ਪੁਰਾਣੇ ਨੋਟ ਨਾ ਲੈਣ ਦੇ ਨਿਰਦੇਸ਼ ਤੋਂ ਬਾਅਦ ਸਹਿਕਾਰੀ ਬੈਂਕ ਸ਼ਹਿਣਾ ‘ਚ ਛਾਇਆ ਸੰਨਾਟਾ

ss1

ਪੁਰਾਣੇ ਨੋਟ ਨਾ ਲੈਣ ਦੇ ਨਿਰਦੇਸ਼ ਤੋਂ ਬਾਅਦ ਸਹਿਕਾਰੀ ਬੈਂਕ ਸ਼ਹਿਣਾ ‘ਚ ਛਾਇਆ ਸੰਨਾਟਾ

vikrant-bansalਭਦੌੜ 17 ਨਵੰਬਰ (ਵਿਕਰਾਂਤ ਬਾਂਸਲ) ਸਹਿਕਾਰੀ ਬੈਂਕਾਂ ਨੂੰ ਪੰਜ ਸੌ ਅਤੇ ਇਕ ਹਜ਼ਾਰ ਦੇ ਪੁਰਾਣੇ ਨੋਟ ਨਾ ਲੈਣ ਅਤੇ ਨਵੇ ਨੋਟ ਜਾਰੀ ਨਾ ਕਰਨ ਦੀਆਂ ਹਦਾਇਤਾਂ ਤੋਂ ਬਾਅਦ ਕਸਬਾ ਸ਼ਹਿਣਾ ਵਿਖੇ ਸਹਿਕਾਰੀ ਬੈਂਕ ‘ਚ ਕੋਈ ਵੀ ਖਾਤਾਧਰਾਕ ਨਹੀਂ ਆ ਰਿਹਾ ਅਤੇ ਜੋ ਖਾਤਾਧਾਰਕ ਆ ਰਿਹਾ ਹੈ, ਉਸ ਨੂੰ ਬੈਂਕ ਅਧਿਕਾਰੀ ਨਿਯਮਾਂ ਬਾਰੇ ਜਾਣੂ ਕਰਵਾ ਕੇ ਵਾਪਸ ਮੋੜ ਰਹੇ ਹਨ, ਜਿਸ ਕਰਕੇ ਬੈਂਕ ‘ਚ ਸੰਨਾਟਾ ਛਾਇਆ ਹੋਇਆ ਹੈ ਅਤੇ ਕਰਮਚਾਰੀ ਵਿਹਲੇ ਬੈਠਣ ਲਈ ਮਜਬੂਰ ਹੋ ਚੁੱਕੇ ਹਨ ਇਸ ਸਮੇਂ ਬੈਂਕ ‘ਚ ਆਏ ਕਿਸਾਨ ਰਾਮ ਸਿੰਘ, ਨੇਕ ਸਿੰਘ, ਕਰਮ ਸਿੰਘ, ਲਾਭ ਸਿੰਘ ਆਦਿ ਨੇ ਦੱਸਿਆ ਕਿ ਉਹ ਬੈਂਕ ਨੂੰ ਪੁਰਾਣਾ ਕੈਸ਼ ਨਾ ਲੈਣ ਦੇ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਕਿਸਾਨ ਨਿਰਾਸ਼ਾ ਦੇ ਆਲਮ ‘ਚ ਹਨ ਉਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸੀਜਨ ਦੇ ਦੌਰਾਨ ਲਏ ਗਏ ਇਸ ਫੈਸਲੇ ਦਾ ਕਿਸਾਨ ਤੇ ਸਹਿਕਾਰੀ ਸਭਾਵਾਂ ਤੇ ਮਾਰੂ ਅਸਰ ਪਵੇਗਾ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਬਜਾਈ ਦਾ ਸਮਾਂ ਅਤੇ ਲਿਮਟਾਂ ਭਰ ਕੇ ਮੁੜ ਕਢਵਾਉਣ ਤੇ ਹੀ ਖੇਤੀ ਨਿਰਭਰ ਹੈ ਉਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਾਂ ਭਾਰਤੀ ਰਿਜਰਵ ਬੈਂਕ ਨੇ ਇਸ ਬਾਰੇ ਕੋਈ ਜਲਦ ਫੈਸਲਾ ਨਾ ਲਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸ ਸਬੰਧੀ ਸਹਿਕਾਰੀ ਬੈਂਕ ਸ਼ਹਿਣਾ ਦੇ ਮਨੇਜਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ ਉਨਾਂ ਨੇ ਪੁਰਾਣੇ ਨੋਟ ਲੈਣੇ ਬੰਦ ਕਰ ਦਿੱਤੇ ਹਨ ਅਤੇ ਕੈਸ਼ ਆਉਣ ਤੇ ਹੀ ਕੈਸ਼ ਵੰਡਿਆ ਜਾਵੇਗਾ|

Share Button

Leave a Reply

Your email address will not be published. Required fields are marked *