ਪਿੰਡ ਬਹਿਮਣ ਕੌਰ ਸਿੰਘ ਦੇ ਦਰਜਨ ਦੇ ਕਰੀਬ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ

ss1

ਪਿੰਡ ਬਹਿਮਣ ਕੌਰ ਸਿੰਘ ਦੇ ਦਰਜਨ ਦੇ ਕਰੀਬ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ

_20161017_183811ਤਲਵੰਡੀ ਸਾਬੋ 17 ਅਕਤੂਬਰ (ਗੁਰਜੰਟ ਸਿੰਘ ਨਥੇਹਾ) ਚੋਣਾਂ ਦੇ ਨੇੜੇ ਆਂਉਦਿਆਂ ਹੀ ਹਲਕਾ ਤਲਵੰਡੀ ਸਾਬੋ ਵਿੱਚ ਸਿਆਸੀ ਸਰਗਰਮੀਆਂ ਦੇ ਤੇਜੀ ਫੜਨ ਦੇ ਨਾਲ ਨਾਲ ਹੀ ਸਿਆਸੀ ਪਾਰਟੀਆਂ ਦੇ ਵਰਕਰਾਂ ਵੱਲੋਂ ਦਲਬਦਲੀ ਦਾ ਸਿਲਸਿਲਾ ਸ਼ੁਰੂ ਹੋਣ ਲੱਗ ਪਿਆ ਹੈ ਇਸੇ ਲੜੀ ਵਿੱਚ ਅੱਜ ਹਲਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਬੀਤੇ ਦਿਨ ਤੋਂ ਆਰੰਭੀ ਮੁਹਿੰਮ ਦੇ ਚਲਦਿਆਂ ਬਲਾਕ ਦੇ ਪਿੰਡ ਬਹਿਮਣ ਕੌਰ ਸਿੰਘ ਵਿਖੇ ਰੱਖੇ ਜਨ ਸੰਪਰਕ ਅਭਿਆਨ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਭਾਰੀ ਬਲ ਮਿਲਿਆ ਜਦੋਂ ਪਿੰਡ ਦੇ ਕਰੀਬ ਇੱਕ ਦਰਜਨ ਪਰਿਵਾਰਾਂ ਨੇ ਕਾਂਗਰਸ ਦਾ ਸਾਥ ਛੱਡਦਿਆਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਨੇ ਦੱਸਿਆ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਉਹ ਫੋਕੀਆਂ ਗੱਲਾਂ ਵਿੱਚ ਨਹੀ ਆਉਣ ਵਾਲੇ।ਉਨ੍ਹਾਂ ਦੱਸਿਆ ਕਿ ਲੋਕ ਵਿਕਾਸ ਨੂੰ ਦੇਖਦਿਆਂ ਇਸ ਵਾਰ ਫਿਰ ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟ ਦੇਣਗੇ ਤੇ ਗਠਜੋੜ ਤੀਜੀ ਵਾਰ ਸਰਕਾਰ ਬਣਾਵੇਗਾ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਪਿੰਡਾਂ ਦੇ ਹੋਰ ਵੀ ਕਈ ਦੂਜੀਆਂ ਪਾਰਟੀਆਂ ਦੇ ਵਰਕਰ ਅਕਾਲੀ ਦਲ ਵਿੱਚ ਸ਼ਾਮਿਲ ਹੋਣਗੇ ਕਿਉਂਕਿ ਉਨ੍ਹਾਂ ਨੂੰ ਹਲਕੇ ਅੰਦਰ ਕੀਤਾ ਗਿਆ ਵਿਕਾਸ ਭਲੀਭਾਂਤ ਦਿਖਾਈ ਦੇ ਰਿਹਾ ਹੈ।
ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ਨੂੰ ਵਿਧਾਇਕ ਨੇ ਸਿਰੋਪਾਉ ਦੇ ਕੇ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦੇਣ ਦਾ ਵਾਅਦਾ ਕੀਤਾ।ਵਿਧਾਇਕ ਨਾਲ ਜਸਵੀਰ ਪਥਰਾਲਾ ਨਿੱਜੀ ਸਹਾਇਕ,ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ,ਅਵਤਾਰ ਮੈਨੂੰਆਣਾ ਪ੍ਰਧਾਨ ਟਰੱਕ ਯੂਨੀਅਨ, ਬਾਬੂ ਸਿੰਘ ਮਾਨ ਸੂਬਾ ਮੀਤ ਪ੍ਰਧਾਨ ਕਿਸਾਨ ਵਿੰਗ, ਬਲਵਿੰਦਰ ਗਿੱਲ ਸਰਕਲ ਇੰਚਾਰਜ, ਤੇਜਾ ਮਲਕਾਣਾ ਬਲਾਕ ਪ੍ਰਧਾਨ ਕਿਸਾਨ ਵਿੰਗ, ਸੁਰਜੀਤ ਭੱਮ ਕੌਂਸਲਰ, ਜਗਸੀਰ ਸਿੰਘ ਹਲਕਾ ਪ੍ਰਧਾਨ ਆਈ.ਟੀ ਵਿੰਗ, ਗੁਰਚਰਨ ਸਿੰਘ ਚਰਨਾ ਕਲੱਬ ਪ੍ਰਧਾਨ ਨਵਾਂ ਪਿੰਡ, ਹਰਬੰਸ ਸਿੰਘ ਨਵਾਂ ਪਿੰਡ, ਰਾਜਵੰਤ ਸਿੰਘ ਸਰਪੰਚ ਬਹਿਮਣ, ਕਾਲਾ ਸਿੰਘ ਬਹਿਮਣ, ਡੂੰਗਰ ਸੀਂਗੋ ਆਦਿ ਆਗੂ ਹਾਜਿਰ ਸਨ।

Share Button

Leave a Reply

Your email address will not be published. Required fields are marked *