ਪੀ.ਐਨ.ਬੀ ਤੇ ਐਸ.ਬੀ.ਪੀ ਸ਼ਹਿਣਾ ਨੇ ਦੋ ਹਜ਼ਾਰ ਤੇ ਪੰਜ ਹਜ਼ਾਰ ਤੱਕ ਦਿੱਤਾ ਕੈਸ਼

ss1

ਪੀ.ਐਨ.ਬੀ ਤੇ ਐਸ.ਬੀ.ਪੀ ਸ਼ਹਿਣਾ ਨੇ ਦੋ ਹਜ਼ਾਰ ਤੇ ਪੰਜ ਹਜ਼ਾਰ ਤੱਕ ਦਿੱਤਾ ਕੈਸ਼

vikrant-bansalਭਦੌੜ 29 ਨਵੰਬਰ (ਵਿਕਰਾਂਤ ਬਾਂਸਲ) ਭਦੌੜ ਅਤੇ ਸ਼ਹਿਣਾ ਦੇ ਲਗਭਗ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਿੱਚ ਖਾਤਾਧਾਰਕਾਂ ਨੂੰ ਸਿਰਫ਼ ਦੋ ਹਜ਼ਾਰ ਤੱਕ ਦਾ ਹੀ ਕੈਸ਼ ਦਿੱਤਾ ਜਾ ਰਿਹਾ ਹੈ, ਜਿੱਥੇ ਬੈਂਕ ਮੁਲਾਜ਼ਮ ਦੋ ਹਜ਼ਾਰ ਰੁਪਏ ਹੀ ਦੇਣ ਪਿੱਛੇ ਇਹ ਤਰਕ ਦੇ ਰਹੇ ਹਨ ਕਿ ਪਿੱਛੇ ਤੋਂ ਕੈਸ਼ ਘੱਟ ਆ ਰਿਹਾ ਹੈ, ਉੱਥੇ ਹੀ ਘੱਟ ਕੈਸ਼ ਮਿਲਣ ਕਾਰਨ ਆਮ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਅਤੇ ਉਹਨਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਛੱਡ ਕੇ ਲੰਬੀਆਂ-ਲੰਬੀਆਂ ਲਾਇਨਾਂ ਵਿੱਚ ਲੱਗਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਬੀਤੇ ਦਿਨ ਨੂੰ ਪੰਜਾਬ ਨੈਸ਼ਨਲ ਬੈਂਕ ਸ਼ਹਿਣਾ ਬ੍ਰਾਂਚ ਨੇ ਆਏ ਖਾਤਾਧਾਰਕਾਂ ਨੂੰ ਦੋ ਹਜ਼ਾਰ ਤੱਕ ਦਾ ਹੀ ਕੈਸ਼ ਦਿੱਤਾ ਗਿਆ ਅਤੇ ਕਰੰਟ ਖਾਤੇ ਜਾਂ ਲਿਮਟ ਖਾਤੇ ਵਿਚੋਂ ਪੰਜ ਤੋਂ ਦਸ ਹਜ਼ਾਰ ਤੱਕ ਦਾ ਕੈਸ਼ ਦਿੱਤਾ ਗਿਆ ਦੂਸਰੇ ਪਾਸੇ ਸਟੇਟ ਬੈਂਕ ਆਫ ਪਟਿਆਲਾ ਦੀ ਸ਼ਹਿਣਾ ਬ੍ਰਾਂਚ ਵੱਲੋਂ ਖਾਤਾਧਾਰਕ ਨੂੰ ਪੰਜ ਹਜ਼ਾਰ ਰੁਪਏ ਦਾ ਕੈਸ਼ ਦਿੱਤਾ ਗਿਆ ਅਤੇ ਕਰੰਟ ਖਾਤੇ ਜਾਂ ਲਿਮਟ ਖਾਤੇ ਵਿਚੋਂ ਦਸ ਤੋਂ ਪੰਦਰਾਂ ਹਜ਼ਾਰ ਤੱਕ ਦਾ ਕੈਸ਼ ਦਿੱਤਾ ਗਿਆ ਇੰਨਾਂ ਦੋਵਾਂ ਬੈਂਕਾਂ ਵਿਚੋਂ ਕੈਸ਼ ਲੈਣ ਉਪਰੰਤ ਜੀਤ ਸਿੰਘ, ਸਵਰਨ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ, ਭਾਗ ਸਿੰਘ, ਦਰਸ਼ਨ ਸਿੰਘ ਆਦਿ ਨੇ ਕਿਹਾ ਕਿ ਕੈਸ਼ ਘੱਟ ਮਿਲਣ ਨਾਲ ਉਹ ਰੋਜ਼ਾਨਾਂ ਬੈਕਾਂ ਤੱਕ ਹੀ ਸੀਮਿਤ ਰਹਿ ਗਏ ਹਨ ਉਨਾਂ ਕਿਹਾ ਕਿ ਜੇਕਰ ਵੀਹ ਹਜ਼ਾਰ ਰੁਪਏ ਵੀ ਮਿਲ ਜਾਂਦੇ ਤਾਂ ਉਹ ਕੁੱਝ ਦਿਨ ਰੁਕ ਕੇ ਦੁਬਾਰਾ ਲੈਣ ਲਈ ਆਉਂਦੇ ਅਤੇ ਆਪਣੇ ਹੋਰ ਘਰੇਲੂ ਕੰਮ ਵੀ ਨਿਪਟਾ ਸਕਦੇ ਸਨ ਉਨਾਂ ਕਿਹਾ ਕਿ ਹੁਣ ਘੱਟ ਕੈਸ਼ ਮਿਲਣ ਕਾਰਨ ਸਵੇਰੇ ਹੀ ਲਾਈਨ ‘ਚ ਆ ਕੇ ਲੱਗਣ ਲਈ ਮਜਬੂਰ ਹਨ ਇਕੱਤਰ ਹੋਏ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਬੈਂਕਾਂ ਵਿਚ ਕੈਸ਼ ਦੀ ਘਾਟ ਜਲਦ ਦੂਰ ਕੀਤੀ ਜਾਵੇ ਤਾਂ ਕਿ ਉਨਾਂ ਦਾ ਆਰਥਿਕ ਤੌਰ ਤੇ ਵੀ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਇਸ ਦੇ ਮਾੜੇ ਨਤੀਜੇ ਵੀ ਸਾਹਮਣੇ ਆ ਸਕਦੇ ਹਨ।
ਕੈਸ਼ ਦੀ ਘਾਟ ਕਾਰਨ ਕੈਸ਼ ਘੱਟ ਦਿੱਤਾ ਜਾ ਰਿਹਾ ਹੈ : ਮੈਨੇਜਰ: ਇਸ ਸਬੰਧੀ ਸ਼ਹਿਣਾ ਵਿਖੇ ਐਸਬੀਪੀ ਦੇ ਮੈਨੇਜਰ ਜਗਦੀਸ਼ ਰਾਏ ਤੇ ਪੀ.ਐਨ.ਬੀ. ਦੇ ਮੈਨੇਜਰ ਸ਼ੁਰੇਸ ਚੰਦਰ ਅਲਾਰੀਆਂ ਨੇ ਕਿਹਾ ਕਿ ਉਨਾਂ ਕੋਲ ਕੈਸ਼ ਦੀ ਘਾਟ ਹੈ, ਜਿਸ ਕਾਰਨ ਕੈਸ਼ ਘੱਟ ਦਿੱਤਾ ਜਾ ਰਿਹਾ ਹੈ ਅਤੇ ਜਲਦ ਹੀ ਵੱਧ ਕੈਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨਾਂ ਸਪੱਸ਼ਟ ਕੀਤਾ ਕਿ ਵੱਡੀਆਂ ਫਰਮਾਂ, ਵਿਆਹ ਵਾਲੇ ਕੇਸ ਜਾਂ ਹੋਰ ਐਮਰਜੈਸੀ ਕੇਸਾਂ ਦੀ ਪੜਤਾਲ ਕਰਕੇ ਪੱਚੀ ਤੋਂ ਪੰਜਾਹ ਹਜ਼ਾਰ ਤੱਕ ਦਾ ਕੈਸ਼ ਦਿੱਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *