ਪਿੰਡ ਖਰਾਬਲ ਬੱਸੀ ਦੇ ਮੁਹਲਾ ਸੁੰਦਰ ਨਗਰ ਚ ਫੈਲੀ ਗੰਦਗੀ ਨੂੰ ਲੈ ਕੇ ਲੇਬਰ ਪਾਰਟੀ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਪਿੰਡ ਖਰਾਬਲ ਬੱਸੀ ਦੇ ਮੁਹਲਾ ਸੁੰਦਰ ਨਗਰ ਚ ਫੈਲੀ ਗੰਦਗੀ ਨੂੰ ਲੈ ਕੇ ਲੇਬਰ ਪਾਰਟੀ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ
40 ਸਾਲਾਂ ਤੋਂ ਲੋਕ ਭੋਗ ਰਹੇ ਨੇ ਗੰਦਗੀ ਪਰੇ ਮਾਹੋਲ ਦਾ ਸੰਤਾਪ, 6,7 ਲੱਖ ਰੁਪਏ ਦੀ ਗ੍ਰਾਂਟ ਨੂੰ ਨਹੀਂ ਵਰਤਿਆ ਜਾ ਰਿਹਾ, ਲੋਕਾਂ ਨਾਲ ਕੀਤਾ ਜਾ ਰਿਹਾ ਹੈ ਧੱਕਾ
ਛਪੱੜ ਬਣਿਆਂ ਜ਼ਹਿਰੀਲੇ ਮਛੱਰਾਂ, ਮੱਖੀਆਂ, ਸੱਪਾਂ ਦੀ ਨਰਸਰੀ

dc-memorandom-oct-202016ਗੜ੍ਹਸ਼ੰਕਰ, 20 ਅਕਤੂਬਰ (ਅਸ਼ਵਨੀ ਸ਼ਰਮਾ): ਲੇਬਰ ਪਾਰਟੀ ਵਲੋਂ ਪਿੰਡ ਖਰਾਬਲ ਬੱਸੀ ਦੇ ਮੁਹਲਾ ਸੁੰਦਰ ਨਗਰ ਬਸਤੀ ਚ ਪਿਛੱਲੇ 40 ਸਾਲਾਂ ਤੋਂ ਨਰਕ ਭਰੀ ਜਿੰਗਦੀ ਭੋਗ ਰਹੇ ਲੋਕਾਂ ਦੀਆਂ ਮੁਸ਼ਿਕਲਾਂ ਨੂੰ ਲੈ ਕੇ ਪਾਰਟੀ ਦਾ ਇਕ ਵਫਦ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਪਿੰਡ ਦੇ ਮੁਹਲੇ ਦੀ ਸਾਰੀ ਸਥਿਤੀ ਬਿਆਨ ਕੀਤੀ, ਉਨਾਂ ਦਸਿਆ ਕਿ ਉਹ ਪਿਛੱਲੇ ਲੰਬੇ ਸਮੇਂ ਤੋਂ ਮਾਹਿਲ ਪੁਰ ਬਲਾਕ ਵਿਕਾਸ ਪੰਚਾਇਤ ਅਫਸਰ, ਸਬੰਧਤ ਜੇ ਈ ਦੇ ਸਾਰਾ ਮੋਕਾ ਧਿਆਨ ਵਿਚ 3 ਵਾਰੀ ਲਿਆ ਚੁੱਕੇ ਹਨ ਤੇ ਜਿਥੇ ਉਨਾਂ ਵਲੋਂ ਇਸ ਗੰਭੀਰ ਹੁੰਦੀ ਜਾ ਰਹੀ ਮੁਸ਼ਿਕਲ ਦੇ ਸਬੰਧ ਵਿਚ ਮੋਕਾ ਵੀ ਵੇਖਿਆ ਜਾ ਚੁੱਕਾ ਹੈ ਪਰ ਮੁਸ਼ਿਕਲ ਦਾ ਸਥਾਈ ਹੱਲ ਕਢਣ ਦੀ ਥਾਂ ਤੇ ਗੱਲੀਆਂ ਉਚੀਆਂ ਕਰਨ ਦੀਆਂ ਗੱਲਾਂ ਕਰਕੇ ਵਾਪਸ ਚਲੇ ਗਏ ਤੇ ਲੋਕਾਂ ਦੀ ਮੁਸਿਕਲ ਉਥੇ ਦੀ ਉਥੇ ਹੀ ਖੜੀ ਹੈ, ਇਹ ਵੀ ਹੈ ਕਿ ਸੁੰਦਰ ਲਗਰ ਦੇ ਕੰਮ ਵਾਸਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਕੋਲ ਲੋਕਾਂ ਨੂੰ ਗੰਦਗੀ ਵਿਚੋਂ ਬਾਹਰ ਕਢਣ ਲਈ 6,7 ਲੱਖ ਰੁਪਏ ਦੀ ਗ੍ਰਾਂਟ ਵੀ ਪਈ ਹੈ ਪਰ ਜਾਣਬੁਣ ਕੇ ਪੈਸੇ ਨੂੰ ਖਰਚਿਆ ਨਹੀਂ ਜਾ ਰਿਹਾ, ਜਿਸ ਦੇ ਸਿੱਟੇ ਵਜੋਂ ਲੋਕ ਤਰਾਂ ਤਰਾਂ ਦੀਆਂ ਬੀਮਾਰੀਆਂ ਨਾਲ ਪੀੜਤ ਹਨ ਤੇ ਸਾਰੀ ਸਥਿਤੀ ਭਿਆਨਕ ਬਦੀ ਪਈ ਹੈ। ਜਦੋ ਕਿ ਉਨਾਂ ਵਲੋਂ ਅਧਿਕਾਰੀਆਂ ਨੂੰ ਖਿਲਤੀ ਰੂਪ ਵਿਚ 28 ਜੂਨ 2016 ਨੂੰ ਫਿਰ ਲਿੱਖ ਕੇ ਵੀ ਦਿਤਾ ਜਾ ਚੁੱਕਾ ਹੈ। ਧੀਮਾਨ ਨੇ ਦਸਿਆ ਕਿ ਜਿਆਦਾਤਰ ਪਿੰਡ ਦੇ 800 ਲੋਕਾਂ ਦੀ ਅਬਾਦੀ ਦਾ ਇਕੋ ਛਪੱੜ ਵਿਚ ਗੰਦਾ ਘਰਾਂ ਦੀਆਂ ਟੁਆਲਿਟਾਂ ਵਾਲਾ ਪਾਣੀ ਪਾਇਆ ਜਾ ਰਿਹਾ ਹੈ, ਜਿਸ ਕਾਰਨ ਛਪੱੜ ਦਾ ਪਾਣੀ ਉਸ ਵਿਚੋਂ ਓਵਰ ਫਲੋ ਹੋ ਕੇ ਸੜਕ, ਖੇਤਾਂ ਅਤੇ ਲੋਕਾਂ ਦੇ ਘਰਾਂ ਵਿਚ ਘੁੰਮਦਾ ਰਹਿੰਦਾ ਹੈ। ਇਸ ਗੰਦੇ ਪਾਣੀ ਦਾ ਸੰਤਾਪ ਛਪੱੜ ਦੇ ਮੁੰਢ ਬੱਸੇ ਸੁੰਦਰ ਨਗਰ ਦੀ ਅਬਾਦੀ ਦੇ ਲੋਕਾਂ ਦੇ 40,45 ਘਰਾਂ ਨੂੰ ਭੁਗਤਣਾ ਪੈਂਦਾ ਹੈ। ਹਾਲਤ ਇਹ ਹੈ ਕਿ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਛਪੱੜ ਵਿਚ ਜਾਣਾ ਚਾਹੀਦਾ ਹੈ ਪਰ ਇਸ ਦੇ ਉਲਟ ਛਪੱੜ ਦਾ ਗੰਦਾ ਪਾਣੀ ਹੁਣ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਰਿਹਾ ਹੈ, ਗੰਦੇ ਪਾਣੀ ਦੀਆਂ ਬਦਬੂ ਮਾਰਦੀਆਂ ਸੁੰਡੀਆਂ ਹੁਣ ਉਨਾਂ ਦੇ ਘਰਾਂ ਵਿਚ ਬੜ ਰਹੀਆਂ ਹਨ ਤੇ ਬੇਹਦ ਜਿਆਦਾ ਪ੍ਰੇਸ਼ਾਨ ਹਨ। ਇਥੋ ਤੀਕ ਹਲਾਤ ਖਰਾਬ ਹੋ ਚੁੱਕੇ ਹਨ ਕਿ ਲੋਕਾਂ ਦਾ ਅਪਣੇ ਹੀ ਘਰਾਂ ਵਿਚ ਬੈਠਣਾ ਮੁਸੀਬਤਾਂ ਭਰਿਆ ਬਣਿਆ ਪਿਆ ਹੈ, ਅਗਰ ਏਹੀ ਸਥਿਤੀ ਰਹੀ ਤਾ ਕਦੇ ਵੀ ਲੋਕ ਦਮਾ, ਚਮੜੀ ਰੋਗਾਂ, ਅਲਰਜ਼ੀ, ਕੈਂਸਰ ਅਤੇ ਅੱਖਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ ਤੇ ਪਿੰਡ ਕਦੇ ਵੀ ਇਸ ਇਲਾਕੇ ਵਿਚ ਮਹਾਂਮਾਰੀ ਫੈਲ ਸਕਦੀ ਹੈ।
ਧੀਮਾਨ ਨੇ ਦਸਿਆ ਕਿ ਪੈਂਡੂ ਵਿਕਾਸ ਵਿਭਾਗ ਦੇ ਉਚ ਅਧਿਕਾਰੀ ਆਪ ਸਰਕਾਰੀ ਖ੍ਰਜਾਨੇ ਦੇ ਸਹਾਰੇ ਏਅਰ ਕੰਡੀਸ਼ਨਾਂ ਵਾਲੇ ਦਫਤਰਾਂ ਵਿਚ ਬੈਠ ਕੇ ਹੀ ਅਪਣਾ ਗੁਜਾਰਾ ਕਰਦੇ ਹਨ ਤੇ ਜਦੋਂ ਕਿ ਪਿੰਡ ਆਮ ਤੋਰ ਤੇ ਗੰਦਗੀ ਭਰੇ ਮਾਹੋਲ ਵਿਚ ਫੱਸ ਰਹੇ ਹਨ ਤੇ ਇਸ ਦਾ ਸਾਰਾ ਸੰਤਾਪ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਬੜਂ ਸ਼ਰਮ ਦੀ ਗੱਲ ਹੈ ਕਿ ਦੇਸ਼ ਅੰਦਰ ਸਮਾਜਿਕ ਨਿਆਂ ਸਿਰਫ ਕਾਗਜਾਂ ਤਕ ਹੀ ਸੀਮਤ ਹੈ। ਜਦੋਂ ਲੋਕ ਅਪਣੀਆਂ ਮੁਸ਼ਿਕਲਾਂ ਦਸਦੇ ਹਨ ਤੇ ਆਪ ਜਾ ਕੇ ਸਥਾਈ ਹੱਲ ਕਢਣ ਦੀ ਥਾਂ ਲੋਕਾਂ ਨੂੰ ਆਪੇ ਹੀ ਹੱਲ ਕਢੱਣ ਦੀ ਸਲਾਹ ਦੇ ਕੇ ਪਿੰਡਾਂ ਵਿਚ ਲੜਾਈਆਂ ਝਗੜੇ ਕਰਵਾ ਕੇ ਤੇ ਇਕ ਦੁਸਰੇ ਤੋਂ ਝੁਠੀਆਂ ਸ਼ਕਾਇਤਾ ਕਰਵਾ ਕੇ ਮਸਲੇ ਨੂੰ ਹੱਲ ਕਰਨ ਦੀ ਥਾਂ ਉਲਝਾ ਕੇ ਰੱਖ ਦਿੰਦੇ ਹਨ ਤੇ ਅੰਦਰ ਖਾਤੇ ਪਿੰਡ ਵਿਚ ਇਕ ਧਿਰ ਨਾਲ ਖੜ ਜਾਂਦੇ ਹਨ। ਅਜ਼ਾਦੀ ਦੇ 70 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਪਿੰਡ ਪੂਰੀ ਤਰਾਂ ਗੰਦਗੀ ਨਾਲ ਭਰੇ ਪਏ ਹਨ। ਧੀਮਾਨ ਨੇ ਦਸਿਆ ਕਿ ਮੰਗ ਪਤੱਰ ਦੇਦ ਸਮੇਂ ਮੋਹਨ ਸਿੰਘ, ਸਰੂਪ ਸਿੰਘ, ਸੰਸਾਰ ਚੰਦ, ਅਮਰੀਕ ਰਾਮ, ਕੁਲਵੀਰ ਚੰਦ, ਬਲਵਿੰਦਰ ਕੋਰ ਪੰਚ, ਮਹਿੰਦਰ ਕੋਰ, ਕਮਲਜੀਤ ਕੋਰ, ਨਰਿੰਦਰ ਕੌਰ, ਗੁਰਪਾਲ ਕੋਰ, ਮਲਕੀਤ ਕੌਰ ਅਤੇ ਜਸਵਿੰਦਰ ਪਾਲ ਅਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: