ਪੇਰੈਂਟਸ ਐਸੋਸੀਏਸ਼ਨਜ਼ ਵੱਲੋ ਰੋਸ ਵਜੋ ਪੂਤਲਾ ਫੂਕ ਮੁਹਿੰਮ ਦੀ ਸ਼ੁਰੂਆਤ

ss1

ਪੇਰੈਂਟਸ ਐਸੋਸੀਏਸ਼ਨਜ਼ ਵੱਲੋ ਰੋਸ ਵਜੋ ਪੂਤਲਾ ਫੂਕ ਮੁਹਿੰਮ ਦੀ ਸ਼ੁਰੂਆਤ

pic-18ਬਰੇਟਾ 18 ਸਤੰਬਰ (ਰੀਤਵਾਲ) ਪੇਰੈਂਟਸ ਐਸੋਸੀਏਸ਼ਨਜ਼ ਬਰੇਟਾ ਵੱਲੋਂ ਪੰਜਾਬ ਭਰ ਵਿੱਚ ਸਮੂਹ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੇ ਮਾਪਿਆਂ ਵੱਲੋ ਪੰਜਾਬ ਸਰਕਾਰ ਦਾ ਪੂਤਲਾ ਫੂਕ ਮੁਹਿੰਮ ਦੀ ਲੜੀ ਤਹਿਤ ਬਰੇਟਾ ਵਿਖੇ ਪੰਜਾਬ ਸਰਕਾਰ ਵੱਲੋ ਕੀਤੇ ਵਾਅਦੇ ਮੁਤਾਬਿਕ ਪ੍ਰਾਈਵੇਟ ਸਕੂਲਾਂ ਵੱਲੋ ਮਾਪਿਆਂ ਦੀ ਕੀਤੀ ਜਾਂਦੀ ਲੁੱਟ-ਖਸੁੱਟ ਰੋਕਣ ਲਈ ਰੈਗੂਲੇਟਰੀ ਕਮੇਟੀ ਨਾ ਬਣਾਉਣ ਤੇ ਰੋਸ ਮਾਰਚ ਕੱਢ ਕੇ ਸਥਾਨਕ ਕ੍ਰਿਸ਼ਨਾ ਮੰਦਿਰ ਚੌਕ ਵਿਖੇ ਪੰਜਾਬ ਸਰਕਾਰ ਦਾ ਪੂਤਲਾ ਫੂਕਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ।ਇਸ ਮੌਕੇ ਕਮੇਟੀ ਆਗੂ ਜੋਗਿੰਦਰ ਸਿੰਘ ਕਮਲ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਦੀ ਦਿਨੋ-ਦਿਨ ਵਧ ਰਹੀ ਲੁੱਟ ਨੂੰ ਕੰਟਰੋਲ ਕਰਨ ਲਈ ਕੀਤੇ ਵਾਅਦੇ ਮੁਤਾਬਿਕ ਜਲਦ ਹੀ ਰੈਗੂਲੇਟਰੀ ਕਮੇਟੀ ਦਾ ਗਠਨ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ, ਸਰਕਾਰ ਦੇ ਮੁੱਖ-ਮੰਤਰੀ, ਉਪ ਮੁੱਖ-ਮੰਤਰੀ ਤੇ ਮੰਤਰੀਆਂ ਦਾ ਘਿਰਾਓ ਵੀ ਕੀਤਾ ਜਾਵੇਗਾ।ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੈਰੇਂਟਸ ਐਸੋਸੀਏਸ਼ਨਜ਼ ਪੰਜਾਬ ਵੱਲੋ ਸਰਕਾਰ ਦਾ ਬਾਈਕਾਟ ਕੀਤਾ ਜਾਵੇਗਾ।ਉਹਨਾਂ ਦੱਸਿਆਂ ਕਿ ਸਰਕਾਰ ਰੈਗੂਲੇਟਰੀ ਕਮੇਟੀ ਨਾ ਬਣਾ ਕੇ ਸਕੂਲ ਮਾਫੀਆਂ ਦਾ ਸਾਥ ਦੇ ਰਹੀ ਹੈ, ਜਦੋ ਕਿ ਸਕੂਲ ਮਹਿੰਗੀਆਂ ਕਿਤਾਬਾਂ, ਵਰਦੀਆਂ, ਫੀਸਾਂ, ਫੰਡਾਂ ਅਤੇ ਹੋਰ ਖਰਚੇ ਕਰਵਾ ਕੇ ਮਾਪਿਆਂ ਦੀ ਲੁੱਟ-ਖਸੁੱਟ ਦਿਨੋ-ਦਿਨ ਵੱਧ ਕਰ ਰਹੇ ਹਨ।ਜਿਕਰਯੋਗ ਹੈ ਕਿ ਪੈਰੇਂਟਸ ਐਸੋਸੀਏਸ਼ਨਜ਼ ਕਾਫੀ ਲੰਬੇ ਸਮੇ ਤੋ ਬੱਚਿਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀਆ ਹਨ।ਜਦੋ ਕਿ ਸਰਕਾਰ ਇਹਨਾਂ ਵੱਲ ਕੋਈ ਧਿਆਨ ਨਹੀ ਦੇ ਰਹੀ।ਇਸ ਮੌਕੇ ਆਈ.ਈ.ਵਲੰਟੀਅਰ ਯੂਨੀਅਨ ਦੇ ਜਿਲ੍ਹਾ ਆਗੂ ਮਨਿੰਦਰ ਕੁਮਾਰ ਬਰੇਟਾ, ਮਜਦੂਰ ਮੁਕਤੀ ਮੋਰਚਾ ਤੋ ਨਿੱਕਾ ਸਿੰਘ ਬਹਾਦਰਪੁਰ, ਗੁਰਤੇਜ ਸਿੰਘ, ਗੋਪਾਲ ਸ਼ਰਮਾ, ਜੋਗਿੰਦਰ ਸਿੰਘ ਤਾਲਮ ਦਾਤੇਵਾਸ, ਸਤਗੁਰ ਸਿੰਘ ਦਿਆਲਪੁਰਾ, ਜਰਨੈਲ ਸਿੰਘ ਟਾਹਲੀਆਂ, ਤੇਜਾ ਸਿੰਘ ਬਹਾਦਰਪੁਰ, ਬੂਟਾ ਸਿੰਘ ਬਹਾਦਰਪੁਰ, ਵਿਨੋਦ ਕੁਮਾਰ ਬਰੇਟਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *