ਪਿੰਡ ਥੇਹ-ਕੱਲਾ ਵਿਖੇ ਪਿਛਲੇ ਕੁੱਝ ਸਮੇ ਤੋ ਪੈਨਸ਼ਨਾ ਨਾ ਮਿਲਣ ਕਾਰਨ ਲੋਕਾ ਵਿਚ ਭਾਰੀ ਰੌਸ ਸਰਪੰਚ ਵੱਲੋ ਨਹੀ ਵੰਡੀਆ ਜਾ ਰਹੀਆ ਪੈਨਸ਼ਨਾ

ss1

rimpal

ਖਾਲੜਾ/ਭਿੱਖੀਵਿੰਡ 19 ਸਤੰਬਰ ( ਰਿੰਪਲ ਗੌਲਣ/ਲਖਵਿੰਦਰ ਗੋਲਣ ) ਜਿਲਾ ਤਰਨਤਾਰਨ ਅਧੀਨ ਆਉਦੇ ਸੈਕਟਰ ਖਾਲੜਾ ਦੇ ਸਰਹੱਦ ਉੱਤੇ ਵਸੇ ਪਿੰਡ ਥੇਹ ਕੱਲਾ ਵਿਖੇ ਪਿਛਲੇ ਕੁੱਝ ਸਮੇ ਤੋ ਪੈਨਸ਼ਨਾ ਨਾ ਮਿਲਣ ਕਾਰਨ ਲੋਕਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸਮੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪਿੰਡ ਦੇ ਲੋਕਾ ਨੇ ਦੱਸਿਆ ਕਿ ਪਿੰਡ ਵਿਚ ਕੁੱਝ ਅਜਿਹੇ ਲੋਕ ਹਨ ਜਿੰਨਾ ਦੀਆ ਪੈਨਸ਼ਨਾ ਬਗੈਰ ਕਿਸੇ ਕਾਰਨ ਕੱਟੀਆ ਗਈਆ ਹਨ ਜਿੰਨਾ ਵਿਚ ਕੁੱਝ ਵਿਧਵਾ ਅੋਰਤਾ ਅਤੇ ਕੁੱਝ ਦੀਆ ਬੁਢਾਪਾ ਪੈਨਸ਼ਨਾ ਹਨ ਜੋ ਪਿਛਲੇ 3-4 ਸਾਲਾ ਤੋ ਕੱਟੀਆ ਗਈਆ ਹਨ ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸਾਬਕਾ ਸਰਪੰਚ ਮੇਜਰ ਸਿੰਘ ਵਾਸੀ ਥੇਹ ਕੱਲਾ ਨੇ ਦੱਸਿਆ ਕਿ ਪਿੰਡ ਵਿਚ ਸਰਪੰਚ ਬਣੇ ਨੂੰ ਤਕਰੀਬਨ 3 ਸਾਲ ਹੋ ਗਏ ਹਨ ਪ੍ਰੰਤੂ ਉਸਨੂੰ 2 ਸਾਲ ਤੋ ਪੈਨਸਨ ਨਹੀ ਮਿਲ ਰਹੀ ਅਤੇ ਕਿਸ ਕਾਰਨ ਕੱਟੀ ਗਈ ਹੈ ਇਹ ਵੀ ਨਹੀ ਦੱਸਿਆ ਗਿਆ ਉਹਨਾ ਇਹ ਵੀ ਕਿਹਾ ਕਿ ਪਿੰਡ ਦੇ ਸਰਪੰਚ ਵੱਲੋ ਪੈਨਸ਼ਨਾ ਦੁਬਾਰਾ ਲਗਵਾਉਣ ਲਈ ਫਾਰਮ ਭਰੇ ਗਏ ਸਨ ਪ੍ਰੰਤੂ ਅਜੇ ਤੱਕ ਸਾਡੀਆ ਪੈਨਸ਼ਨਬਾ ਨਹੀ ਲੱਗੀਆ ਇੱਕਤਰ ਹੋਈ ਜਾਣਕਾਰੀ ਅਨੁਸਾਰ ਇਹਨਾ ਲੋਕਾ ਵਿਚ ਕੁੱਝ ਅਜਿਹੇ ਲੋਕ ਹਨ ਜਿੰਨਾ ਦੇ ਘਰ ਦਾ ਗੁਜਾਰਾ ਬੜੀ ਮੁਸਕਿਲ ਨਾਲ ਚੱਲਦਾ ਹੈ ਅਤੇ ਉਹਨਾ ਨੂੰ ਸਿਰਫ ਆਸ ਹੁੰਦੀ ਹੈ ਤਾ ਉਹ ਵੀ ਪੈਨਸ਼ਨ ਅਤੇ ਜੋ ਪੰਜਾਬ ਸਰਕਾਰ ਵੱਲੋ ਸਹੁਲਤਾ ਦਿੱਤੀਆ ਜਾਦੀਆ ਹਨ ਉਹਨਾ ਦੀ ਪ੍ਰੰਤੂ ਜੋ ਸਹੂਲਤਾ ਸਰਕਾਰਾ ਵੱਲੋ ਦਿਤੀਆ ਜਾਦੀਆ ਹਨ ਜੇਕਰ ਉਹੀ ਗਰੀਬ ਨੂੰ ਨਾ ਮਿਲਣ ਤਾ ਉਹ ਰੋਣ ਤੋ ਇਲਾਵਾ ਹੋਰ ਕਰ ਵੀ ਕੀ ਸਕਦਾ ਹੈ ਪੈਨਸ਼ਨਾ ਦੇ ਸਬੰਧ ਵਿਚ ਸਾਬਕਾ ਸਰਪੰਚ ਸੋਹਣ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਲਾਗਲੇ ਪਿੰਡਾ ਵਿਚ ਪਿਛਲੀ ਵਾਰ 1000-1000 ਰੁਪਏ ਪੈਨਸ਼ਨਾ ਮਿਲੀਆ ਸਨ ਅਤੇ ਸਾਡੇ ਪਿੰਡ 500-500 ਰੁਪਏ ਅਤੇ ਹੁਣ ਏਸ ਮਹੀਨੇ ਵੀ ਸਾਨੂੰ ਪੈਨਸ਼ਨ ਸਰਪੰਚ ਨਹੀ ਦੇ ਰਿਹਾ ਉਹਨਾ ਕਿਹਾ ਕਿ ਜੇਕਰ ਸਰਪੰਚ ਪਾਸੋ ਪੈਨਸ਼ਨਾ ਬਾਰੇ ਪੁੱਛਿਆ ਜਾਦਾ ਹੈ ਤਾ ਉਹ ਅੱਗੋ ਜਵਾਬ ਦਿੰਦਾ ਹੈ ਕਿ ਜਾਉ ਜਿਥੋ ਮਰਜੀ ਲੈ ਲਵੋ ਇਸ ਸਬੰਧੀ ਪਿੰਡ ਦੇ ਲੋਕਾ ਵੱਲੋ ਡੀ.ਸੀ ਸਾਹਿਬ ਪਾਸੋ ਇਨਸਾਫ ਦੀ ਮੰਗ ਕੀਤੀ ਹੈ ਕਿ ਤੁਰੰਤ ਉਹਨਾ ਨੂੰ ਪੰਜਾਬ ਸਰਕਾਰਾ ਵੱਲੋ ਦਿੱਤੀਆ ਜਾ ਰਹੀਆ ਸਹੂਲਤਾ ਜਿਵੇ ਕਣਕ,ਆਟਾ,ਦਾਲ ਅਤੇ ਪਰ ਮਹੀਨੇ ਮਿਲਦੀ ਪੈਨਸ਼ਨਾ ਨੂੰ ਦਵਾਇਆ ਜਾਵੇ ਅਤੇ ਸਰਕਾਰੀ ਸਹੂਲਤਾਵਾ ਤੋ ਲੋਕਾ ਨੂੰ ਵਾਝੇ ਰੱਖਣ ਵਾਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਬੀ.ਡੀ.ੳ ਸਾਹਿਬ ਨਾਲ ਸੰਪਰਕ ਕਰਨ ਤੇ ਉਹਨਾ ਕਿਹਾ ਕਿ ਮੈ ਟ੍ਰੈਫਿਕ ਵਿਚ ਫਸਿਆ ਹਾ ਤੁਸੀ ਮੇਰੇ ਸੈਕਟਰੀ ਨਾਲ ਗੱਲ ਕਰ ਲਵੋ ਜਦੋ ਸੈਕਟਰੀ ਸੁਰਿੰਦਰ ਸਿੰਘ ਨਾਲ ਸੰਪਰਕ ਕੀਤਾ ਤਾ ਉਹਨਾ ਕਿਹਾ ਕਿ ਮੇਰੇ ਕੋਲ ਸਵੈਰੇ ਸਰਪੰਚ ਆ ਰਿਹਾ ਹੈ ਮੈ ਉਸਨੂੰ ਪੁੱਛਦਾ ਹਾ ਕਿ ਤੁਸੀ ਪੈਨਸ਼ਨਾ ਕਿਉ ਨਹੀ ਵੰਡੀਆ ਇਸ ਸਬੰਧੀ ਪਿੰਡ ਦੇ ਸਰਪੰਚ ਨਿਰਮਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾ ਉਹਨਾ ਕਿਹਾ ਕਿ ਮੈ ਤਾ ਪੈਨਸ਼ਨ ਵੰਡ ਚੁੱਕਾ ਹਾ ਲੋਕ ਤਾ 15 ਦਿਨਾ ਬਾਅਦ ਹੀ ਆਖ ਦਿੰਦੇ ਹਾ ਕਿ ਪੈਨਸ਼ਨ ਦੇ ਦਵੋ ਲੈਕਿੰਨ ਤੁਸੀ ਜਿੰਦਾ ਮਰਜੀ ਖਬਰ ਲਾਵੋ ਜਾ ਲੋਕ ਜਿੰਦਾ ਮਰਜੀ ਸ਼ਿਕਾਇਤਾ ਕਰਨ ਮੈਨੂੰ ਕੋਈ ਡਰ ਨਹੀ ਇਸ ਮੋਕੇ ਕਰਤਾਰ ਸਿੰਘ,ਗੁਰਮੇਜ ਸਿੰਘ,ਵੀਰ ਕੌਰ,ਬਗੀਚਾ ਸਿੰਘ,ਰਜਿੰਦਰ ਕੌਰ,ਮੇਜਰ ਸਿੰਘ,ਅਮਗਰੇਜ ਸਿੰਘ,ਜੋਗਿੰਦਰ ਸਿੰਘ ਆਦਿ ਹੋਰ ਵੀ ਪਿੰਡ ਦੇ ਲੋਕ ਹਾਜਿਰ ਸਨ

Share Button

Leave a Reply

Your email address will not be published. Required fields are marked *