ਪੁਲਿਸ ਮੁਲਾਜ਼ਮ ਨੇ ਡਿਊਟੀ ਕਰਦਿਆਂ ਮਰੀਜ਼ ਨੂੰ ਕੀਤਾ ਖੂਨਦਾਨ

ਪੁਲਿਸ ਮੁਲਾਜ਼ਮ ਨੇ ਡਿਊਟੀ ਕਰਦਿਆਂ ਮਰੀਜ਼ ਨੂੰ ਕੀਤਾ ਖੂਨਦਾਨ

ਬਠਿੰਡਾ (ਪਰਵਿੰਦਰ ਜੀਤ ਸਿੰਘ): ਅੰਤਰ ਆਤਮਾ ਦੀ ਆਵਾਜ਼ ਸੁਣਦਿਆਂ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮ ਨੌਜਵਾਨ ਦੀ ਆਤਮਾ ਨੇ ਬਾਂਹ ਖੂਨਦਾਨ ਲਈ ਅੱਗੇ ਕੀਤੀ ਇਥੇ ਜ਼ਿਕਰਯੋਗ ਇਹ ਹੈ ਕਿ ਸਥਾਨਕ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਇੱਕ ਪਿਤਾ ਆਪਣੀ ਲਾਡਲੀ ਬੇਟੀ ਲਈ ਓ-ਪਾਜ਼ਿਟਿਵ ਖੂਨ ਦੀ ਬੋਤਲ ਦੀ ਮੰਗ ਕਰ ਰਿਹਾ ਸੀ ਤਾਂ ਬਲੱਡ ਬੈਂਕ ਕਰਮਚਾਰੀਆਂ ਨੇ ਉਸ ਤੋਂ ਬਦਲ ਲਈ ਕਿਸੇ ਵਿਅਕਤੀ ਦੇ ਖੂਨ ਦੀ ਮੰਗ ਕੀਤੀ ਪਰ ਪਿਤਾ ਕੋਲ ਉਸ ਵਕਤ ਕੋਈ ਹੋਰ ਵਿਅਕਤੀ ਮੌਜੂਦ ਨਹੀਂ ਸੀ ਤਾਂ ਉੱਥੇ ਹੀ ਗੁਰਪ੍ਰੀਤ ਸਿੰਘ ਐਫਡੀਕੇ 890 ਪੁੱਤਰ ਲਾਲ ਸਿੰਘ ਵਾਸੀ ਗੁਰੂ ਕੀ ਢਾਬ ਪੁਲਿਸ ਮੁਲਾਜ਼ਮ ਦੀ ਅੰਤਰ-ਆਤਮਾ ਦੀ ਆਵਾਜ਼ ਸਦਕਾ ਉਸਨੇ ਤੁਰੰਤ ਸਵੈਇੱਛਾ ਨਾਲ ਆਪਣਾ ਖੂਨ ਕਢਵਾ ਦਿ ੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਵਾਸੀ ਹਿੰਮਤ ਸਿੰਘ ਆਪਣੀ ਨੌਜਵਾਨ ਬੇਟੀ ਨੂੰ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਲੈ ਕੇ ਆਇਆ ਸੀ ਤਾਂ ਚੈਕ ਕਰਨ ਤੇ ੳੇਸਦਾ ਖੂਨ ਸਿਰਫ 5 ਗ੍ਰਾਮ ਹੀ ਨਿਕਲਿਆ। ਡਾਕਟਰਾਂ ਨੇ ਤੁਰੰਤ ਖੂਨ ਦੇਣ ਲਈ ਕਿਹਾ। ਉਸਨੇ ਕਿਸੇ ਤਰ੍ਹਾਂ ਇੱਕ ਬੋਤਲ ਦਾ ਬੰਦੋਬਸਤ ਕੀਤਾ ਪਰ ਡਾਕਟਰਾਂ ਨੇ ਇੱਕ ਹੋਰ ਬੋਤਲ ਦੀ ਮੰਗ ਕੀਤੀ। ਹਿੰੰਮਤ ਸਿੰਘ ਨੇ ਦੱਸਿਆ ਕਿ ਉੇਸਨੇ ਕਈ ਲੋਕਾਂ ਨੂੰ ਫੌਨ ਕੀਤੇ ਪਰ ਕੋਈ ਵੀ ਵਿਅਕਤੀ ਨਜ਼ਦੀਕ ਨਹੀਂ ਸੀ ਜੋ ਸਮੇਂ ਸਿਰ ਪਹੁੰਚ ਸਕਦਾ। ਸੋ ਸਿਵਲ ਹਸਪਤਾਲ ਵਿਖੇ ਪੁਲਿਸ ਮੁਲਾਜ਼ਮ ਵਲੋੀ ਲੜਕੀ ਦੇ ਪਿਤਾ ਹਿੰੰਮਤ ਸਿੰਘ ਦੀ ਹਾਲਤ ਵੇਖਕੇ ਹਿਰਦਾ ਪਸੀਜ ਗਿਆ ਤੇ ਉਹ ਇਨਸਾਨੀਅਤ ਦੇ ਨਾਤੇ ਤੁਰੰਤ ਆਪਣਾ ਖੂਨ ਦਾਨ ਕੀਤਾ। ਇਸ ਮੌਕੇ ਭਾਵੁਕ ਹੋਏ ਹਿੰਮਤ ਸਿੰਘ ਕੋਲ ਗੁਰਪ੍ਰੀਤ ਸਿੰਘ ਦਾ ਧੰਨਵਾਦ ਕਰਨ ਲਈ ਸ਼ਬਦ ਘੱਟ ਪੈ ਰਹੇ ਸਨ। ਹਸਪਤਾਲ ਵਿੱਚ ਮੌਜੂਦ ਹੋਰ ਲੋਕਾਂ ਦੁਆਰਾ ਇਸ ਨੌਜਵਾਨ ਪੁਲਿਸ ਮੁਲਾਜ਼ਮ ਦੀ ਭਰਪੂਰ ਸ਼ਲਾਘਾ ਕੀਤੀ ਗਈ।

Share Button

Leave a Reply

Your email address will not be published. Required fields are marked *

%d bloggers like this: