ਪਿੰਡਾ ਦੀ ਦਿੱਖ ਸੁਧਾਰਨ ਲਈ ਪ੍ਰਵਾਸੀ ਪੰਜਾਬੀ ਅੋਰਤਾ ਅੱਗੇ ਆਉਣ : ਕੁਲਜੀਤ ਕੋਰ ਸਿੱਧੂ

ss1

ਪਿੰਡਾ ਦੀ ਦਿੱਖ ਸੁਧਾਰਨ ਲਈ ਪ੍ਰਵਾਸੀ ਪੰਜਾਬੀ ਅੋਰਤਾ ਅੱਗੇ ਆਉਣ : ਕੁਲਜੀਤ ਕੋਰ ਸਿੱਧੂ

img-20160921-wa0181ਰਾਮਪੁਰਾ ਫੂਲ ੨੪ ਸਤੰਬਰ (ਕੁਲਜੀਤ ਸਿੰਘ ਢੀਗਰਾਂ): ਸੱਤ ਸਮੁੰਦਰੋ ਪਾਰ ਰਹਿਕੇ ਆਪਣੀ ਮਿੱਟੀ ਦਾ ਮੋਹ ਨਾ ਭੁੱਲਣਾ ਪੰਜਾਬੀਆਂ ਦੇ ਹਿੱਸੇ ਆਇਆ ਹੈ । ਉਹ ਆਪਣੇ ਪਿੰਡਾ ਨੂੰ ਰੋਲ ਮਾਡਲ ਪਿੰਡਾ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ ਪਰ ਹੁਣ ਵਿਦੇਸ ਚ, ਵਸਦੀਆਂ ਬੀਬੀਆਂ ਵੀ ਪਿੰਡਾ ਦੀ ਦਿੱਖ ਨੂੰ ਸੁਧਾਰਨ ਲਈ ਅੱਗੇ ਆਉਣ । ਇਹਨਾਂ ਗੱਲਾ ਦਾ ਪ੍ਰਗਟਾਵਾ ਕਨੇਡਾ ਦੀ ਵਸਨੀਕ ਪੰਜਾਬ ਦੀ ਪੁੱਤਰੀ ਕੁਲਜੀਤ ਕੋਰ ਸਿੱਧੂ ਪਤਨੀ ਸੁਖਪਾਲ ਸਿੰਘ ਸਿੱਧੂ ਨੇ ਆਪਣੇ ਸੋਹਰੇ ਉਘੇ ਮਿਰਚ ਉਤਪਾਦਕ ਸਵ: ਤੋਤਾ ਸਿੰਘ ਸਿੱਧੂ ਦੀ ਯਾਦ ਵਿੱਚ ਉਹਨਾਂ ਦੀ ਬਰਸੀ ਮੋਕੇ ਪਿੰਡ ਟੱਲਵਾਲੀ ਮਹਿਰਾਜ ਵਿਖੇ ਕੀਤਾ । ਕੁਲਜੀਤ ਕੋਰ ਸਿੱਧੂ ਨੇ ਪਿੰਡ ਟੱਲਵਾਲੀ ਦੇ ਸਰਪੰਚ ਸੁਖਮੰਦਰ ਸਿੰਘ ਅਤੇ ਸਮੁੱਚੀ ਪੰਚਾਇਤ ਨੂੰ ਇਕਵੰਜਾ ਹਜਾਰ ਰੂਪਏ ਪਿੰਡ ਦੇ ਵਿਕਾਸ ਅਤੇ ਹਰਿਆਲੀ ਲਈ ਪੋਦੇ ਲਾਉਣ ਲਈ ਬਿੱਤੀ ਮਦਦ ਕੀਤੀ ਹੈ । ਇਸ ਮੋਕੇ ਕੁਲਜੀਤ ਕੋਰ ਸਿੱਧੂ ਨੇ ਵਿਦੇਸਾ ਚ, ਰਹਿ ਰਹੇ ਅੋਰਤ ਵਰਗ ਨੂੰ ਅਪੀਲ ਕੀਤੀ ਹੈ ਕਿ ਆਪਣੇ ਵਿਛੜਿਆ ਦੀ ਯਾਦਗਾਰੀ ਬਰਸੀਆਂ ਤੇ ਫਜੂਲ ਖਰਚੇ ਖਤਮ ਕਰਕੇ ਆਪਣੇ ਪੁਰਖਿਆ ਦੀ ਯਾਦ ਨੂੰ ਕਾਇਮ ਰੱਖਣ ਲਈ ਆਪਣੇ ਪਿੰਡਾ ਦੀ ਦਿੱਖ ਸੁਧਾਰਨ ਲਈ ਅੱਗੇ ਆਉਣ । ਸਵ: ਤੋਤਾ ਸਿੰਘ ਸਿੱਧੂ ਦੇ ਪਰਿਵਾਰ ਨੇ ਉਹਨਾਂ ਦੀ ਯਾਦ ਵਿੱਚ ਪਿੰਡ ਚ, ਪੋਦੇ ਲਗਵਾਏ । ਪਿੰਡ ਦੀ ਸਮੂਹ ਪੰਚਾਇਤ ਅਤੇ ਮੋਹਤਵਰ ਸਕਸੀਅਤਾ ਨੇ ਕੁਲਜੀਤ ਕੋਰ ਸਿੱਧੂ , ਸੁਖਪਾਲ ਸਿੰਘ ਸਿੱਧੂ ਅਤੇ ਮਾਤਾ ਭਰਪੂਰ ਕੋਰ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ । ਇਸ ਮੋਕੇ ਸੁਖਪਾਲ ਸਿੰਘ ਸਿੱਧੂ ਨੇ ਕਿਹਾ ਕਿ ਉਹਨਾ ਨੂੰ ਪਿੰਡ ਦੀ ਭਲਾਈ ਲਈ ਕੰਮ ਕਰਕੇ ਦਿਲੀ ਸਕੂਨ ਮਿਲਦਾ ਹੈ ਤੇ ਉਹ ਹਮੇਸਾ ਹੀ ਪਿੰਡ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ ।

Share Button

Leave a Reply

Your email address will not be published. Required fields are marked *