ਪੁਲਿਸ ਥਾਣਾ ਜੌੜਕੀਆਂ ਨੇ ਪੁਲਿਸ ਭਗੌੜਾ ਪਕੜਿਆ- ਮਾਮਲਾ ਦਰਜ

ss1

ਪੁਲਿਸ ਥਾਣਾ ਜੌੜਕੀਆਂ ਨੇ ਪੁਲਿਸ ਭਗੌੜਾ ਪਕੜਿਆ- ਮਾਮਲਾ ਦਰਜ

shoਝੁਨੀਰ 29 ਅਕਤੂਬਰ(ਗੁਰਜੀਤ ਸ਼ੀਂਹ) ਜ਼ਿਲਾਂ ਪੁਲਿਸ ਮੁਖੀ ਮਾਨਸਾ ਮੁਖਵਿੰਦਰ ਸਿੰਘ ਭੁੱਲਰ ਦੀਆਂ ਸਖਤ ਹਦਾਇਤਾਂ ਤੇ ਅਮਲ ਕਰਦਿਆਂ ਪੁਲਿਸ ਥਾਣਾ ਜੌੜਕੀਆਂ ਦੇ ਨਵੇਂ ਆਏ ਮੁੱਖ ਅਫਸਰ ਬਲਵਿੰਦਰ ਸਿੰਘ ਦੀ ਅਗਵਾਈ ਚ ਪੁਲਿਸ ਦੇ ਭਗੌੜੇ ਵਿਅਕਤੀ ਨੂੰ ਪਕੜ ਕੇ ਮਾਮਲਾ ਦਰਜ ਕੀਤਾ ਹੈ।ਥਾਣਾ ਜੌੜਕੀਆਂ ਦੇ ਮੁੱਖ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਉਰਫ ਕੋਚਰ ਪੁੱਤਰ ਜੁਗਰਾਜ ਸਿੰਘ ਵਾਸੀ ਸੰਗਤ ਖੁਰਦ ਜ਼ਿਲਾਂ ਬਠਿੰਡਾ ਖਿਲਾਫ 17-11-15 ਨੂੰ ਮਾਮਲਾ ਦਰਜ ਕੀਤਾ ਸੀ।ਜਿਸ ਚ ਉਕਤ ਵਿਅਕਤੀ ਪੁਲਿਸ ਤੋ ਭਗੌੜਾ ਸੀ।ਜਿਸ ਨੂੰ ਬੀਤੇ ਕੱਲ ਬਹਿਣੀਵਾਲ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੀ ਗਸਤ ਦੌਰਾਨ ਤਲਵੰਡੀ ਅਕਲੀਆਂ ਕੋਲੋ ਕਾਬੂ ਕੀਤਾ ਹੈ।ਕਾਬੂ ਕੀਤੇ ਗੁਰਜੀਤ ਸਿੰਘ ਖਿਲਾਫ ਜੌੜਕੀਆਂ ਪੁਲਿਸ ਨੇ ਇੱਕ ਹੋਰ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਅਦਾਲਤ ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ।ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਮਾਜ ਦੇ ਮਾੜੇ ਅਨਸਰਾਂ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ।ਦੀਵਾਲੀ ਦੇ ਮੱਦੇ ਨਜਰ ਉਹਨਾਂ ਆਪਣੀ ਗਸਤ ਤੇਜ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *