ਪਿੰਡ ਖਾਈ ਦੇ ਸੈਕੜੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ( ਅ ) ‘ਚ ਸ਼ਾਮਲ

ਪਿੰਡ ਖਾਈ ਦੇ ਸੈਕੜੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ( ਅ ) ‘ਚ ਸ਼ਾਮਲ

ਜੇਕਰ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣਾ ਹੈ ਤਾਂ 2017 ‘ਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਦੀ ਸਰਕਾਰ ਲੈ ਕਿ ਆਉਣੀ ਪਵੇਗੀ : ਦਲਜੀਤ ਘੋਲੀਆ

28-27

ਨਿਹਾਲ ਸਿੰਘ ਵਾਲਾ 28 ਜੁਲਾਈ ( ਕੁਲਦੀਪ ਘੋਲੀਆ/ ਸਭਾਜੀਤ ਪੱਪੂ/ ਰਾਜਿੰਦਰ ਖੋਟੇ ) -: ਸ਼੍ਰੋਮਣੀ ਅਕਾਲੀ ਦਲ ( ਅ ) ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਰਿਵਾਰ ਜੋੜੋ ਮੁਹਿੰਮ ਤਹਿਤ ਪੰਜਾਬ ਦੇ ਪਿੰਡ-ਪਿੰਡ ਜਾ ਕਿ ਵਰਕਰ ਪਰਿਵਾਰ ਜੋੜ ਰਹੇ ਹਨ, ਜਿਸ ਤਹਿਤ ਨਜਦੀਕੀ ਪਿੰਡ ਖਾਈ ਤੋਂ ਲਖਵੀਰ ਸਿੰਘ ਮਾਣੂੰਕੇ ਦੇ ਯਤਨਾ ਸਦਕਾ ਸੈਕੜੇ ਪਰਿਵਾਰ ਅਕਾਲੀ ਦਲ (ਅ) ‘ਚ ਸ਼ਾਮਲ ਹੋਏ, ਇਸ ਸਮੇਂ ਸਮੂਹ ਆਗੂਆਂ ਨੇ ਸੰਬੋਧਨ ਕਰਦੇ ਕਿਹਾ ਕਿ ਜੇਕਰ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣਾ ਹੈ ਤਾਂ 2017 ‘ਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਦੀ ਸਰਕਾਰ ਲੈ ਕਿ ਆਉਣੀ ਪਵੇਗੀ, ਇਸ ਲਈ ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਸ੍ਰ: ਸਿਮਰਨਜੀਤ ਸਿੰਘ ਮਾਨ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਸਮੇਂ ਯੂਥ ਦੇ ਪ੍ਰਧਾਨ ਦਲਜੀਤ ਸਿੰਘ ਘੋਲੀਆ, ਵਰਕਿੰਗ ਕਮੇਟੀ ਮੈਂਬਰ ਬਲਦੇਵ ਸਿੰਘ ਗਗੜਾ, ਪ੍ਰੈਸ ਸਕੱਤਰ ਹਰਮੇਲ ਸਿੰਘ ਮਟਵਾਣੀ, ਜਿਲ੍ਹਾ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਅਮਨਦੀਪ ਕੌਰ ਮੀਤ ਪ੍ਰਧਾਨ ਮਨਜੀਤ ਕੌਰ ਗਗੜਾ, ਚੰਦ ਸਿੰਘ ਵੈਰੋਕੇ ਨੇ ਵੀ ਸੰਬੋਧਨ ਕੀਤਾ । ਇਸ ਸਮੇਂ ਅਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਰਟੀ ‘ਚ ਸ਼ਾਮਲ ਹੋਣ ਵਾਲੇ ਹਰ ਇੱਕ ਵਿਅਕਤੀ ਦਾ ਬਣਦਾ ਮਾਣ ਸਨਮਾਨ ਹਮੇਸ਼ਾਂ ਕੀਤਾ ਜਾਵੇਗਾ, ਪਾਰਟੀ ‘ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ ਮਾਨ ਸਾਹਿਬ ਦੀ ਉੱਚੀ ਸੋਚ ਤੇ ਸਿਧਾਂਤਾਂ ‘ਤੇ ਪਹਿਰਾ ਦੇਣ ਦਾ ਪ੍ਰਣ ਕੀਤਾ ਅਤੇ ਪਾਰਟੀ ਨਾਲ ਡੱਟ ਕਿ ਖੜ੍ਹਨ ਦਾ ਵਿਸ਼ਵਾਸ ਦਿਵਾਇਆ
ਜਗਰਾਜ ਸਿੰਘ, ਹਰਨੇਕ ਸਿੰਘ, ਭੁਪਿੰਦਰ ਸਿੰਘ, ਬਲਵੀਰ ਸਿੰਘ, ਅਜੈਬ ਸਿੰਘ, ਮੋਹਨ ਸਿੰਘ, ਮਿਲਖਾ ਸਿੰਘ, ਪਰਮਜੀਤ ਸਿੰਘ, ਚਮਕੌਰ ਸਿੰਘ, ਮੇਜਰ ਸਿੰਘ, ਸਤਪਾਲ ਸਿੰਘ, ਰਾਮ ਸਿੰਘ, ਉਜਾਗਰ ਸਿੰਘ, ਪੋਲਾ ਸਿੰਘ, ਨਾਇਬ ਸਿੰਘ, ਗੁਰਦਰਸ਼ਨ ਸਿੰਘ, ਪ੍ਰਕਾਸ਼ ਸਿੰਘ, ਚਤਰ ਸਿੰਘ, ਬਲਜੀਤ ਸਿੰਘ, ਨੇਕ ਸਿੰਘ, ਗੁਰਜੰਟ ਸਿੰਘ ਆਦਿ ਤੋਂ ਇਲਵਾ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: