’ਪਿੰਡ ਦੀਆਂ ਖੇਡਾਂ’ ਗੀਤ ਤੋਂ ਬਹੁਤ ਆਸਾਂ ਗਾਇਕ ਜੋੜੀ ਰਾਜਾ ਮਰਖਾਈ-ਦੀਪ ਕਿਰਨ

ss1

‘ਪਿੰਡ ਦੀਆਂ ਖੇਡਾਂ’ ਗੀਤ ਤੋਂ ਬਹੁਤ ਆਸਾਂ ਗਾਇਕ ਜੋੜੀ ਰਾਜਾ ਮਰਖਾਈ-ਦੀਪ ਕਿਰਨ

photoਸਾਦਿਕ, 11 ਅਕਤੂਬਰ (ਗੁਲਜ਼ਾਰ ਮਦੀਨਾ)-ਪੰਜਾਬੀ ਸੱਭਿਆਚਾਰਕ ਅਤੇ ਪਰਿਵਾਰਿਕ ਗੀਤਾਂ ਦੀ ਦੋਗਾਣਾ ਗਾਇਕ ਜੋੜੀ ਰਾਜਾ ਮਰਖਾਈ-ਬੀਬਾ ਦੀਪ ਕਿਰਨ ਜਿਨਾਂ ਨੇ ਆਪਣੇ ਮਾਰਕੀਟ ਵਿੱਚ ਚੱਲ ਰਹੇ ਸੁਪਰਹਿੱਟ ਗੀਤ ‘ਦੋ ਗੱਲਾਂ ਕਰਲੈ ਹਾਣਦਿਆ, ਚੰਨ ਮੇਰਿਆ, ਪਟਵਾਰੀ, ਦੋ ਟੁੱਕ ਫ਼ੈਸਲਾ, ਹਾੜੀ ਸਾਉਣੀ, ਹੌਲੀ ਹੌਲੀ ਬੋਲ ਚੰਨ ਵੇ ਅਤੇ ਪੱਗ ਦੀ ਪੂਣੀ ਵਰਗੇ ਆਦਿ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ਅੰਦਰ ਇਕ ਵੱਖਰੀ ਹੀ ਜਗਾ ਬਣਾਈ ਹੋਈ ਹੈ ਤੇ ਉਹੀ ਗਾਇਕ ਜੋੜੀ ਆਪਣਾ ਬਿਲਕੁਲ ਨਵਾਂ ਸਿੰਗਲ ਟ੍ਰੈਕ ‘ਪਿੰਡ ਦੀਆਂ ਖੇਡਾਂ’ ਲੈਕੇ ਇਕ ਵਾਰ ਫਿਰ ਦਰਸ਼ਕਾਂ ਦੇ ਰੁਬਰੂ ਹੋ ਰਹੇ ਹਨ। ਇਸ ਸੰਬੰਧੀ ਗੱਲਬਾਤ ਦੌਰਾਨ ਗਾਇਕ ਰਾਜਾ ਮਰਖਾਈ ਨੇ ਦੱਸਿਆ ਕਿ ਇਸ ਗੀਤ ਨੂੰ ਅਨੰਦ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ, ਇਸ ਗੀਤ ਨੂੰ ਗੀਤਕਾਰ ਛਿੰਦਾ ਕੂਹਲੀਕਲਾਂ ਨੇ ਇਕ-ਇਕ ਸ਼ਬਦ ਬਾ-ਕਮਾਲ ਲਿਖੇ ਹਨ, ਮਿਊਜ਼ਿਕ ਦੀ ਪਿਆਰੀਆਂ ਧੁਨਾ ਨਾਲ ਪ੍ਰਸਿੱਧ ਸੰਗੀਤਕਾਰ ਵਿਕਟਰ ਕਬੋਜ ਨੇ ਜੀਅ ਤੋੜ ਮਿਹਨਤ ਲਾ ਕਿ ਤਿਆਰ ਕੀਤਾ ਹੈ ਅਤੇ ਪੇਸ਼ਕਸ਼ ਸੁਖਜੀਤ ਬਰਾੜ ਦੀ ਹੈ। ਉਨਾਂ ਅੱਗੇ ਕਿਹਾ ਕੇ ਇਸ ਗੀਤ ਦਾ ਵੀਡੀਓ ਵੀ ਬਹੁਤ ਜਲਦ ਬਣਾ ਰਹੇ ਹਾਂ ਜਿਸ ਨੂੰ ਦਰਸ਼ਕ ਪੰਜਾਬੀ ਦੇ ਵੱਖ-ਵੱਖ ਚੈਨਲਾਂ ਤੇ ਵੇਖ ਸਕਣਗੇ। ਗਾਇਕ ਰਾਜਾ ਮਰਖਾਈ ਨੇ ਅੱਗੇ ਕਿਹਾ ਕੇ ਇਹ ਗੀਤ ‘ਪਿੰਡਾਂ ਦੀਆਂ ਖੇਡਾਂ’ ਇਕ ਪਰਿਵਾਰਿਕ ਗੀਤ ਹੈ ਅਤੇ ਮਾਂ ਖੇਡ ਕਬੱਡੀ ਦੇ ਅਧਾਰ ਦੇ ਲਿਖਿਆ ਗਿਆ ਹੈ, ਜਿਸ ਵਿੱਚ ਇਕ ਮੰਗੇਤਰ ਮੁਟਿਆਰ ਆਪਣੇ ਮਾਹੀ ਨੂੰ ਆਪਣੇ ਪਿੰਡ ਹੋ ਰਹੇ ਕਬੱਡੀ ਦੇ ਮੈਚ ਸੰਬੰਧੀ ਗੱਲਬਾਤ ਕਰਦੀ ਹੈ ਕਿ ਇਸ ਵਾਰ ਪਹਿਲਾ ਇਨਾਮ ਤੂੰ ਹੀ ਜਿੱਤ ਕੇ ਲੈਕੇ ਜਾਣਾ ਹੈ ਅਤੇ ਮੇਰੀਆਂ ਸਹੇਲੀਆਂ ਵਿੱਚ ਮੇਰੀ ਪੂਰੀ ਟਾਹੋਰ ਬਣਾ ਕਿ ਜਾਣੀ ਹੈ। ਅੱਗੇ ਗੱਭਰੂ ਵੀ ਆਪਣੀ ਮੰਗੇਤਰ ਮੁਟਿਆਰ ਨਾਲ ਵਾਅਦਾ ਕਰਦਾ ਹੈ ਕਿ ਇਸ ਵਾਰ ਬਾਬਾ ਜੀ ਦੀ ਕਿਰਪਾ ਨਾਲ ਮੈਚ ਜਿੱਤ ਕੇ ਹੀ ਲੈਕੇ ਜਾਣਾ ਹੈ। ਗਾਇਕ ਰਾਜਾ ਮਰਖਾਈ ਨੇ ਬਹੁਤ ਵਿਸ਼ਵਾਸ਼ ਨਾਲ ਕਿਹਾ ਕਿ ਇਸ ਗੀਤ ਤੋਂ ਮੈਨੂੰ ਬਹੁਤ ਉਮੀਦਾਂ ਹਨ ਹੁਣ ਉਮੀਦ ਕਰਦਾ ਹਾਂ ਕਿ ਮੇਰੀ ਉਮੀਦ ਤੋਂ ਵੀ ਜਿਆਦਾ ਪਿਆਰ ਸਾਡੇ ਹਿਸੇ ਆਏਗਾ। ਇਸ ਮੌਕੇ ਉਨਾਂ ਨਾਲ ਭਿੰਦਾ ਸੰਧੂ ਜੀਰਾ, ਗੀਤਕਾਰ ਰਜਿੰਦਰ ਨਾਗੀ ਅਤੇ ਕਰਮ ਸੰਧੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *