ਪਿੰਡ ਲੇਲੇਵਾਲਾ ਦਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ

ss1

ਪਿੰਡ ਲੇਲੇਵਾਲਾ ਦਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ
ਜੇਤੂ ਟੀਮਾਂ ਨੂੰ ਕਾਂਗਰਸ ਦੇ ਬਲਾਕ ਪ੍ਰਧਾਨ ਵੱਲੋਂ ਦਿੱਤੇ ਗਏ ਇਨਾਮ

img-20161011-wa0030ਤਲਵੰਡ ਸਾਬੋ, 11 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲੇਲੇਆਲਾ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਿੰਨ ਦਿਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰੀ ਲਵਾਈ।  ਇਸ ਟੂਰਨਾਮੈਂਟ ਦੇ ਅਖੀਰਲੇ ਦਿਨ 45 ਕਿਲੋ ਵਰਗ ਭਾਰ ਵਿੱਚੋਂ ਪਹਿਲਾ ਸਥਾਨ ਪਥਰਾਲਾ ਅਤੇ ਦੂਜੇ ਨੰਬਰ ਤੇ ਲੇਲੇਵਾਲਾ ਦੀ ਟੀਮ ਰਹੀ ਜਦੋਂ ਕਿ 52 ਕਿਲੋ ਵਰਗ ਭਾਰ ‘ਚੋਂ ਪਹਿਲਾ ਸਥਾਨ ਪਿੰਡ ਬਡਬਰ ਅਤੇ ਦੂਜਾ ਸਥਾਨ ਮੇਜ਼ਬਾਨ ਟੀਮ ਲੇਲੇਵਾਲਾ ਨੇ ਲਿਆ। ਇਸੇ ਤਰ੍ਹਾਂ 58 ਕਿਲੋ ਵਰਗ ਭਾਰ ‘ਚੋਂ ਪਹਿਲਾ ਸਥਾਨ ਪਿੰਡ ਲੇਲੇਵਾਲਾ, ਦੂਜਾ ਸਥਾਨ ਦੇਸੂ ਯੋਧਾਂ ਰਿਹਾ ਅਤੇ 66 ਕਿਲੋ ਵਰਗ ਭਾਰ ‘ਚੋਂ ਪਹਿਲਾ ਸਥਾਨ ਤਾਮਕੋਟ, ਦੂਜਾ ਸਥਾਨ ਤੋਲਵਾਲ 75 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਫਰਮਾਹੀ ਅਤੇ ਦੂਜਾ ਸਥਾਨ ਫੱਕਰ ਝੰਡਾ ਰਿਹਾ। ਇਸ ਟੂਰਨਾਮੈਂਟ ਵਿੱਚ ਵਿਸ਼ੇਸ ਤੌਰ ‘ਤੇ ਪਹੁੰਚੇ ਕ੍ਰਿਸ਼ਨ ਸਿੰਘ ਭਾਗੀਵਾਂਦਰ ਬਲਾਕ ਪ੍ਰਧਾਨ ਕਾਂਗਰਸ ਨੇ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਅਤੇ ਉਕਤ ਕਲੱਬ ਨੂੰ 5100 ਦੀ ਨਕਦ ਰਾਸ਼ੀ ਭੇਂਟ ਕੀਤੀ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਨੇ ਕਿਹਾ ਕਿ ਇਹ ਕਲੱਬ ਵੱਲੋਂ ਬਹੁਤ ਹੀ ਵਧੀਆ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਨੌਜਵਾਨਾਂ ਦਾ ਧਿਆਨ ਨਸ਼ਿਆਂ ਤੇ ਹੋਰ ਗਲਤ ਕੰਮਾਂ ਨੂੰ ਛੱਡ ਕੇ ਖੇਡਾਂ ਵਿੱਚ ਲੱਗਿਆ ਰਹਿੰਦਾ ਹੈ ਜਿਸ ਨਾਲ ਨੌਜਵਾਨ ਤੰਦਰੁਸਤ ਵੀ ਰਹਿੰਦੇ ਹਨ ਅਤੇ ਅੱਗੇ ਜਾ ਕੇ ਸਾਡੇ ਸੂਬੇ ਪੰਜਾਬ ਦਾ ਨਾਮ ਵੀ ਰੋਸ਼ਨ ਕਰਦੇ ਹਨ। ਇਸ ਮੌਕੇ ਦਿਲਪ੍ਰੀਤ ਸਿੰਘ ਜਗਾ, ਜੋਗਿੰੰਦਰ ਸਿੰਘ, ਭੱਲਾ, ਅਜੀਜ ਖਾਨ, ਜਗਸੀਰ ਸਿੰਘ, ਗੁਰਤੇਜ ਸਿੰਘ, ਸਤਿਨਾਮ ਸਿੰਘ, ਤਾਰੀ ਸਿੰਘ ਆਦਿ ਮੌਕੇ ‘ਤੇ ਹਾਜ਼ਰ ਸਨ।

Share Button