ਪੀਰ ਸਾਂਈ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਤੇ ਸਲਾਨਾਂ ਉਰਸ ਸਮਾਗਮ ਕੱਲ

ss1

ਪੀਰ ਸਾਂਈ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਤੇ ਸਲਾਨਾਂ ਉਰਸ ਸਮਾਗਮ ਕੱਲ

11sarbjit2ਕੀਰਤਪੁਰ ਸਾਹਿਬ 11 ਨਵੰਬਰ (ਸਰਬਜੀਤ ਸਿੰਘ ਸੈਣੀ) ਸਥਾਨਕ ਪੀਰ ਸਾਂਈ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ਤੇ ਹਰ ਸਾਲ ਦੀ ਤਰਾਂ ਸਲਾਨਾਂ ਉਰਸ ਸਮਾਗਮ 12 ਨਵੰਬਰ ਨੂੰ ਸਾਂਈ ਜੀ ਦੇ ਦਰਵਾਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਦਰਗਾਹ ਪੀਰ ਸਾਂਈ ਬੱਢਣ ਸ਼ਾਹ ਜੀ ਦੇ ਮਹੰਤ ਬਾਬਾ ਦਿਲਬਾਗ ਸ਼ਾਹ ਅਤੇ ਅਮੀਤਾਜ ਸ਼ਾਹ ਬਿੱਟੂ ਵਲੋ ਦੱਸਿਆ ਗਿਆ ਕਿ 12 ਨਵੰਬਰ ਦਿਨ ਸ਼ਨੀਵਾਰ ਨੂੰ ਹਰ ਸਾਲ ਦੀ ਤਰਾਂ ਬਾਬਾ ਜੀ ਦੀ ਦਰਗਾਹ ਤੇ ਉਰਸ ਦਿਵਸ ਦੇ ਮੋਕੇ ਇਸ ਸਾਲ ਵੀ ਸੁਫੀਆਨਾ ਮਹਿਫੀਲ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਦਿਨ ਦੀ ਸ਼ੁਰੂਆਤ ਬਾਬਾ ਜੀ ਦੀ ਦਰਗਾਹ ਤੇ ਅਰਦਾਸ ਤੌ ਬਾਅਦ ਧਾਰਮੀਕ ਸੁਫੀਆਨਾ ਪ੍ਰੋਗਰਾਮ ਅਤੇ ਉਸਤੋਂ ਬਾਅਦ ਸਭਿਆਚਰਕ ਪ੍ਰੋਗਰਾਮ ਕਰਵਾਇਆਂ ਜਾਵੇਗਾ। ਇਸ ਮੋਕੇ ਪ੍ਰਬੰਧਕਾ ਵਲੌ ਆਮ ਜਨਤਾ ਨੂੰ ਅਪੀਲ ਕੀਤੀ ਕਿ ਦਰਗਾਹ ਤੇ ਪਹੁੰਚ ਕਿ ਪ੍ਰੋਗਰਾਮ ਦਾ ਅਨੰਦ ਮਾਣੋ ਅਤੇ ਧੰਨ ਧੰਨ ਪੀਰ ਸਾਂਈ ਬੱਢਣ ਸ਼ਾਹ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ।ਇਸ ਮੋਕੇ ਜਾਣਕਾਰੀ ਦੇਣ ਵਾਲਿਆਂ ਵਿੱਚ ਬਾਬਾ ਦਿਲਬਾਗ ਸ਼ਾਹ ਤੋਂ ਇਲਾਵਾ ਅਮੀਤਾਜ ਸ਼ਾਹ ਬਿੱਟੂ, ਪ੍ਰਵੇਜ ਖਾਨ , ਇਮਰਾਨ ਖਾਨ ਅਤੇ ਬਾਕੀ ਦਰਗਾਹ ਦੇ ਪ੍ਰਬੰਧਕ ਹਾਜਰ ਸਨ।

Share Button

Leave a Reply

Your email address will not be published. Required fields are marked *