ਪੇਸ਼ੀ ਭੁਗਤਣ ਆਏ ਕੈਦੀ ਆਪਸ ਵਿੱਚ ਭਿੜੇ, ਪੁਲਿਸ ਵੱਲੋ ਮਾਮਲਾ ਦਰਜ

ss1

ਪੇਸ਼ੀ ਭੁਗਤਣ ਆਏ ਕੈਦੀ ਆਪਸ ਵਿੱਚ ਭਿੜੇ, ਪੁਲਿਸ ਵੱਲੋ ਮਾਮਲਾ ਦਰਜ

ਸ਼੍ਰੀ ਅਨੰਦਪੁਰ ਸਾਹਿਬ 20 ਅਕਤੂਬਰ (ਸੁਖਦੇਵ ਸਿੰਘ ਨਿੱਕੂਵਾਲ): ਅੱਜ ਉਸ ਸਮੇ ਤਹਿਸੀਲ ਕੰਪਲੈਕਸ ਵਿੰਚ ਹਫਰਾ ਤਫਰੀ ਮੱਚ ਗਈ ਜਦੋ ਪੇਸ਼ੀ ਭੁਗਤਣ ਆਏ ਕੈਦੀ ਆਪਸ ਵਿੱਚ ਗੱਡੀ ਦੇ ਅੰਦਰ ਹੀ ਭਿੜੇ ਅਤੇ ਲਹੂ ਲੁਹਾਣ ਹੋ ਗਏ। ਮੋਕੇ ਤੇ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਵੱਲੋ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਥਾਣਾ ਮੁੱਖੀ ਕੀਰਤਪੁਰ ਸਾਹਿਬ ਹਰਕੀਰਤ ਸਿੰਘ ਸੈਣੀ , ਚੋਕੀ ਇੰਚਾਰਜ ਬਲਵੀਰ ਸਿੰਘ ਸਮੇਤ ਭਾਰੀ ਪੁਲਿਸ ਫੋਰਸ ਨਾਲ ਮੋਕੇ ਤੇ ਪੁੱਜੇ। ਫੱਟੜ ਹੋਏ ਵਿਅਕਤੀ ਨੂੰ ਪੁਲਿਸ ਵੱਲੋ ਬਖਤਰਬੰਦ ਗੱਡੀ ਵਿੱਚੋ ਬਾਹਾਰ ਕੱਢ ਕੇ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਲਿਆਦਾ ਗਿਆ। ਜਿਥੇ ਉਕਤ ਕੈਦੀ ਦਾ ਇਲਾਜ ਕਰਵਾਇਆ ਗਿਆ । ਚੋਕੀ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਮੰਗਤ ਰਾਏ, ਬੱਬਲੂ ਦਾ ਝਗੜਾ ਦਵਿੰਦਰ ਕੁਮਾਰ ਦੇ ਨਾਲ ਹੋਇਆ ਜਿਸ ਤੇ ਦਵਿੰਦਰ ਕੁਮਾਰ ਫੱਟੜ ਹੋਇਆ। ਪੁਲਿਸ ਵੱਲੋ ਉਕਤ ਦੋਸ਼ੀਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜਿਕਰਯੋਗ ਹੈ ਕਿ ਬੱਬਲੂ 323 ਦੇ ਤਹਿਤ ਅਤੇ ਦਵਿੰਦਰ ਕੁਮਾਰ ਦੇ ਖਿਲਾਫ 25,54,59 ਤਹਿਤ ਅਲੱਗ ਅਲੱਗ ਮਾਮਲੇ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਵਿਖੇ ਦਰਜ ਹਨ।

Share Button

Leave a Reply

Your email address will not be published. Required fields are marked *