ਪਿੰਡ ਰੌਂਤਾ ਵਿਖੇ ਪੇ੍ਮੀ ਜੋੜੇ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

ss1

ਪਿੰਡ ਰੌਂਤਾ ਵਿਖੇ ਪੇ੍ਮੀ ਜੋੜੇ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

26mogapappu01 26mogapappu02ਮੋਗਾ, ਨਿਹਾਲ ਸਿੰਘ ਵਾਲਾ, 26 ਸਤੰਬਰ (ਸਭਾਜੀਤ ਪੱਪੂ, ਕੁਲਦੀਪ ਘੋਲੀਆ)-ਇਥੋਂ ਨਜ਼ਦੀਕੀ ਪਿੰਡ ਰੌਂਤਾ ਦੇ ਇੱਕ ਪ੍ਰੇਮੀ ਜੋੜੇ ਵੱਲੋਂ ਆਪਣਾ ਪਿਆਰ ਸਿਰੇ ਨਾ ਚੜਦਾ ਵੇਖ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਵਤਾਰ ਸਿੰਘ (22) ਜੋ ਕਿ ਬੀ.ਏ ਪਾਸ ਸੀ ਅਤੇ ਉਸ ਦੇ ਗੁਆਂਢ ਵਿੱਚ ਰਹਿੰਦੀ ਅਮਨਦੀਪ ਕੌਰ (18) ਜਿਸ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਬੀਤੀ ਰਾਤ ਲੜਕੇ ਦਾ ਪਰਿਵਾਰ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਲੜਕਾ ਘਰ ਵਿੱਚ ਇਕੱਲਾ ਸੀ। ਇਸੇ ਦੌਰਾਨ ਰਾਤ ਸਮੇਂ ਲੜਕੀ ਲੜਕੇ ਦੇ ਘਰ ਆਈ ਅਤੇ ਦੋਵਾਂ ਨੇ ਕਮਰੇ ਦੀ ਗਾਡਰ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਦੋਂ ਸਵੇਰੇ ਲੜਕੀ ਦਾ ਪਰਿਵਾਰ ਉੱਠਿਆ ਤਾਂ ਲੜਕੀ ਘਰ ਨਹੀਂ ਸੀ। ਇਸ ਦੌਰਾਨ ਜਦੋਂ ਪਰਿਵਾਰ ਵੱਲੋਂ ਲੜਕੀ ਦੀ ਭਾਲ ਕੀਤੀ ਗਈ ਤਾਂ ਜਦੋਂ ਪਰਿਵਾਰ ਨੇ ਗੁਆਂਢ ਦੇ ਘਰ ਵਿੱਚ ਦੇਖਿਆ ਤਾਂ ਦੋਵਾਂ ਨੂੰ ਫਾਹੇ ਨਾਲ ਲਟਕਿਆਂ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਚੌਂਕੀ ਦੀਨਾ ਸਾਹਿਬ ਦੇ ਇੰਚਾਰਜ਼ ਅਮਰਜੀਤ ਸਿੰਘ ਮੌਕੇ ਤੇ ਪਹੁੰਚ ਦੇ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੋਗਾ ਭਿਜਵਾ ਦਿੱਤਾ ਅਤੇ ਪਰਿਵਾਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟ ਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀਆਂ। ਤਫਤੀਸ਼ ਸ਼ੁਰੂ ਕਰ ਦਿੱਤੀ। ਉਨਾਂ ਕਿਹਾ ਕਿ ਦੋਵਾਂ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ।

Share Button

Leave a Reply

Your email address will not be published. Required fields are marked *