ਪਿੰਡ ਫੱਤਾ ਬਾਲੂ ਵਿੱਚ ਅੱਗ ਲੱਗਣ ਨਾਲ ਦੋ ਮੱਝਾਂ, ਦੋ ਕੱਟਰੂ ਤੇ ਮਾਂ ਪੁੱਤ ਝੁਲਸੇ

ss1

ਪਿੰਡ ਫੱਤਾ ਬਾਲੂ ਵਿੱਚ ਅੱਗ ਲੱਗਣ ਨਾਲ ਦੋ ਮੱਝਾਂ, ਦੋ ਕੱਟਰੂ ਤੇ ਮਾਂ ਪੁੱਤ ਝੁਲਸੇ
ਕਿਸਾਨ ਦਾ ਲੱਖਾਂ ਰੁਪਏ ਦਾ ਹੋਇਆ ਨੁਕਸਾਨ

downloadਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਹਰਿਆਣੇ ਦੀ ਹੱਦ ਦੇ ਨਾਲ ਲਗਦੇ ਪਿੰਡ ਫੱਤਾ ਬਾਲੂ ਵਿੱਚ ਦੀਵਾਲੀ ਦੀ ਰਾਾਤ ਕਰੀਬ ਗਿਆਰਾਂ ਵਜੇ ਇੱਕ ਕਿਸਾਨ ਦੇ ਘਰ ਲਾਗਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚੋਂ ਚਿੰਗਾੜੀ ਡਿੱਗਣ ਨਾਲ ਕਿਸਾਨ ਦੇ ਡੰਗਰਾਂ ਵਾਲੇ ਕਮਰੇ ਵਿੱਚ ਅੱਗ ਲੱਗਣ ਕਾਰਨ ਕਿਸਾਨ ਦੀਅਆਂ ਦੋ ਸੱਜਰ ਸੂਈਆਂ ਮੱਝਾਂ, ਦੋ ਕੱਟਰੂਆਂ ਦੇ ਝੁਲਸ ਜਾਣ ਅਤੇ ਡੰਗਰਾਂ ਵਾਲੇ ਕਮਰੇ ਦੇ ਢਹਿ-ਢੇਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦੋਂ ਕਿ ਇੱਕਠੇ ਹੋਏ ਪਿੰਡ ਦੇ ਲੋਕਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਘਟਨਾ ਵਿੱਚ ਡੰਗਰਾਂ ਨੂੰ ਬਚਾਉਂਦਿਆ-ਬਚਾਉਂਦਿਆ ਇੱਕ ਬਿਰਧ ਔਰਤ ਅਤੇ ਇੱਕ ਨੌਜਵਾਨ ਵੀ ਅੱਗ ਦੀ ਲਪੇਟ ਵਿੱਚ ਆ ਕੇ ਜਖਮੀ ਹੋ ਗਏ।

         ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗਰੀਬ ਕਿਸਾਨ ਗੁਰਚਰਨ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਫੱਤਾ ਬਾਲੂ ਦੀਵਾਲੀ ਦੇ ਜਸ਼ਨ ਮਨਾ ਕੇ ਅਤੇ ਠੰਢ ਹੋਣ ਕਾਰਨ ਆਪਣੀਆਂ ਦੋਵੇਂ ਸੱਜਰ ਸੂਈਆਂ ਮੱਝਾਂ ਅਤੇ ਦੋ ਕੱਟਰੂਆਂ ਨੂੰ ਤੂੜੀ ਵਾਲੇ ਕਮਰੇ ‘ਚ ਬੰਨ੍ਹ ਕੇ ਪਰਿਵਾਰ ਸਮੇਤ ਆਪਣੇ ਕਮਰੇ ‘ਚ ਸੌਂ ਗਿਆ ਪ੍ਰੰਤੂ ਗਿਆਰਾਂ ਕੁ ਵਜੇ ਰਾਤ ਨੂੰ ਜਦੋਂ ਪਸ਼ੂਆਂ ਨੇ ਅੜਿੰਗਣਾ ਸੂਰੂ ਕਰ ਦਿੱਤਾ ਅਤੇ ਉਹਨਾਂ ਨੇ ਉੱਠ ਕੇ ਦੇਖਿਆ ਤਾਂ ਪਸ਼ੂਆਂ ਵਾਲੇ ਕਮਰੇ ‘ਚ ਅੱਗ ਲੱਗੀ ਹੋਈ ਸੀ। ਅੱਗ ਦੀ ਲਪੇਟ ‘ਚ ਆਏ ਪਸ਼ੂਆਂ ਨੂੰ ਬਾਹਰ ਕੱਢਦੇ ਸਮੇਂ ਬਿਰਧ ਮਾਤਾ ਬਲਵਿੰਦਰ ਕੌਰ (65 ਸਾਲਾ) ਅਤੇ ਘਰ ਦਾ ਮਾਲਕ ਗੁਰਚਰਨ ਸਿੰਘ ਵੀ ਅੱਗ ਵਿੱਚ ਝੁਲਸ ਗਏ।ਜਿੰਨ੍ਹਾਂ ਦਾ ਪਿੰਡ ਦੇ ਹੀ ਡਾਕਟਰ ਤੋਂ ਇਲਾਜ਼ ਕਰਵਾਇਆ ਜਾ ਰਿਹਾ ਹੈ।

        ਪੀੜਿਤ ਕਿਸਾਨ ਦੇ ਗੁਆਂਢੀ ਰਾਜਵੰਤ ਸਿੰਘ ਨੇ ਦੋਸ਼ ਲਾਇਆ ਹੈ ਕਿ ਉਹਨਾਂ ਨੇ ਕਈ ਵਾਰ ਅਗਜਨੀ ਦੀ ਘਟਨਾ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਪ੍ਰੰਤੂ ਅੱਗੋਂ ਫੋਨ ਚੁੱਕਣ ਵਾਲਿਆ ਨੇ ਘਟਨਾ ਸਥਾਨ ‘ਤੇ ਪਹੁੰਚਣ ਦੀ ਥਾਂ ਅਪ-ਸ਼ਬਦ ਵਰਤਦਿਆਂ ਫੋਨ ਕੱਟ ਦਿੱਤਾ।ਜਿਸ ਕਾਰਨ ਟਰੈਕਟਰਾਂ, ਟੈਕੀਆਂ ਦੀ ਮੱਦਦ ਨਾਲ ਪਾਣੀ ਲਿਆ ਕੇ ਪਿੰਡ ਵਾਸੀਆਂ ਨੇ ਕਰੀਬ ਚਾਰ ਘੰਟਿਆਂ ‘ਚ ਅੱਗ ‘ਤੇ ਕਾਬੂ ਪਾਇਆ।

         ਘਟਨਾ ਦਾ ਪਤਾ ਲਗਦਿਆਂ ਹੀ ਸੀਂਗੋ ਚੌਂਕੀ ਦੇ ਮੁਲਾਜ਼ਮ, ਨਾਇਬ ਤਹਿਸੀਲਦਾਰ ਸ. ਅਵਤਾਰ ਸਿੰਘ, ਹਲਕਾ ਪਟਵਾਰੀ ਅਤੇ ਡਾ. ਅਵਤਾਰ ਸਿੰਘ ਟਿਵਾਣਾ ਦੀ ਦੇਖ-ਰੇਖ ‘ਚ ਪਸ਼ੂ ਚਕਿਤਸਕਾਂ ਦੀ ਟੀਮ ਪੀੜਿਤ ਪਰਿਵਾਰ ਦੇ ਘਰ ਪਹੁੰਚੀ, ਜਿੰਨ੍ਹਾਂ ਨੇ ਪਸ਼ੂਆਂ ਦਾ ਇਲਾਜ਼ ਕਰਨਾ ਸ਼ੁਰੂ ਕੀਤਾ ਅਤੇ ਵਿਸ਼ਵਾਸ ਦੁਆਇਆ ਕਿ ਉਹ ਸਰਕਾਰੀ ਤੌਰ ‘ਤੇ ਹੀ ਉਕਤ ਪਸ਼ੂਆਂ ਦਾ ਇਲਾਜ਼ ਕਰਨਗੇ।

         ਇਸ ਮੌਕੇ ਪੀੜਿਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ. ਜਗਸੀਰ ਸਿੰਘ ਸਰਪੰਚ ਫੱਤਾ ਬਾਲੂ, ਬਲਜੀਤ ਸਿੰਘ ਨੰਬਰਦਾਰ, ਮਲਕੀਤ ਸਿੰਘ, ਕਿਸਾਨ ਆਗੂ ਯੋਧਾ ਸਿੰਘ ਨੰਗਲਾ, ਬਹੱਤਰ ਸਿੰਘ ਨੰਗਲਾ ਕਿਸਾਨ ਆਗੂ, ਦਲਜੀਤ ਸਿੰਘ ਲਹਿਰੀ ਕਿਸਾਨ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਿਤ ਕਿਸਾਨ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

Share Button

Leave a Reply

Your email address will not be published. Required fields are marked *