Fri. Apr 26th, 2019

ਪਿੰਡ ਦੀਪਗੜ ਵਿਖੇ ਚੋਰਾਂ ਵੱਲੋਂ 2 ਮੱਝਾਂ ਅਤੇ 2 ਕੱਟੜੂ ਚੋਰੀ

ਪਿੰਡ ਦੀਪਗੜ ਵਿਖੇ ਚੋਰਾਂ ਵੱਲੋਂ 2 ਮੱਝਾਂ ਅਤੇ 2 ਕੱਟੜੂ ਚੋਰੀ
ਵਿਧਾਇਕ ਸਦੀਕ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਕੀਤਾ ਹਮਦਰਦੀ ਦਾ ਪ੍ਰਗਟਾਵਾ

vikrant-bansalਭਦੌੜ 11 ਅਕਤੂਬਰ (ਵਿਕਰਾਂਤ ਬਾਂਸਲ) ਬੀਤੀ ਰਾਤ ਚੋਰਾਂ ਨੇ ਪਿੰਡ ਦੀਪਗੜ ਵਿਖੇ ਦੋ ਮੱਝਾਂ ਅਤੇ ਦੋ ਕੱਟੜੂ ਚੋਰੀ ਕਰ ਲਏ, ਜਿਸ ਕਾਰਨ ਲੋਕਾਂ ਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿਸਤਰੀ ਕਰਮ ਸਿੰਘ ਨਿਵਾਸੀ ਦੀਪਗੜ ਦੇ ਘਰੋਂ ਬੀਤੀ ਰਾਤ ਦੋ ਮੱਝਾਂ ਅਤੇ ਦੋ ਕੱਟੜੂ ਚੋਰੀ ਕਰ ਲਏ ਜਿੰਨਾਂ ਦੀ ਕੀਮਤ ਤਕਰੀਬਨ ਡੇਢ ਲੱਖ ਰੁਪਏ ਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਮ ਸਿੰਘ ਦੇ ਪੁੱਤਰ ਗੁਰਤੇਜ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਰਿਹਾਇਸ਼ ਵੱਖਰੇ ਮਕਾਨ ਵਿੱਚ ਹੈ ਪਰ ਪਸ਼ੂ ਮੁੱਖ ਸੜਕ ਨੇੜੇ ਚਾਰਦੀਵਾਰੀ ਅੰਦਰ ਬੰਨੇ ਹੁੰਦੇ ਹਨ। ਸਵੇਰੇ ਸਮੇਂ ਜਦੋਂ ਮਾਤਾ ਬਲਜਿੰਦਰ ਕੌਰ ਮੱਝਾਂ ਨੂੰ ਪੱਠੇ ਪਾਉਣ ਲਈ ਰੋਜ਼ਾਨਾ ਵਾਂਗ ਗਈ ਤਾਂ ਉਸਨੇ ਦਰਵਾਜ਼ਾ ਖੁੱਲਾ ਹੋਇਆ ਦੇਖਿਆ ਅਤੇ ਦੋਵੇ ਮੱਝਾਂ ਅਤੇ ਦੋਵੇਂ ਕੱਟੜੂ ਗਾਇਬ ਸਨ ਪਰ ਉਹਨਾਂ ਦੇ ਸੰਗਲ ਕਿੱਲਿਆਂ ਨਾਲ ਉਸੇ ਤਰਾਂ ਬੰਨੇ ਹੋਏ ਸਨ। ਚੋਰਾਂ ਨੇ ਘਰ ਦੇ ਛੋਟੇ ਦਰਵਾਜ਼ੇ ਨੂੰ ਤੋੜ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਵੱਡਾ ਗੇਟ ਲੋਹੇ ਦਾ ਅਤੇ ਮੁੱਖ ਸੜਕ ‘ਤੇ ਲੱਗਦਾ ਹੋਣ ਕਰਕੇ ਇਸਨੂੰ ਨਹੀਂ ਖੋਲਿਆ ਗਿਆ। ਪੀੜਤ ਪਰਿਵਾਰ ਨੇ ਇਸ ਘਟਨਾ ਦੀ ਸ਼ਿਕਾਇਤ ਥਾਣਾ ਭਦੌੜ ਵਿਖੇ ਦਰਜ ਕਰਵਾਈ ਅਤੇ ਪੁਲਿਸ ਮੁਲਾਜਮਾਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਪਰਿਵਾਰ ਨੂੰ ਚੋਰ ਜਲਦੀ ਕਾਬੂ ਕਰਨ ਦਾ ਭਰੋਸਾ ਦਿੱਤਾ। ਹਲਕਾ ਭਦੌੜ ਤੋਂ ਕਾਂਗਰਸੀ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਘਟਨਾ ਸਥਾਨ ਤੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਵਿਧਾਇਕ ਸਦੀਕ ਨੇ ਕਿਹਾ ਕਿ ਰੋਜ਼ਾਨਾ ਹੋ ਰਹੀਆਂ ਚੋਰੀਆਂ ਕਾਰਨ ਇਲਾਕੇ ਦੇ ਲੋਕ ਡਾਢੇ ਦੁਖੀ ਹਨ । ਪਰਿਵਾਰ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਉਹਨਾਂ ਨੇ ਇਸ ਸਬੰਧੀ ਐਸ.ਐਸ.ਪੀ. ਬਰਨਾਲਾ ਨਾਲ ਗੱਲਬਾਤ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਉੲਨਾਂ ਨਾਲ ਜਗਦੀਪ ਸਿੰਘ ਜੱਗੀ, ਜੋਗਿੰਦਰ ਸਿੰਘ ਮਠਾੜੂ, ਸੂਰਜ ਭਾਰਦਵਾਜ, ਕੁਲਦੀਪ ਸਿੰਘ, ਤੇਜਪਾਲ ਸਿੰਘ, ਮਹਿੰਦਰ ਸਿੰਘ, ਮੇਜਰ ਸਿੰਘ, ਨਾਇਬ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: