ਪਿੰਡ ਚੰਦਪੁਰ ਬੇਲਾ ਵਿਖੇ ਚਾਰ ਰੋਜਾ ਕਬੱਡੀ ਕੱਪ ਸ਼ੁਰੂ

ss1

ਪਿੰਡ ਚੰਦਪੁਰ ਬੇਲਾ ਵਿਖੇ ਚਾਰ ਰੋਜਾ ਕਬੱਡੀ ਕੱਪ ਸ਼ੁਰੂ

ਕੀਰਤਪੁਰ ਸਾਹਿਬ 7 ਅਕਤੂਬਰ (ਸਰਬਜੀਤ ਸਿੰਘ ਸੈਣੀ) ਇਥੋਂ ਦੇ ਨਜਦੀਕੀ ਪਿੰਡ ਚੰਦਪੁਰ ਬੇਲਾ ਵਿਖੇ ਬਾਬਾ ਸੇਵਾ ਸਿੰਘ ਅਤੇ ਬਾਬਾ ਭਾਗ ਸਿੰਘ ਦੀ ਯਾਦ ਵਿੱਚ ਸਲਾਨਾ ਚਾਰ ਰੋਜਾ ਕਬੱਡੀ ਕੱਪ ਅੱਜ ਸ਼ੁਰੂ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਸ਼ਰਮਾਂ ਨੇ ਦੱਸਿਆ ਇਹ ਸਤਾਰਵਾਂ ਕਬੱਡੀ ਕੱਪ ਕਿਲਾ ਅਨੰਦਗੜ੍ਹ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਲਾਭ ਸਿੰਘ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਕਬੱਡੀ ਕੱਪ ਦੀ ਸ਼ੁਰੂਆਤ ਬਾਬਾ ਜੀ ਦੇ ਅਸ਼ੀਰਵਾਦ ਨਾਲ ਕੀਤੀ ਗਈ ਅਤੇ ਅੱਜ 32,35,40 ਅਤੇ 45 ਕਿਲੋ ਵਰਗ ਦੇ ਕਬੱਡੀ ਮੁਕਾਬਲੇ ਕਰਵਾਏ ਗਏ।ਉਹਨਾਂ ਦੱਸਿਆ ਕਿ 9 ਅਕਤੂਬਰ ਨੂੰ ਨਾਮਵਰ ਅੱਠ ਅਕੈਡਮੀਆਂ ਦੇ ਭੇੜ ਹੋਣਗੇ ਅਤੇ ਅੰਤ ਵਿੱਚ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਇਸ ਮੋਕੇ ਬਾਬਾ ਲਾਭ ਸਿੰਘ ਤੋਂ ਇਲਾਵਾ ਬਾਬਾ ਖੜਕ ਸਿੰਘ, ਸਰਪੰਚ ਜੋਤੀ ਸ਼ਰਮਾਂ, ਕਰਨੈਲ ਸਿੰਘ ਸਾਬਕਾ ਸੰਮਤੀ ਮੈਂਬਰ, ਭੀਮ ਸਿੰਘ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਹਰਨੇਕ ਸਿੰਘ ਲਾਲੀ, ਦਿਲਬਾਗ ਸਿੰਘ, ਨਾਨਕ ਸਿੰਘ, ਸੁਰਜੀਤ ਸਿੰਘ, ਮਨਦੀਪ ਸਿੰਘ, ਸੁਖਵੀਰ ਸਿੰਘ, ਦਲੀਪ ਸਿੰਘ ਨੇਗੀ , ਸਤਵੀਰ ਸਿੰਘ , ਜੋਗਾ ਸਿੰਘ , ਕੁਲਤਾਰ ਸਿੰਘ, ਬੀਬੀ ਸੱਤਿਆ ਦੇਵੀ, ਦਵਿੰਦਰ ਕੋਰ, ਸਤਿੰਦਰ ਕੋਰ, ਜਸਵਿੰਦਰ ਕੋਰ , ਗੀਤਿਕਾ ਸ਼ਰਮਾਂ, ਸੁਨੀਤਾ ਦੇਵੀ, ਕੁਲਵੰਤ ਸਿੰਘ, ਪੰਕਜ ਸ਼ਰਮਾਂ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *