੰਦਰ ਸਿੰਘ ਦਿਆਲਪੁਰਾ, ਰਾਮਫਲ ਚੱਕ ਅਲੀਸੇਰ ਤੇ ਮਹਿੰਦਰ ਸਿੰਘ ਭੈਣੀ ਬਾਘਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਦੇਸੋy ਆਉਣ ਵਾਲੀ ਕਣਕ ਤੇ ਜੋ ਕਸਟਮ ਡਿਊਟੀ ਬੰਦ ਕੀਤੀ ਹੈ। ਉਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਾਰਤੀ ਕਿਸਾਨਾਂ ਦੇ ਕਣਕ ਸਸਤੇ ਰੇਟ ਤੇ ਇੱਕ ਖਰੀਦਣ ਦੀ ਚਾਲ ਹੈ ਕਿਉਂਕਿ ਜਿਹੜੀ ਵਿਦੇਸ਼ਾਂ ਵਿੱਚੋਂ ਕਣਕ ਆਉਣੀ ਹੈ ਉਸ ਦੇ ਉਪੱਰ ਲਾਗਤ ਖਰਚੇ ਬਹੁਤ ਆਉਣੇ ਹਨ। ਪਰ ਦੂਜੇ ਪਾਸੇ ਭਾਰਤ ਦੇ ਕਿਸਾਨਾਂ ਨੂੰ ਕਣਕ ਦਾ ਪੂਰਾ ਮੁੱਲ ਨਾ ਦੇ ਕੇ ਕੇਂਦਰ ਸਰਕਾਰ ਕਿਸਾਨਾਂ ਦੀ ਖੇਤੀ ਸੰਕਟ ਤੇ ਸੱਟ ਮਾਰੀ ਹੈ। ਜਿਸ ਕਾਰਨ ਕਰਜੇ ਵਿੱਚ ਡੂਬੇ ਕਿਸਾਨ ਹੋਰ ਖੁਦਕੁਸ਼ੀਆਂ ਦੇ ਵੱਲ ਵਧਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਬਾਹਰੋਂ ਖਰੀਦਣ ਦੀ ਬਜਾਏ ਕੇਂਦਰ ਅਤੇ ਸੂਬਾ ਸਰਕਾਰਾਂ ਆਪਣੇ ਕਿਸਾਨਾਂ ਨੂੰ ਲਾਹੇਵੰਦ ਭਾਅ ਦੇਵੇ ਅਤੇ ਕਰਜੇ ਤੋਂ ਮੁਕਤ ਕਰੇ ਅਗਰ ਜੇ ਸਰਕਾਰ ਨੇ ਇਹਨਾਂ ਮੰਗਾਂ ਵੱਲ ਤਰੁੰਤ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਤਿੱਖੇ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਵੇਗੀ। ਹੋਰਨਾਂ ਤੋਂ ਇਲਾਵਾ ਬਘੇਲ ਸਿੰਘ, ਅਮਨਦੀਪ ਸਿੰਘ, ਜਸਪਾਲ ਸਿੰਘ ਮਾਲੀ ਅਤੇ ਅਮਰੀਕ ਸਿੰਘ ਨਰਪਰੇਮ ਸਿੰਘ, ਮਹਿੰਦਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *