ਪੁਲਿਸ ਪ੍ਰਸ਼ਾਸਨ ਦੀ ਸੂਝ ਬੂਝ ਤੇ ਮੁਸਤੈਦੀ ਕਾਰਣ ਟਲਿਆ ਖੁਰਾਲਗੜ ਚ ਟਕਰਾਓ

ss1

ਪੁਲਿਸ ਪ੍ਰਸ਼ਾਸਨ ਦੀ ਸੂਝ ਬੂਝ ਤੇ ਮੁਸਤੈਦੀ ਕਾਰਣ ਟਲਿਆ ਖੁਰਾਲਗੜ ਚ ਟਕਰਾਓ

ਗੜਸ਼ੰਕਰ 18 ਸਤੰਬਰ (ਅਸ਼ਵਨੀ ਸ਼ਰਮਾ): ਪੁਲਿਸ ਪ੍ਰਸ਼ਾਸਨ ਦੀ ਸੂਝ ਬੂਝ ਤੇ ਮੁਸਤੈਦੀ ਕਾਰਣ ਖੁਰਾਲਗੜ ਚਰਨ ਛੋਹ ਗੰਗਾ ਅਸਥਾਨ ਤੇ ਦੋ ਗਰੁਪਾਂ ਵਿਚਾਲੇ ਹੋਣ ਵਾਲਾ ਟਕਰਾਅ ਟਲ ਗਿਆ। ਜਿਸ ਨਾਲ ਆਮ ਲੋਕਾਂ ਤੇ ਸ਼ਰਧਾਲੂਆਂ ਨੇ ਸੁੱਖ ਦਾ ਸਾਹ ਲਿਆ। ਉਕਤ ਅਸਥਾਨ ਤੇ ਬੀਤੀ 12 ਮਈ ਨੂੰ ਦੋ ਗਰੁੱਪਾਂ ਵਿਚਾਲੇ ਹੋਏ ਟਕਰਾਓ ਤੋਂ ਬਾਅਦ ਪੁਲਿਸ ਨੇ 34 ਲੋਕਾਂ ਵਿਰੁੱਧ ਵੱਖ ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਸੀ। ਉਸ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਸਾਬਕਾ ਵਿਧਾਇਕ ਗੜਸ਼ੰਕਰ ਸ਼ਿੰਗਾਰਾ ਰਾਮ ਸਹੂੰਗੜਾ ਪਿਛਲੇ ਕੁਝ ਮਹੀਨਿਆਂ ਤੇ ਸੰਘਰਸ਼ ਕਰ ਰਹੇ ਹਨ। ਹੁਣ ਸ਼ਿੰਗਾਰਾ ਰਾਮ ਸਹੂੰਗੜਾ ਵਲੋਂ ਅਜ( ਐਤਵਾਰ) ਤੋਂ ਚਰਨ ਛੋਹ ਗੰਗਾ ਧਾਰਮਿਕ ਅਸ਼ਥਾਨ ਤੇ ਲਗਾਤਾਰ ਧਰਨਾਂ ਦੇਣ ਦਾ ਐਲਾਨ ਕੀਤਾ ਗਿਆ ਸੀ। ਜਿਸ ਨਾਲ ਦੋਵਾਂ ਗਰੁੱਪਾਂ ਦਾ ਟਕਰਾਅ ਹੋਣ ਵਾਲੇ ਹਾਲਾਤ ਬਣ ਗਏ ਸਨ। ਕਿਉਂ ਕਿ ਜੇਠੇ ਐਤਵਾਰ ਨੂੰ ਉਕਤ ਅਸਥਾਨ ਤੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਇਥੇ ਮੱਥਾ ਟੇਕਣ ਆਉਂਦੇ ਹਨ ਤੇ ਉਕਤ ਅਸਥਾਨ ਤੇ ਸਤਵਿੰਦਰ ਸਿੰਘ ਹੀਰਾ ਗਰੁੱਪ ਦਾ ਕਬਜਾ ਹੈ। ਕਲ ਦੇਰ ਸ਼ਾਮ ਐਸ ਐਚ ਓ ਕਪਿਲ ਕੌਸ਼ਲ ਵਲੋਂ ਸ਼ਿੰਗਾਰਾ ਰਾਮ ਸਹੂੰਗੜਾ ਨਾਲ ਮੀਟਿੰਗ ਕਰਕੇ ਉਨਾਂ ਨੂੰ ਧਰਨਾ ਨ ਦੇਣ ਲਈ ਰਾਜੀ ਕਰ ਲਿਆ ਗਿਆ ਸੀ। ਫਿਰ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ ਐਸ ਪੀ ਰਣਜੀਤ ਸਿੰਘ ਬਧੇਸ਼ਾ ਦੀ ਅਗਵਾਈ ਵਿੱਚ ਐਸ ਐਚ ਓ ਗੜਸ਼ੰਕਰ ਕਪਿਲ ਕੌਸ਼ਲ,ਐਸਐਚਓ ਮਾਹਿਲਪੁਰ ਦਿਲਬਾਗ ਸਿੰਘ ਤੇ ਕਾਰਜਕਾਰੀ ਮੈਜਿਸਟ੍ਰੇਟ ਰਾਮ ਚੰਦ ਨਾਇਬ ਤਹਿਸੀਲਦਾਰ ਵਲੋ ਸਾਰਾ ਦਿਨ ਪੁਿਲਸ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਮੁਸਤੈਦੀ ਵਰਤ ਕੇ ਟਕਰਾਓ ਨੂੰ ਟਾਲ ਦਿੱਤਾ ਗਿਆ। ਜਿਸ ਨਾਲ ਲੋਕਾਂ ਖਾਸ ਕਰ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀ ਆਈ।

Share Button

Leave a Reply

Your email address will not be published. Required fields are marked *