ਪੁਲਿਸ ਛਾਉਣੀ ਵਿੱਚ ਤਬਦੀਲ ਹੋਈ ਖਾਲਸਾ ਨਗਰੀ

ss1

ਪੁਲਿਸ ਛਾਉਣੀ ਵਿੱਚ ਤਬਦੀਲ ਹੋਈ ਖਾਲਸਾ ਨਗਰੀ
ਚੱਪੇ ਚੱਪੇ ਤੇ ਹੋਵੇਗੀ ਪੁਲਿਸ ਦੀ ਨਜਰ

24-nikkuwal-1-rprਸ਼੍ਰੀ ਅਨੰਦਪੁਰ ਸਾਹਿਬ 24 ਨਵੰਬਰ (ਸੁਖਦੇਵ ਸਿੰਘ ਨਿੱਕੂਵਾਲ): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਨੰਦਪੁਰ ਸਾਹਿਬ ਫੇਰੀ ਨੂੰ ਲੈ ਕੇ ਜਿਥੇ ਪੂਰੇ ਅਨੰਦਪੁਰ ਸਾਹਿਬ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਥੇ ਹੀ ਪ੍ਰਧਾਨ ਮੰਤਰੀ ਦੇ ਸੁਰਖਿੱਆ ਅਮਲੇ ਵੱਲੋ ਵੀ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦਸੱਣਯੋਗ ਹੈ ਕਿ ਭਾਰਤ ਦੇ ਪ੍ਰਧਾਂਨ ਮੰਤਰੀ ਨਰਿੰਦਰ ਮੋਦੀ ਬਾਅਦ ਦੁਪਿਹਰ ਅਨੰਦਪੁਰ ਸਾਹਿਬ ਪੁੱਜ ਰਹੇ ਹਨ। ਉਹਨਾ ਦੀ ਆਮਦ ਨੂੰ ਲੈ ਕੇ ਸ਼੍ਰੀ ਦਸ਼ਮੇਸ਼ ਅਕੈਡਮੀ ਅਤੇ ਪਾਵਰ ਕਾਮ ਵਿਸ਼ਰਾਮ ਘਰ ਲਾਗੇ ਦੋ ਹੈਲੀਪੈਡ ਵੀ ਬਣਾਏ ਗਏ ਹਨ। ਇਹਨਾਂ ਦੇ ਤਖਤ ਸ਼੍ਰੀ ਕੇਗਸੜ ਸਾਹਿਬ ਅਤੇ ਫਿਰ ਸ਼ੋ੍ਰਮਣੀ ਕਮੇਟੀ ਗਰਾਊਡ ਤੱਕ ਆਉਣ ਵਾਲੇ ਰਸਤੇ ਵਿੱਚ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ। ਇਸ ਤੈਨਾਤੀ ਵਿੱਚ ਪੁਲਿਸ ਮੁਲਾਜਮਾ ਨੂੰ ਕੁੱਝ ਕੁ ਫੁੱਟ ਦੂਰੀ ਤੇ ਤੈਨਾਤ ਕੀਤਾ ਗਿਆ ਹੈ। ਹੋਰ ਤਾ ਹੋਰ ਸੈਕੜਿਆ ਦੀ ਗਿਣਤੀ ਵਿੱਚ ਸਾਦੀ ਵਰਦੀ ਵਿੱਚ ਪੁਲਿਸ ਤੈਨਾਤ ਹੋਵੇਗੀ ਅੱਜ ਸਾਰਾ ਦਿਨ ਪੁਲਿਸ ਅਧਿਕਾਰੀਆ ਵੱਲੋ ਆਪਣੇ ਕਰਮਚਾਰੀਆ ਨੂੰ ਜਰੂਰੀ ਨਿਰਦੇਸ਼ ਦਿੱਤੇ ਗਏ। ਸਾਰਿਆ ਤੋ ਪਹਿਲਾ ਪ੍ਰਧਾਨ ਮੰਤਰੀ ਮੋਦੀ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣਗੇ। ਉਸ ਤੋ ਬਾਅਦ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ । ਪ੍ਰਧਾਂਨ ਮੰਤਰੀ ਦੀ ਫੇਰੀ ਦੋਰਾਨ ਇਹ ਪਹਿਲਾ ਮੋਕਾ ਹੈ ਜਦੋ ਸ਼ੋ੍ਰਮਣੀ ਕਮੇਟੀ ਗਰਾਊਡ ਅਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਨੇੜਲੇ ਕਿਸੇ ਵੀ ਦੁਕਾਨਦਾਰਾ ਨੂੰ ਬੰਦ ਕਰਨ ਦੇ ਨਿਰਦੇਸ਼ ਨਹੀ ਦਿੱਤੇ ਗਏ। ਸੂਤਰਾ ਮੁਤਾਬਕ ਪੰਜਾਬ ਪੁਲਿਸ,ਐਨ.ਡੀ.ਆਰ.ਐਫ., ਐਸ.ਪੀ.ਜੀ., ਸਵੈਟ ਟੀਮ ਸਮੇਤ ਕੇਦਰੀ ਪੁਲਿਸ ਅਤੇ ਪੰਜਾਬ ਪੁਲਿਸ ਦੀਆ ਵੱਖ ਵੱਖ ਸੁਰਖਿੱਆ ਅਮਲਾ ਅਨੰਦਪੁਰ ਸਾਹਿਬ ਵਿਖੇ ਤੈਨਾਤ ਹੋ ਚੁੱਕਾ ਹੈ। ਇਹ ਵੀ ਪਤਾ ਲਗਾ ਹੈ ਕਿ ਪ੍ਰਧਾਂਨ ਮੰਤਰੀ ਦੇ ਸੁਰਖਿੱਆ ਅਮਲੇ ਵੱਲੋ ਕਿਸੇ ਵੀ ਆਮ ਸ਼ਹਿਰੀ ਨੂੰ ਕੋਈ ਪ੍ਰੇਸ਼ਾਨੀ ਨਾ ਆਉਣ ਦੀਆ ਹਦਾਇਤਾ ਵੀ ਜਾਰੀ ਹੋ ਚੁੱਕੀਆ ਹਨ।

Share Button

Leave a Reply

Your email address will not be published. Required fields are marked *