ਪੁਲਿਸ ਵਿੱਚ ਭਰਤੀ ਹੋਈ ਬੱਸੀ ਦੀ ਲੜਕੀ ਨੂੰ ਕੀਤਾ ਸਨਮਾਨਿਤ

ss1

ਪੁਲਿਸ ਵਿੱਚ ਭਰਤੀ ਹੋਈ ਬੱਸੀ ਦੀ ਲੜਕੀ ਨੂੰ ਕੀਤਾ ਸਨਮਾਨਿਤ

bassi-photoਗੜ੍ਹਸ਼ੰਕਰ 24 ਨਵੰਬਰ (ਅਸ਼ਵਨੀ ਸ਼ਰਮਾ) ਕੁੜੀਆ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ ਤੇ ਉਹ ਆਪਣੇ ਮਾਂ-ਬਾਪ ਹੀ ਨਹੀ ਸਗੋ ਇਲਾਕੇ ਦਾ ਨਾਮ ਵੀ ਰੌਸ਼ਨ ਕਰ ਰਹੀਆਂ ਹਨ। ਇਹ ਸ਼ਬਦ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤੱਪ ਅਸਥਾਨ ਖੁਰਾਲਗੜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਂ ਕੇਵਲ ਕੁਮਾਰ ਅਤੇ ਬੱਸੀ ਦੇ ਸਰਪੰਚ ਵਿਨੋਦ ਕੁਮਾਰ ਨੇ ਪਿੰਡ ਦੀ ਹੋਣਹਾਰ ਲੜਕੀ ਰਿੰਪੀ ਪੁੱਤਰੀ ਤਰਸੇਮ ਲਾਲ ਦੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਤੇ ਕਰਵਾਏ ਸਨਮਾਨ ਸਮਾਰੌਹ ਦੌਰਾਨ ਸਾਝੇ ਕਰਦਿਆਂ ਕਹੇ। ਉਹਨਾਂ ਨੇ ਕਿਹਾ ਕਿ ਪਿੰਡ ਦੀ ਇਹ ਲੜਕੀ ਰਿੰਪੀ ਜੋ ਕਿ ਪਹਿਲਾ ਲੜਕੀ ਹੈ ਜੋ ਕਿ ਪੁਲਿਸ ਵਿੱਚ ਭਰਤੀ ਹੋਈ ਹੈ। ਇਸ ਮੌਕੇ ਰਿੰਪੀ ਨੂੰ ਸਮੂਹ ਨਗਰ ਨਿਵਾਸੀਆਂ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾਂ ਕੇਵਲ ਕੁਮਾਰ, ਸਰਪੰਚ ਵਿਨੋਦ ਕੁਮਾਰ ਤੋ ਇਲਾਵਾ ਪੰਚ ਮਲੂਕ ਚੰਦ, ਹਰਮੇਸ਼ ਚੰਦ, ਮੋਹਣੀ, ਸਵਰਨਾ, ਹਰਬਿਲਾਸ, ਰਾਕੇਸ ਸੂਦ, ਗੁਰਮੇਲ ਪੇਟਰ, ਕਰਨੈਲ ਸਿੰਘ, ਵੀਨਾ, ਸੀਤਾ, ਮੀਤੋ, ਨੀਲਮ, ਹਰਪ੍ਰੀਤ ਕੌਰ, ਰਕਸ਼ਾ ਤੇ ਰੇਖਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *