ਪਿੰਡ ਨਾਥਪੁਰਾ ਤੋਂ ਡੈਡ ਬਾਡੀ ਮਿਲੀ

ss1

ਪਿੰਡ ਨਾਥਪੁਰਾ ਤੋਂ ਡੈਡ ਬਾਡੀ ਮਿਲੀ

 

ਰਾਮਪੁਰਾ ਫੂਲ, 9 ਜੁਲਾਈ (ਕੁਲਜੀਤ ਸਿੰਘ ਢੀਂਗਰਾ) ਨਜਦੀਕੀ ਪਿੰਡ ਨਾਥਪੁਰਾ ਦੀ ਸਮਸਾਨ ਘਾਟ ਦੇ ਟੋਏ ਵਿਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਲਵਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਕੀ ਅਤੇ ਮੀਤ ਪ੍ਰਧਾਨ ਪ੍ਰਦੀਪ ਸਰਮਾ ਬਿੱਲਾ ਨੇ ਦੱਸਿਆ ਕਿ ਜਗਸੀਰ ਸਿੰਘ ਪੁੱਤਰ ਲਾਲ ਸਿੰਘ 50 ਸਾਲ ਦੀ ਲਾਸ਼ ਪਿੰਡ ਨਾਥਪੁਰਾ ਦੀ ਸਮਸ਼ਾਨ ਘਾਟ ਦੇ ਟੋਏ ਵਿੱਚੋਂ ਮਿਲੀ । ਸੂਚਨਾ ਮਿਲਣ ਤੇ ਮਾਲਵਾ ਵੈਲਫੇਅਰ ਸੋਸਾਇਟੀ ਦੇ ਵਰਕਰ ਜਗਤਾਰ ਸਿੰਘ ਤਾਰੀ, ਪਵਨ ਸਿੰਗਲਾ ਅਤੇ ਸੋਨੂੰ ਸਿੰਗਲਾ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਲਿਆਂਦਾ । ਤਫਤੀਸੀ ਅਫਸਰ ਇਕਬਾਲ ਸਿੰਘ ਥਾਣਾ ਨਥਾਣਾ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਗਈ ।

Share Button

Leave a Reply

Your email address will not be published. Required fields are marked *