ਪਿੰਡ ਨੰਗਲਾ ਦਾ ਭੇਦ ਭਰੇ ਹਲਾਤਾਂ ਵਿੱਚ ਨੌਜਵਾਨ ਅਗਵਾਹ ਹੋਣ ਨਾਲ ਸਨਸਨੀ ਫੈਲੀ

ss1

ਪਿੰਡ ਨੰਗਲਾ ਦਾ ਭੇਦ ਭਰੇ ਹਲਾਤਾਂ ਵਿੱਚ ਨੌਜਵਾਨ ਅਗਵਾਹ ਹੋਣ ਨਾਲ ਸਨਸਨੀ ਫੈਲੀ

26-snap-gurpreet-laptaਤਲਵੰਡੀ ਸਾਬੋ, 26 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦਾ ਨੌਜਵਾਨ ਭੇਦ ਭਰੇ ਹਲਾਤਾਂ ਵਿੱਚ ਗੁੰਮ ਹੋ ਗਿਆ। ਜਥੇਦਾਰ ਮੰਦਰ ਸਿੰਘ ਨੇ ਦੱਸਿਆ ਕਿ ਬਾਰਵੀਂ ਪਾਸ ਗੁਰਪ੍ਰੀਤ ਸਿੰਘ (18) ਪੁੱਤਰ ਲੀਲਾ ਸਿੰਘ ਖਾਕੀ ਕੁੜਤਾ ਪਜਾਮਾ ਪਾ ਕੇ ਘਰ ਤੋਂ ਜ਼ਰੂਰੀ ਕਾਗਜਾਤ ਲੈ ਕੇ ਆਈ. ਟੀ. ਆਈ ਵਿੱਚ ਦਾਖਲਾ ਭਰਨ ਲਈ ਗਿਆ ਸੀ ਜਿਸ ਕੋਲ ਹਜਾਰਾਂ ਰੁਪਏ ਦੀ ਨਕਦ ਰਾਸ਼ੀ ਵੀ ਸੀ ਜਦੋਂ ਉਹ ਆਈ. ਟੀ. ਆਈ. ਵਿੱਚ ਦਾਖਲੇ ਦਾ ਪਤਾ ਲੈ ਕੇ ਬਠਿੰਡਾ ਦੇ ਬੱਸ ਸਟਾਪ ਤੋਂ ਪਿੰਡ ਵਾਲੀ ਬੱਸ ਚੜ੍ਹਨ ਲੱਗਾ ਤਾਂ ਉਸਨੇ ਘਰ ਵਿੱਚ ਆਪਣੇ ਮੋਬਾਇਲ ਤੋਂ ਫੋਨ ਕਰਕੇ ਵਾਪਸ ਆਉਣ ਬਾਰੇ ਦੱਸਿਆ ਪ੍ਰੰਤੂ ਜਦੋਂ ਸ਼ਾਮ ਨੂੰ ਨੌਜਵਾਨ ਦੇ ਘਰ ਵਾਪਸ ਨਾ ਆਉਣ ਤੇ ਮਾਪਿਆਂ ਨੇ ਆਪਣੇ ਸਪੁੱਤਰ ਦੇ ਮੋਬਾਇਲ ‘ਤੇ ਫੋਨ ਕੀਤਾ ਤਾਂ ਉਹ ਬੰਦ ਆ ਰਿਹਾ ਸੀ ਤਾਂ ਤਰੁੰਤ ਜਿੱਥੇ ਉਨ੍ਹਾਂ ਆਸ-ਪਾਸ ਤੋਂ ਉਕਤ ਨੌਜਵਾਨ ਨੂੰ ਭਾਲਿਆ ਉੱਥੇ ਉਨ੍ਹਾਂ ਤਲਵੰਡੀ ਸਾਬੋ ਅਧੀਨ ਪੈਂਦੀ ਸੀਂਗੋ ਦੇ ਚੌਕੀ ਇੰਚਾਰਜ ਗੁਰਮੇਲ ਸਿੰਘ ਨੂੰ ਨੌਜਵਾਨ ਦੇ ਗੁੰਮ ਹੋਣ ਬਾਰੇ ਸੂਚਨਾ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਨੌਜਵਾਨ ਨੂੰ ਕਿਸੇ ਨੇ ਅਗਵਾ ਕੀਤਾ ਹੈ ਉਨ੍ਹਾਂ ਪੁਲਿਸ ਕੋਲੋਂ ਉਕਤ ਨੌਜਵਾਨ ਨੂੰ ਜਲਦੀ ਲੱਭਣ ਦੀ ਮੰਗ ਕੀਤੀ ਹੈ।

     ਇਸ ਬਾਰੇ ਚੌਂਕੀ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਇਸ ਘਟਨਾ ਦੀ ਸੂਚਨਾ ਆ ਗਈ ਹੈ ਤੇ ਅਸੀਂ ਬਣਦੀ ਕਾਰਵਾਈ ਕਰਕੇ ਮੋਬਾਇਲ ਫੋਨ ਦੀ ਕਾਲ ਡੀਟੇਲ ਕਢਵਾ ਰਹੇ ਹਾਂ ਜਲਦੀ ਹੀ ਨੌਜਵਾਨ ਨੂੰ ਲੱਭ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *