ਪਿੰਡ ਮਹਿਰਾਜ ਵਿੱਚ ਕਾਂਗਰਸ ਨੂੰ ਝਟਕਾ 110 ਪਰਿਵਾਰ ਅਕਾਲੀ ਦਲ ਚ’ ਸ਼ਾਮਿਲ

ਪਿੰਡ ਮਹਿਰਾਜ ਵਿੱਚ ਕਾਂਗਰਸ ਨੂੰ ਝਟਕਾ 110 ਪਰਿਵਾਰ ਅਕਾਲੀ ਦਲ ਚ’ ਸ਼ਾਮਿਲ

img-20161008-wa0211ਮਹਿਰਾਜ (ਕੁਲਜੀਤ ਸਿੰਘ ਢੀਗਰਾਂ) ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਵਿੱਖੇ ਕਾਂਗਰਸ ਨੂੰ ਉਸ ਸਮੇ ਵੱਡਾ ਝੱਟਕਾ ਲੱਗਾ ਜਦੋ 110 ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਸੋਮਣੀ ਅਕਾਲੀ ਦਲ ਵਿੱਚ ਸਾਮਲ ਹੋ ਗਏ ਜਿਹਨਾ ਨੂੰ ਪੰਚਾਇਤ ਮੰਤਰੀ ਸ ਸਿੰਕਦਰ ਸਿੰਘ ਮਲੂਕਾ ਵੱਲੋ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਪਾਰਟੀ ਵਿੱਚ ਬਣਦਾ ਮਾਣ ਸਨਮਾਣ ਦੇਣ ਦਾ ਭਰੋਸਾ ਦਿੱਤਾ ਇਸ ਮੋਕੇ ਲੋਕਾ ਦੇ ਭਾਰੀ ਇੱਕਠ ਨੂੰ ਸੰਬੋਧਨ ਸ੍ਰ ਮਲੂਕਾ ਨੇ ਕਿਹਾ ਅਕਾਲੀ ਦਲ ਬੀਜੇਪੀ ਦੀ ਸਰਕਾਰ ਨੇ ਪੰਜਾਬ ਵਿੱਚ ਵਿਕਾਸ ਕਾਰਜਾ ਦੀ ਹਨੇਰੀ ਲਿਆਦੀ ਹੋਈ ਹੈ ਜੋ ਵਿਰੋਧੀ ਪਾਰਟੀਆ ਨੂੰ ਦਿਖਾਈ ਨਹੀ ਦੇ ਰਹੀ ਜੋ ਪੰਜਾਬ ਨੁੰ ਬਦਨਾਮ ਕਰ ਰਹੀਆ ਹਨ ਤੇ ਉਹਨਾ ਨੂੰ ਐਨਕਾਂ ਲਾ ਲੈਣੀ ਚਾਹੀਦੀਆ ਹਨ ਪੰਜਾਬ ਦੇਸ ਦਾ ਪਹਿਲਾ ਸੂਬਾ ਹੈ ਜਿਥੇ ਕਿਸਾਨਾਂ ਨੂੰ ਮੋਟਰਾ ਦੇ ਬਿੱਲ ਮਾਫ,50ਹਜਾਰ ਤੱਕ ਮੁਫਤ ਇਲਾਜ,ਸੇਵਾ ਕੇਦਰ ਆਦਿ ਬਹੁਤ ਅਜਿਹੀਆ ਸਹੂਲਤਾ ਜੋ ਇੱਕਲੇ ਪੰਜਾਬ ਵਿੱਚ ਹਨ ਬਾਕੀ ਕਿਸੇ ਵੀ ਸੂਬੇ ਵਿੱਚ ਇਹ ਸਹੂਲਤਾ ਨਹੀ ਹਨ ਸ੍ਰ ਮਲੂਕਾ ਨੇ ਕਿਹਾ ਕਿ ਹਲਕੇ ਅੰਦਰ ਜੋ ਵੀ ਵਿਕਾਸ ਦੇ ਕੰਮ ਚਲ ਰਹੇ ਹਨ ਉਹ 2ਮਹੀਨਿਆ ਦੇ ਅੰਦਰ ਪੂਰੇ ਹੋ ਜਾਣਗੇ ਝੋਨੇ ਦੀ ਖਰੀਦ ਸਬੰਧੀ ਕਿਸਾਨਾਂ ਨੂੰ ਕੋਈ ਵੀ ਮੁਸਕਲ ਨਹੀ ਆਉਣ ਦਿੱਤੀ ਜਾਵੇਗੀ ਇੱਕ-ਇੱਕ ਦਾਣਾ ਖਰੀਦਿਆਂ ਜਾਵੇਗਾ ਪਰ ਕਿਸਾਨਾ ਨੂੰ ਬੇਨਤੀ ਹੈ ਕਿ ਉਹ ਗਿੱਲਾ ਝੋਨਾ ਨਾ ਵੱਡਣ ਤਾ ਜੋ ਕਿਸੇ ਕਿਸਮ ਦੀ ਪਰੇਸਾਨੀ ਕਿਸਾਨ ਭਰਾਵਾਂ ਨੂੰ ਨਾ ਆਵੇ ਸ੍ਰ ਮਲੂਕਾ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਗੱਪੀਆ ਦੀ ਪਾਰਟੀ ਕਿਹਾ ਜੋ ਝੂਠ ਬੋਲ ਕੇ ਵੋਟਾ ਲੈਣਾ ਚਾਹੁੰਦੇ ਹਨ ਪਰ ਪੰਜਾਬ ਦੇ ਲੋਕ ਇਹਨਾ ਨੂੰ ਮੂੰਹ ਨਹੀ ਲਾਉਣਗੇ ਇਸ ਮੋਕੇ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ,ਗੁਰਚੇਤ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਵੀਰ ਸਿੰਘ ਮੀਤ ਪ੍ਰਧਾਨ,ਗਮਦੂਰ ਸਿੰਘ ਸਰਪੰਚ,ਪਵਨਦੀਪ ਸਿੰਘ ਪੱਪੀ ਚੇਅਰਮੈਨ ਰੂਲਰ ਕੱਲਬ,ਜਥੇਦਾਰ ਅਵਤਾਰ ਸਿੰਘ ਆਦਿ ਅਕਾਲੀ ਦਲ ਮਹਿਰਾਜ ਦੀ ਸਮੁੱਚੀ ਲੀਡਰ ਸਿਪ ਤੇ ਵਰਕਰ ਹਾਜਰ ਸਨ|

Share Button

Leave a Reply

Your email address will not be published. Required fields are marked *

%d bloggers like this: