Sun. Apr 21st, 2019

ਪੁਲਿਸ ਭਰਤੀ ‘ਚ ਨਾਮ ਨਾ ਆਉਣ ਕਾਰਨ ਲੜਕੀ ਦਿਮਾਗੀ ਤੌਰ ਤੇ ਹੋਈ ਬਿਮਾਰ, ਜੇਰੇ ਇਲਾਜ ਹੋਈ ਮੌਤ

ਪੁਲਿਸ ਭਰਤੀ ‘ਚ ਨਾਮ ਨਾ ਆਉਣ ਕਾਰਨ ਲੜਕੀ ਦਿਮਾਗੀ ਤੌਰ ਤੇ ਹੋਈ ਬਿਮਾਰ, ਜੇਰੇ ਇਲਾਜ ਹੋਈ ਮੌਤ

07malout02ਲੰਬੀ, 7 ਨਵੰਬਰ (ਆਰਤੀ ਕਮਲ) : ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਵਿਧਾਨ ਸਭਾ ਹਲਕੇ ਲੰਬੀ ਦੇ ਪਿੰਡ ਢਾਣੀ ਕੁੰਦਨ ਸਿੰਘ ਵਾਲਾ ਦੀ ਵਸਨੀਕ ਇਕ ਲੜਕੀ ਦੀ ਪੁਲਿਸ ਭਰਤੀ ਨੂੰ ਲੈ ਕੇ ਸਰਕਾਰ ਦੇ ਬਦਲਦੇ ਫੈਸਲਿਆਂ ਤੋਂ ਹੋਈ ਨਿਰਾਸ਼ ਉਪਰੰਤ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੀ ਮਾਤਾ ਬਲਜਿੰਦਰ ਕੌਰ ਨੇ ਦੱਸਿਆ ਕਿ ਉਸਦੀ ਲੜਕੀ ਹਰਪ੍ਰੀਤ ਕੌਰ ਪੁੱਤਰੀ ਬਲਰਾਜ ਸਿੰਘ ਨੇ ਪੁਲਿਸ ਭਰਤੀ ਸਮੇਂ ਟਰਾਇਲ ਪਾਸ ਕਰ ਲਿਆ ਸੀ ਅਤੋ ਯੋਗਤਾ ਪੱਖੋਂ ਵੀ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਸੀ ਪਰ ਜਦ ਪੁਲਿਸ ਭਰਤੀ ਦੇ ਨਤੀਜਾ ਸਾਹਮਣੇ ਆਇਆ ਤਾਂ ਉਸਦਾ ਸੂਚੀ ਵਿਚ ਨਾਮ ਸ਼ਾਮਿਲ ਨਾ ਹੋਣ ਕਾਰਨ ਉਹ ਦਿਮਾਗੀ ਪੱਧਰ ਤੇ ਨਿਰਾਸ਼ਾ ਦੇ ਆਲਮ ਵਿਚ ਚਲੀ ਗਈ । ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਬੰਦ ਕਰਕੇ ਕਮਰੇ ਵਿਚ ਇਕੱਲੀ ਰਹਿਣ ਲੱਗੀ ਅਤੇ ਖਾਣਾ ਪੀਣਾ ਵੀ ਬੰਦ ਕਰ ਦਿੱਤਾ । ਪਰਿਵਾਰ ਵੱਲੋਂ ਬੱਚੀ ਨੂੰ ਸਮਝਾਉਣ ਦਾ ਹਰ ਸੰਭਵ ਯਤਨ ਕੀਤਾ ਗਿਆ ਪਰ ਉਹ ਦਿਨ-ਬ-ਦਿਨ ਬਿਮਾਰ ਹੋਣ ਲੱਗੀ ਜਿਸ ਉਪਰੰਤ ਉਸਨੂੰ ਮਲੋਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਮਲੋਟ ਵਿਖੇ ਵੀ ਇਲਾਜ ਪੂਰਾ ਨਾ ਹੋਣ ਉਪਰੰਤ ਡਾਕਟਰਾਂ ਦੀ ਸਲਾਹ ਤੇ ਉਸਨੂੰ ਚੰਡੀਗੜ ਲਿਜਾਣ ਦੀ ਸਲਾਹ ਦਿੱਤੀ । ਪਰਿਵਾਰ ਵੱਲੋਂ ਖਰਚਾ ਪੂਰਾ ਕਰ ਸਕਣ ਦੀ ਸਮਰੱਥਾ ਨਾ ਹੋਣ ਤੇ ਵੀ ਉਹ ਚੰਡੀਗੜ ਲੈ ਗਏ ਪਰ ਇਹ ਬੱਚੀ ਨੇ ਉਥੇ ਦਮ ਤੋੜ ਦਿੱਤਾ । ਪਿੰਡ ਦੇ ਸਰਪੰਚ ਪਿੱਪਲ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਨੇ ਮਿਹਨਤ ਮਜਦੂਰੀ ਕਰਕੇ ਆਪਣੀਅ ਦੋਹਾਂ ਲੜਕੀਆਂ ਅਤੇ ਲੜਕੇ ਨੂੰ ਉਚ ਵਿਦਿਆ ਦਵਾਈ ਤੇ ਬੱਚੇ ਵੀ ਪੜਾਈ ਪੱਖੋਂ ਬਹੁਤ ਲਾਇਕ ਨਿੱਕਲੇ । ਹੁਣ ਇਸ ਲੜਕੀ ਨਾਲ ਵਾਪਰੇ ਇਸ ਹਾਦਸੇ ਦੌਰਾਨ ਪਰਿਵਾਰ ਨੇ ਆਪਣੀ ਕੀਮਤੀ ਜਾਇਦਾਦ ਵੇਚ ਕਿ ਵੀ ਇਲਾਜ ਕਰਵਾਉਣ ਵਿਚ ਕੋਈ ਕਸਰ ਨਹੀ ਛੱਡੀ ਪਰ ਉਹ ਇਸ ਬੱਚੀ ਨੂੰ ਬਚਾ ਨਹੀ ਸਕੇ । ਸਰਪੰਚ ਨੇ ਦੱਸਿਆ ਕਿ ਇਸ ਬੱਚੀ ਦੇ ਇਸ ਤਰਾਂ ਸਦਮੇ ਨਾਲ ਹੋਈ ਮੌਤ ਕਾਰਨ ਉਸਦੀ ਛੋਟੀ ਭੈਣ ਅਤੇ ਭਰਾ ਵੀ ਸਦਮੇ ਅਤੇ ਨਿਰਾਸ਼ਾ ਵਿਚ ਹਨ । ਮ੍ਰਿਤਕ ਲੜਕੀ ਦੀ ਛੋਟੀ ਭੈਣ ਸਿਮਰਜੀਤ ਕੌਰ ਨੇ ਕਿਹਾ ਕਿ ਉਹ ਡਿਪਲੋਮਾ ਪਾਸ ਹੈ ਅਤੇ ਉਸਨੇ ਵੀ ਪੁਲਿਸ ਭਰਤੀ ਲਈ ਪ੍ਰੀਖਿਆ ਦਿੱਤੀ ਹੈ ਪਰ ਉਸਦੀ ਭੈਣ ਦੀ ਹੋਈ ਹਾਲਤ ਕਾਰਨ ਉਸਨੂੰ ਸਮਝ ਨਹੀ ਆ ਰਿਹਾ ਕਿ ਭਰਤੀ ਦੀਆਂ ਇਹ ਬਦਲਦੀਆਂ ਸ਼ਰਤਾਂ ਉਹ ਵੀ ਪੂਰੀ ਕਰ ਸਕੇਗੀ ਕਿ ਨਹੀ । ਮ੍ਰਿਤਕ ਲੜਕੀ ਦੇ ਪਰਿਵਾਰ ਨਾਲ ਸੋਗ ਮਨਾ ਰਹੇ ਰਾਜਵਿੰਦਰ ਸਿੰਘ ਰਾਜਾ, ਹਰਨਾਮ ਦਾਸ ਸਾਬਕਾ ਸਰਪੰਚ, ਬਲਵੀਰ ਸਿੰਘ, ਨਿਰਮਲ ਸਿੰਘ, ਮੀਤਾ ਰਾਮ, ਜਗਬੀਰ ਸਿੰਘ, ਸੁੱਚਾ ਸਿੰਘ, ਮਾਨਾ ਰਾਮ ਅਤੇ ਹਰਭਜਨ ਸਿੰਘ ਆਦਿ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਮਿਲਨਾ ਚਾਹੀਦਾ ਹੈ ਤਾਂ ਜੋ ਹੋਰ ਨੌਜਵਾਨ ਬੱਚੇ ਬੱਚੀਆਂ ਜੋ ਪੜਾਈ ਕਰਕੇ ਸਰਕਾਰ ਤੋਂ ਨੌਕਰੀ ਦੀ ਉਮਦੀ ਰੱਖਦੇ ਹਨ ਉਹਨਾਂ ਦਾ ਮਨੋਬਲ ਬਨਿਆ ਰਹਿ ਸਕੇ ।

Share Button

Leave a Reply

Your email address will not be published. Required fields are marked *

%d bloggers like this: