ਪਿੰਡ ਸਭਰਾ ਦੀਆਂ ਗਲੀਆਂ ਅਤੇ ਫਿਰਨੀਆਂ ਪੱਕੀਆਂ ਬਣਨੀਆਂ ਸ਼ੁਰੂ

ss1

ਪਿੰਡ ਸਭਰਾ ਦੀਆਂ ਗਲੀਆਂ ਅਤੇ ਫਿਰਨੀਆਂ ਪੱਕੀਆਂ ਬਣਨੀਆਂ ਸ਼ੁਰੂ

28-17
ਸਭਰਾ, 27 ਜੂਨ (ਵਰਿੰਦਰ ਸਿੰਘ ਬੱਬਨ) ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਲਈ ਉਲੀਕੀ ਯੋਜਨਾ ਤਹਿਤ ਸਿਆਸੀ ਸਲਾਹਕਾਰ ਗੁਰਮੁੱਖ ਸਿੰਘ ਘੁੱਲ਼ਾ ਦੇ ਉੱਦਮ ਸਦਕਾ ਪਿੰਡ ਸਭਰਾ ਦੀਆਂ ਗਲੀਆਂ ਪੱਕੀਆਂ ਕਰਨ ਦੀ ਸ਼ੁਰੂਆਤ ਸਰਪੰਚ ਡਾ:ਰਜਿੰਦਰ ਸਿੰਘ ਨੇ ਕੀਤੀ।ਇਸ ਮੌਕੇ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਡਾ:ਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਅਕਾਲੀ ਭਾਜਪਾ ਸਰਕਾਰ ਵੱਲੋਂ ਹਰ ਵਰਗ ਨੂੰ ਸਹੂਲਤਾ ਦਿੱਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਅੰਦਰ ਸਰਕਾਰ ਨੇ ਵੱਡੇ ਪ੍ਰੋਜੈਕਟ ਤਿਆਰ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਿਸ ਦਿਨ ਤੋਂ ਜਨਤਾ ਨੇ ਅਕਾਲੀ ਸਰਕਾਰ ਦੇ ਹੱਥ ਵਾਂਗਡੋਰ ਦਿੱਤੀ ਹੈ ਉਸੇ ਦਿਨ ਤੋਂ ਪੰਜਾਬ ਦੀ ਤਰੱਕੀ ਹੋਈ ਹੈ।ਜਿੱਥੇ ਹਲਕੇ ਦੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਗਲੀਆਂ ਪੱਕੀਆਂ ਕੀਤੀਆਂ ਗਈਆਂ ਹਨ ਉੱਥੇ ਹੀ ਪਿੰਡਾਂ ਵਾਲਿਆਂ ਨੂੰ 24 ਘੰਟੇ ਬਿਜਲੀ ਹਰ ਘਰ ਤੱਕ ਦਿੱਤੀ ਹੈ।ਉਨ੍ਹਾਂ ਕਿਹਾ ਕਿ ਅੱਜ ਪਿੰਡ ਸਭਰਾ ਤਰੱਕੀ ਦੀ ਇੱਕ ਮਿਸਾਲ ਹੈ।ਇਸ ਮੌਕ ਤੇ ਸਿੰਗਾਰ ਸਿੰਘ ਚੇਅਰਮੈਨ, ਸਾਬਕਾ ਸਰਪੰਚ ਸੁਰਜੀਤ ਸਿੰਘ ਬੱਬੀ, ਸੋਹਣ ਸਿੰਘ ਆਧੀ, ਸੰਤੋਖ ਸਿੰਘ, ਬਲਵਿੰਦਰ ਸਿੰਘ ਫੋਜੀ, ਗੁਰਵਿੰਦਰ ਸਿੰਘ, ਜੱਜ ਸਿੰਘ ਆੜ੍ਹਤੀ, ਸਿੰਦਾ ਸਿੰਘ ਪੰਚਾਇਤ ਮੈਂਬਰ,ਅਵਤੲਰ ਸਿੰਘ,ਹਰਪਾਲ ਸਿੰਘ ਪੰਚਾਇਤ ਸੈਕਟਰੀ, ਉਪਿੰਦਰ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *