ਪੁੱਤਰ ਕਪੁੱਤਰ ਹੋ ਸਕਦੇ ਹਨ ਪਰ ਮਾਤਾ ਕਦੇ ਕੁਮਾਤਾ ਨਹੀਂ ਹੋ ਸਕਦੀ : ਪੰਡਿਤ ਦਵਾਰਿਕਾ ਦਾਸ

ਪੁੱਤਰ ਕਪੁੱਤਰ ਹੋ ਸਕਦੇ ਹਨ ਪਰ ਮਾਤਾ ਕਦੇ ਕੁਮਾਤਾ ਨਹੀਂ ਹੋ ਸਕਦੀ : ਪੰਡਿਤ ਦਵਾਰਿਕਾ ਦਾਸ

img_20161003_203025 img_20161003_203208ਰਾਮਪੁਰਾ ਫੂਲ 4 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਪੁੱਤਰ ਕਪੁੱਤਰ ਹੋ ਸਕਦੇ ਹਨ ਪਰ ਮਾਤਾ ਕਦੇ ਕੁਮਾਤਾ ਨਹੀਂ ਹੋ ਸਕਦੀ ਉਪਰੋਕਤ ਇਹੀ ਸ਼ਬਦ ਪੰਡਿਤ ਦਵਾਰਿਕਾ ਪ੍ਰਸਾਦ ਸ਼ਾਸਤਰੀ ਨੇ ਤੀਸਰੇ ਨਵਰਾਤਰੇ ਮੌਕੇ ਸਥਾਨਕ ਸ਼ਕਤੀ ਸੇਵਾ ਦਲ ਪੁਰਾਣਾ ਦੁਰਗਾ ਮੰਦਰ ਵਿਖੇ ਸਗਤਾਂ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਸੰਗਤਾਂ ਨੂੰ ਮਾਤਾ ਦੀ ਮਹਿਮਾਂ ਸੁਣਾਉਣ ਦਿਆਂ ਕਿਹਾ ਕਿ ਜਦੋ ਦਿਨ ਭਰ ਦੀ ਭੱਜ ਦੌੜ ਤੋ ਬਾਅਦ ਮਾਤਾ ਆਪਾਂ ਥੱਕ ਜਾਂਦੇ ਹਾਂ ਤਾਂ ਮਾਤਾ ਨੀਂਦ ਬਣ ਕੇ ਰੋਜ਼ ਸਾਡੇ ਕੋਲ ਆਉਂਦੀ ਹੈ। ਸਾਨੂੰ ਸਵਾਸਥ ਅਤੇ ਕਿਰਿਆਸ਼ੀਲ ਬਣਾਏ ਰੱਖਣ ਲਈ ਨੀਂਦ ਰੂਪ ਚ ਸਾਡੇ ਕੋਲ ਬਿਨਾਂ ਬੁਲਾਏ ਆਉਂਦੀ ਹੈ ਪਰ ਅਸੀਂ ਮੋਹਮਾਇਆਂ ਚ ਪਏ ਹੋਏ ਉਸ ਨੂੰ ਪਛਾਣ ਨਹੀਂ ਸਕਦੇ।ਮੰਦਰ ਦੇ ਪੰਡਿਤ ਜੀ ਨੇ ਬਹੁਤ ਵਧੀਆ ਉਪਦੇਸ਼ ਦਿੱਤਾ ਅਤੇ ਇਸ ਤੋਂ ਬਾਅਦ ਜੈ ਮਾਂ ਵੈਸ਼ਨੂੰ ਭਜਨ ਮੰਡਲੀ ਵੱਲੋਂ ਮਾਤਾ ਜੀ ਦਾ ਗੁਣਗਾਣ ਕਰਕੇ ਆਰਤੀ ਕੀਤੀ ਜਾਂਦੀ ਹੈ ਅਤੇ ਆਰਤੀ ਤੋਂ ਬਾਅਦ ਦੇਸੀ ਘੀ ਦਾ ਪ੍ਰਸ਼ਾਦ ਬਣਾ ਕੇ ਮਾਤਾ ਜੀ ਨੂੰ ਭੋਗ ਲਗਾਇਆ ਜਾਂਦਾ ਹੈ।ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਡਾ y ਅਰੁਣ ਬਾਂਸਲ, ਪਵਨ ਫੂਲ, ਕੇਸਵ ਗਰਗ, ਅਸ਼ੋਕ ਮਿੱਤਲ, ਅਸ਼ੋਕ ਗਰਗ, ਦਿਨੇਸ਼ ਗਰਗ, ਰਾਜਨ ਗਰਗ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: